ਪੀਰ ਦੇ ਸਰਾਪ ਨਾਲ ਗਰਕ ਗਿਆ ਪਿੰਡ !!!

ਪਿੰਡ ਸੀ ਕਿਲੀ, ਹੱਸਦਾ ਵੱਸਦਾ ਪਿੰਡ…… ਕੱਚੇ ਮਕਾਨ … ਖੁੱਲੇ ਵੇਹੜੇ ਤੇ ਲੱਕੜ ਦੇ ਬਣੇ ਵੱਡੇ-ਵੱਡੇ ਦਰਵਾਜ਼ੇ ਦੇਖ ਕੇ ਲਗਦਾ ਸੀ ਜਿਵੇਂ ਰਾਜੇ ਮਹਾਰਾਜਿਆਂ ਦਾ ਕਿਲਾ ਹੋਵੇ… ਪਿੰਡ ਦੇ ਬਾਹਰਲੇ ਪਾਸੇ ਖੂਹ, ਜਿਥੋਂ ਹਾਂਸ ਜਾਤੀ ਦੀਆਂ ਮੁਸਲਮ ਔਰਤਾਂ ਘੜਿਆਂ ‘ਚ ਪਾਣੀ ਭਰ ਕੇ ਲਿਆਉਂਦੀਆਂ… ਪਿੱਪਲ ਤੇ ਬੋਹੜ ਦੇ ਦਰੱਖਤਾਂ ਨੇ ਪਿੰਡ ਦੀ ਹਰਿਆਲੀ ਸ਼ਾਨ ਸੀ… ਪਿੰਡ ‘ਚ ਹਾਂਸ ਜਾਤੀ ਦੇ ਮੁਸਲਮਾਨ ਰਹਿੰਦੇ ਸੀ… ਲੋਕ ਕਿਰਤੀ ਤੇ ਧਾਰਮਿਕ ਸੁਭਾਅ ਦੇ… ਪਿੰਡ ‘ਚ ਹੀ ਲੰਬੇ ਕੱਦ ਤੇ ਮੋਟੀਆਂ-ਮੋਟੀਆਂ ਅੱਖਾਂ ਵਾਲਾ ਇਕ ਮੁਸਲਮਾਨ ਰਹਿੰਦਾ ਸੀ … ਅੱਲਾਹ ਦੀ ਭਗਤੀ ‘ਚ ਮਗਨ, ਮੀਂਹ ਹੋਵੇ ਜਾਂ ਹਨਰੀ, ਉਹ ਆਪਣੀ ਕੱਚੀ ਕੋਠੜੀ ਦੇ ਬਾਹਰ ਵੱਲ ਬਣੇ ਸਰਕੰਡਿਆਂ ਦੇ ਬਣੇ ਛੱਪਰ ਹੇਠ ਹੀ ਮਸਤ ਰਹਿੰਦਾ… ਮਹੀਨਾ-ਮਹੀਨਾ ਧੂਣਾ ਲਾਈ ਰੱਖਦਾ… ਕਈ ਵਾਰ ਪਿੰਡ ਦੇ ਬਾਹਰਲੇ ਪਾਸੇ ਬਣੇ ਕੱਚੇ ਟਿੱਬੇ ਤੇ ਚਲਾ ਜਾਂਦਾ… ਟਿੱਬਾ ਤਿਕੌਣਾ ਸੀ… ਧੂਣਾ ਲਾਉਂਦਾ ਤੇ ਮਸਤ ਹੋ ਕੇ ਪਥੱਲਾ ਮਾਰ ਕੇ ਬੈਠ ਜਾਂਦਾ… ਕੋਈ ਆਵੇ, ਕੋਈ ਜਾਵੇ, ਉਸਨੂੰ ਕੋਈ ਮਤਲਬ ਨਹੀਂ… ਆਸੇਪਾਸੇ ਜੰਗਲ ਤੇ ਨਾਲ ਹੀ ਕੁਝ ਢਾਣੀਆਂ… ਸੱਪ, ਬਿੱਛੂ ਤੇ ਹੋਰ ਜੰਗਲੀ ਜਾਨਵਰ ਤਾਂ ਆ ਹੀ ਜਾਂਦੇ, ਪਰ ਉਹ ਬੇਪਰਵਾਹ… ਗਰਮੀ-ਸਰਦੀ ਦਾ ਵੀ ਕੋਈ ਅਸਰ ਨਹੀਂ… ਧੂੜ-ਮਿੱਟੀ ਨਾਲ ਕਪੜੇ ਭਰ ਜਾਣ, ਪਰ ਉਸ ਨੂੰ ਕੋਈ ਚਿੰਤਾ ਨਹੀਂ… ਇਕ ਦਿਨ ਫਿਰ ਉਹ ਆਪਣੀ ਘਰ ਆਇਆ, ਦੇਖਿਆ, ਛੱਪਰੀ ਤਾਂ ਸੁਆਹ ਹੋ ਚੁੱਕੀ ਸੀ… ਧੂਣਾ ਵੀ ਗਾਇਬ, ਧੂਣੇ ਦੀ ਜਗਾਹ ਬਨਾਈ ਤੇ ਪਥੱਲੀ ਮਾਰ ਕੇ ਬੈਹ ਗਿਆ… ਕਈ ਮਹੀਨਿਆਂ ਬਾਅਦ ਉਠਿਆ ਤੇ ਫਿਰ ਟਿੱਬੇ ਤੇ ਚਲਾ ਗਿਆ… ਟਿੱਬਾ ਵੀ ਗੁੰਮ, ਬੜਾ ਗੁੱਸਾ ਆਇਆ… ਚੇਹਰੇ ਸਾਮਣੇ ਇਕ ਤਸਵੀਰ ਆਈ ਕਿ ਰੇਲਵੇ ਲਾਇਨ ਬਣਾਉਂਣ ਲਈ ਟਿੱਬਾ ਪੁੱਟ ਦਿੱਤਾ।… ਇਸ ਗੱਲ ਦਾ ਗੁੱਸਾ ਨਹੀਂ ਸੀ, ਪਰ ਪਿੰਡ ਵਾਸੀਆਂ ਨੇ ਟਿੱਬਾ ਢਾਹੁੰਣ ਲਈ ਮਜਦੂਰੀ ਕੀਤੀ ਤਾਂ ਗੁੱਸਾ ਆਇਆ ਤੇ ਸਰਾਪ ਦੇ ਦਿੱਤਾ ਕਿ ਪਿੰਡ ਗਰਕ ਹੋ ਜਾਵੇ… ਫਿਰ ਉਹ ਕਿੱਥੇ ਗਿਆ, ਕਿਸੇ ਨੂੰ ਕੋਈ ਪਤਾ ਨਹੀਂ… ਪਰ ਪਿੰਡ ਜਰੂਰ ਗਰਕ ਗਿਆ। ਗੱਲ ਤਾਂ ਸੁਣੀ ਸਨਾਈ ਹੈ, ਪਰ ਆਖਦੇ ਹਨ ਕਿ ਬਾਧਾ ਝੀਲ ਦਾ ਪਾਣੀ ਨੇ ਹੋਲੀ-ਹੋਲੀ ਪਿੰਡ ਕਿਲੀ ਦੇ ਥੱਲਿਓਂ ਜਗਾਹ ਖੌਰ ਦਿੱਤੀ… ਉੱਤੇ ਸੀ ਹੱਸਦਾ ਵੱਸਦਾ ਪਿੰਡ ਤੇ ਕੀਰਤੀ ਲੋਕ… ਇਕ ਦਿਨ ਪਾਣੀ ਦਾ ਉਫ਼ਾਨ ਆਇਆ ਤੇ ਪਿੰਡ ਗਰਕ ਗਿਆ… ਇਹ ਪਿੰਡ ਬਾਧਾ ਪਿੰਡ ਦੇ ਕੋਲ ਸੀ… ਇਸ ਵਿੱਚੋਂ ਹੀ ਫਾਜ਼ਿਲਕਾ ਤੋਂ ਫਿਰੋਜਪੁਰ ਜਾਣ ਲਈ ਸੜਕ ਨਿਕਲਦੀ ਹੈ… ਜਿੱਥੇ ਕਿਲੀ ਪੀਰ ਉਰਫ਼ ਮੁਹੰਮਦ ਅਲੀ ਦੀ ਮਜਾਰ ਹੈ, ਜਿੱਥੇ ਅੱਜੇ ਵੀ ਹਰ ਸਾਲ ਮੇਲਾ ਲਾਇਆ ਜਾਂਦਾ ਹੈ… ਨਾਲ ਹੀ ਰੇਲ ਗੱਡੀ ਦੀਆਂ ਲਾਇਨਾਂ… ਕਹਿੰਦੇ ਹਨ ਕਿ ਇਹ ਪਿੰਡ ਦੁਬਾਰਾ ਵਸਾਇਆ ਗਿਆ ਹੈ। (Lachhman Dost- whatsApp 99140-63937)

Dargah Mohammad ali

टिप्पणी करे