…ਡਾ’ ਤੇ ਤੋਤੇ ਪਾ’ ਤੇ ਮੋਸ਼ੇ..ਡਾਇਲਾਗ ਬੋਲਣ ਵਾਲੇ ਮਹਾਨ ਕਲਾਕਾਰ ਦੀ ਬਰਸੀ ਤੇ ਨਮਨ…

ਮੈਂ ਕਿਹਾ…ਚੱਕ ਤੇ ਫੱਟੇ…ਡਾ’ ਤੇ ਤੋਤੇ ਪਾ’ ਤੇ ਮੋਸ਼ੇ…ਪੰਜਾਬੀ ਫਿਲਮਾਂ ਦੇਖਣ ਵਾਲਿਆਂ ਨੂੰ ਤਾਂ ਇਹ ਡਾਇਲਾਗ ਜਰੂਰ ਯਾਦ ਹੋਣਗੇ…ਇਹ ਡਾਇਲਾਗ ਦੇਣ ਵਾਲਾ ਪੰਜਾਬੀ ਫ਼ਿਲਮਾਂ ਦੀ ਸ਼ਾਨ ਰਿਹਾ ਹੈ…ਮੇਹਰ ਮਿੱਤਲ…ਅੱਜ 22 ਅਕਤੂਬਰ ਨੂੰ ਉਹਨਾਂ ਦੀ ਬਰਸੀ ਹੈ…ਯਾਦ ਹੈ ਜਦੋਂ ਉਹ ਫ਼ਾਜ਼ਿਲਕਾ ਆਏ ਸਨ…

ਵੈਸੇ ਇੱਕ ਵਾਰ ਨਹੀਂ, ਕਈ ਵਾਰ ਆਏ ਸਨ… ਐਡਵੋਕੇਟ ਰਾਜੇਸ਼ ਅੰਗੀ ਦਾ ਉਹਨਾਂ ਨਾਲ ਕਾਫ਼ੀ ਪਿਆਰ ਸੀ…ਇੱਕ ਵਾਰ ਜਦੋਂ ਉਹ ਫ਼ਾਜ਼ਿਲਕਾ ਬ੍ਰਹਮਕੁਮਾਰੀ ਸੰਸਥਾ ਦਾ ਪ੍ਰਚਾਰ ਲਈ ਆਏ ਸਨ ਤਾਂ ਉਹਨਾਂ ਲੀਲਾਧਰ ਸ਼ਰਮਾ ਦੇ ਘਰ ਨੇੜੇ ਪੋਦਾ ਲਗਾਇਆ ਸੀ…ਮੇਰੀ ਮੁਲਾਕਾਤ ਹੋਈ ਤਾਂ ਕਹਿੰਦੇ…ਦੋਸਤਾ…ਪੈਸਾ ਮੈਂ ਬਹੁਤ ਕਮਾ ਲਿਆ…ਪਰ ਕਿਸੇ ਨੂੰ ਵੰਡਿਆ ਨਹੀ…ਹੁਣ ਪੋਦੇ ਲਗਾ ਕੇ ਘੱਟੋ ਘੱਟ ਮੁਫ਼ਤ ਦੀ ਛਾਂ ਤਾਂ ਲੋਕਾਂ ਨੂੰ ਦੇ ਜਾਵਾਂ…ਕਈ ਤਾਂ ਮੁਫ਼ਤ ਦੀ ਚੀਜ਼ ਦੇਣ ਵੇਲੇ ਵੀ ਕੰਜੂਸੀ ਕਰ ਲੈਂਦੇ ਨੇ…

Mehar Mittal with Krishan Taneja

ਮੇਹਰ ਮਿੱਤਲ ਦਾ ਜਨਮ ਤਾਂ ਪਿੰਡ ਦਾ ਸੀ…ਪਰ ਬਚਪਨ ਵਿਚ ਹੀ ਆਪਣੇ ਪਿਤਾ ਨਾਲ ਬਠਿੰਡਾ ਸ਼ਹਿਰ ਆ ਗਏ…ਉਥੇ ਪੜੇ…ਰਾਮਲੀਲਾ ਅਤੇ ਡਰਾਮਿਆਂ ਵਿਚ ਕੰਮ ਕੀਤਾ…ਅਧਿਆਪਕ ਬਣੇ…ਚੰਡੀਗੜ ਤੋਂ ਐਲ.ਐਲ.ਬੀ. ਦੀ ਡਿਗਰੀ ਕਰ ਕੇ ਇਨਕਮ ਟੈਕਸ ਵਕੀਲ ਰਹੇ…ਪਰ ਕਲਾਕਾਰੀ ਉਹਨਾਂ ਨੂੰ ਫਿਲਮਾਂ ਵੱਲ ਖਿੱਚ ਕੇ ਲੈ ਆਈ… ਉਹਨਾਂ ਦੀ ਪਹਿਲੀ ਫ਼ਿਲਮ ‘ਤੇਰੀ ਮੇਰੀ ਇਕ ਜਿੰਦੜੀ’ ਸੀ,

Mehar Mittal with Adv. Rajesh Angi

ਪਰ ‘ਮਾਂ ਦਾ ਲਾਡਲਾ’ ਪਹਿਲਾਂ ਰਿਲੀਜ਼ ਹੋਈ…ਵੈਸੇ ਉਹਨਾਂ ਦੀ ਖਾਸੀਅਤ ਸੀ ਕਿ ਉਹ ਡਾਇਲਾਗ ਆਪਣੇ ਲਿਖਦੇ ਤੇ ਆਪਣੇ ਅੰਦਾਜ਼ ਵਿਚ ਹੀ ਬੋਲਦੇ…ਉਸ ਦਾ ਸਮਾਂ ਸੀ…ਕੋਈ ਫ਼ਿਲਮ ਬਣਦੀ ਤਾਂ ਪਹਿਲਾਂ ਮੇਹਰ ਮਿੱਤਲ ਨੂੰ ਸਾਇਨ ਕੀਤਾ ਜਾਂਦੇ ਤੇ ਫ਼ਿਰ ਹੀਰੋ ਨੂੰ…ਕਿਉਂਕਿ ਮੇਹਰ ਮਿੱਤਲ ਤੋਂ ਬਿਨਾ ਕੋਈ ਫ਼ਿਲਮ ਹਿੱਟ ਨਹੀਂ ਸਮਝੀ ਜਾਂਦੀ ਸੀ…ਅੱਜ ਉਹਨਾਂ ਦੀ ਬਰਸੀ ਤੇ ‘ ਰੰਗਲਾ ਬੰਗਲਾ ਫ਼ਾਜ਼ਿਲਕਾ’ ਵੱਲੋਂ ਇਸ ਮਹਾਨ ਕਲਾਕਾਰ ਨੂੰ ‘ਨਮਨ’…

Mehar Mittal with leeladhar, Adv. Parveen Dhanju

टिप्पणी करे