Clock Tower Ludhiana ਘੰਟਾ ਘਰ ਲੁਧਿਆਣਾ

ਚੜ੍ਹਦੇ ਤੇ ਲਹਿੰਦੇ ਪੰਜਾਬ ’ਚ-ਕਈ ਕਲਾਕ ਟਾਵਰ ਨੇ-ਕਿਸੇ ਦੀ ਹਾਈਟ ਜ਼ਿਆਦਾ ਐ, ਤੇ ਕਿਸੇ ਦੀ ਘੱਟ। ਕੋਈ ਵਰ੍ਹੇ ’ਚ ਕੰਪਲੀਟ ਹੋ ਗਿਆ ਤੇ ਕੋਈ 2 ਤੋਂ 5 ਵਰ੍ਹੇ ਦਾ ਵਕਤ ਲੈ ਗਿਆ-ਪਰ ਜਿਹੜੇ ਕਲਾਕ ਟਾਵਰ ਦੀ ਤਾਰੀਖ਼ ਜਾਨਣ ਲੱਗੇ ਆਂ-ਉਸ ਨੂੰ ਬਣਾਉਣ ’ਚ ਵਕਤ ਲੱਗਿਆ ਸੀ 44 ਵਰ੍ਹੇ ਦਾ-ਚੜ੍ਹਦੇ ਪੰਜਾਬ ’ਚ ਖੇਤਰਫ਼ਲ ਦੇ ਹਿਸਾਬ ਨਾਲ ਸਭ ਤੋਂ ਵੱਡੇ ਸ਼ਹਿਰ-ਲੁਧਿਆਣਾ ’ਚ ਬਣਿਐ ਇਹ ਕਲਾਕ ਟਾਵਰ—ਲੁਧਿਆਣਾ ’ਚ ਇਹ ਬਣਿਆ ਕਿੱਥੇ ਐ, ਜੀ.ਟੀ. ਰੋਡ ਤੇ, ਉਹ ਜੀ.ਟੀ. ਰੋਡ-ਜਿਹੜਾ ਬਰਤਾਨੀਆ ਹਕੂਮਤ ਵਕਤ ਲੁਧਿਆਣਾ ਤੋਂ ਪੇਸ਼ਾਵਰ ਤੱਕ ਜਾਂਦਾ ਸੀ-ਤਕੜਾ ਵਪਾਰ ਹੁੰਦਾ ਸੀ ਉਸ ਵਕਤ ਦੋਵਾਂ ਸ਼ਹਿਰਾਂ ’ਚ-ਨੇੜੇ ਰੇਲਵੇ ਸਟੇਸ਼ਨ ਵੀ ਐ-1870 ’ਚ ਦਿੱਲੀ ਤੋਂ ਲਾਹੌਰ ਤੱਕ ਰੇਲ ਇੰਜ਼ਨ ਖੁੱਲਿ੍ਹਆ ਸੀ ਇੱਥੇ-ਆਵਾਜਾਈ ਬਹੁਤ ਸੀ, ਉਦੋਂ ਵੀ ਤੇ ਅੱਜ ਵੀ, ਦੁਕਾਨਾਂ ਤੇ ਸਰਾਵਾਂ ਵੀ ਬਣ ਗਈਆਂ, ਨੇੜੇ ਚੌੜਾ ਬਾਜ਼ਾਰ ਐ, ਸਰ ਕਲੌਡ ਵੇਡ ਵਲੋਂ ਡਿਜ਼ਾਇਨ ਕੀਤੀਆਂ ਖ਼ੂਬਸੂਰਤ ਗਲੀਆਂ, ਬਾਜ਼ਾਰ ਵਗ਼ੈਰਾ। ਖ਼ੈਰ, ਤਾਰੀਖ਼ ਘੰਟਾ ਘਰ ਦੀ ਐ, ਜਿਹੜਾ ਲੁਧਿਆਣਾ ਦਾ ਵਪਾਰਕ ਕੇਂਦਰ ਦੇ ਐਂਟਰੀ ਪੁਆਇੰਟ ਹੀ ਆਖ ਸਕਦੇ ਆਂ, ਲੈਂਡਸਕੇਪ ਵਿਚ ਐ, ਉੱਥੇ ਆ-ਵੈਸੇ ਬਣਾਇਆ ਤਾਂ ਸੀ ਇਹ ਜੀ.ਟੀ.ਰੋਡ ਤੇ, ਪਰ ਹੁਣ ਇਹ ਬੈਕਗਰਾਉਂਡ ਵਿਚ ਮੁੜ ਗਿਐ, ਕਾਰਨ, ਕਾਰਨ ਐ ਫਲਾਈਓਵਰ।——-ਘੰਟਾ ਘਰ ਦਾ ਜਿਹੜਾ ਡਿਜ਼ਾਇਨ ਐ, ਉਹਦੇ ‘ਚੋਂ ਬਰਤਾਨੀਆ ਵਿਰਸੇ ਦੀ ਝਲਕ ਪੈਂਦੀ ਐ-ਘੰਟਾ ਘਰ ਅੰਮ੍ਰਿਤਸਰ ਦੇ ਉਸ ਵਕਤ ਨਗਰ ਪਾਲਿਕਾ ਦੇ ਚੀਫ਼ ਇੰਜੀਨੀਅਰ ਸਨ ਜੌਨ ਗੌਰਡਨ, ਉਨ੍ਹਾਂ ਡਿਜ਼ਾਇਨ ਕੀਤਾ ਸੀ, ਤੇ ਸ਼ੁਰੂਆਤ ਹੋਈ ਸੀ 1862 ’ਚ। ਯੂਰਪੀਅਨ ਗੈਥਿਕ ਸ਼ੈਲੀ ਦਾ ਡਿਜ਼ਾਇਨ ਐ ਤੇ ਏਦਾਂ ਜਾਪਦੈ ਕਿ ਇਹਦੇ ਤੇ ਲਾਲ ਇੱਟਾਂ ਦਾ ਇਸਤੇਮਾਲ ਕੀਤਾ ਗਿਆ ਹੋਵੇ। 10 ਮੰਜ਼ਲਾ ਬਿਲਡਿੰਗ ਬਣ ਗਈ, ਉੱਚੀ, ਉੱਚੀ ਤਕਰੀਬਨ 30 ਕੁ ਮੀਟਰ, ਤੇ 44 ਵਰ੍ਹੇ ਬਾਅਦ ਇਹਦਾ ਉਦਘਾਟਨ ਹੋਇਆ ਸੀ ਇਹਦਾ, 18 ਅਕਤੂਬਰ 1906 ਨੂੰ-ਪੰਜਾਬ ਦੇ ਲੈਫਟੀਨੈਂਟ ਗਵਰਨਰ ਸਰ ਚਾਰਲਸ ਮੌਂਟਗੋਮਰੀ ਨੇ ਕੀਤਾ ਸੀ, ਤੇ ਉਸ ਵਕਤ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸੀਗੇ ਦੀਵਾਨ ਟੇਕ ਚੰਦ। ਇਹ ਘੰਟਾ ਘਰ ਮਹਾਂਰਾਣੀ ਵਿਕਟੋਰੀਆ ਦੀ ਯਾਦ ’ਚ ਬਣਾਇਆ ਗਿਐ-ਗੱਲ ਆਗਾਜ਼ ਤੋਂ ਚਾਲੂ ਕਰਦੇ ਆਂ-ਇਹਦਾ ਨਾਂਅ ਸੀ ਮਹਾਂਰਾਣੀ ਵਿਕਟੋਰੀਆ ਮੈਮੋਰੀਅਲ ਘੰਟਾ ਘਰ, ਪਰ ਪੁਕਾਰਦੇ ਕੁੱਝ ਹੋਰ ਨਾਂਅ ਨਾਲ ਨੇ, ਉਹ ਕਿਉਂ–ਉਹਦਾ ਕਾਰਨ ਇਹ ਹੈ ਕਿ ਜਦੋਂ ਗਿਆਨੀ ਜ਼ੈਲ ਸਿੰਘ, ਪੰਜਾਬ ਦੇ ਮੁੱਖ ਮੰਤਰੀ ਸਨ ਤਾਂ ਉਹ ਆਏ ਇੱਥੇ, ਲੁਧਿਆਣਾ ’ਚ, ਉਦੋਂ ਜੈਨ ਸਮਾਜ ਦੇ ਆਗੂਆਂ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ, ਤੇ ਮੰਗ ਕੀਤੀ ਕਿ ਘੰਟਾ ਘਰ ਦਾ ਨਾਂਅ ਮਹਾਂਰਾਣੀ ਵਿਕਟੋਰੀਆ ਮੈਮੋਰੀਅਲ ਘੰਟਾ ਘਰ ਤੋਂ ਬਦਲ ਕੇ ਭਗਵਾਨ ਮਹਾਵੀਰ ਜੈਨ ਘੰਟਾ ਘਰ ਰੱਖਿਆ ਜਾਵੇ, ਫ਼ਿਰ ਕੀ, ਬਦਲ ਤਾਂ ਨਾਂਅ, ਤੇ ਨਾਂਅ ਰੱਖਿਆ ਗਿਆ ਭਗਵਾਨ ਮਹਾਂਵੀਰ ਜੈਨ ਘੰਟਾ ਘਰ।  ਹੁਣ ਘੜੀਆਂ ’ਤੇ ਆ ਜਾਈਏ, ਉਸ ਵਕਤ ਘੜੀਆਂ ਦਾ ਦੌਰ ਨਹੀਂ ਸੀ ਨਾ, ਇਹੀ ਘੜੀਆਂ ਸੀਗੀਆਂ, ਘੰਟਾ ਘਰ ਦੀਆਂ, ਇਨ੍ਹਾਂ ਦੀ ਟਨ-ਟਨ ਦੀ ਆਵਾਜ਼ ਹੀ ਦਸਦੀ ਸੀ ਟਾਈਮ, ਉਦੋਂ ਕੀ ਸੀਗਾ ਕਿ ਘੰਟਾ ਘਰ ਦਾ ਘੰਟਾ ਵਜਾਉਣ ਲਈ ਬਕਾਇਦਾ ਮੁਲਾਜ਼ਮ ਹੁੰਦਾ ਸੀ, ਜਿਹੜਾ ਘੰਟੇ-ਘੰਟੇ ਬਾਅਦ ਘੰਟਾ ਵਜਾਂਉਂਦਾ ਸੀ, ਜਿਵੇਂ ਦੋ ਵਜੇ 2 ਵਾਰ ਆਵਾਜ਼–ਇਸ ਤਰ੍ਹਾਂ-ਵੈਸੇ ਪੰਜਾਬ ਦੀ ਵੰਡ ਤੋਂ ਬਾਅਦ ਵਿਚ ਵੀ ਵਜਦਾ ਰਿਹੈ ਇਹ, ਪਰ ਮੁੜ ਕੇ ਬੰਦ ਹੋ ਗਿਆ, ਫਿਰ ਸਮਾਰਟ ਸਿਟੀ ਮਿਸ਼ਨ ਅਧੀਨ ਇਹਦੀ ਰਿਪੇਅਰ ਕੀਤੀ ਗਈ ਤੇ ਮੁੜ ਤੋਂ ਸੁਨਣ ਲੱਗ ਪਈਆਂ ਘੰਟੇ ਦੀਆਂ ਆਵਾਜ਼ਾਂ, ਅਗਰ ਰਾਤ ਵਕਤ ਦੇਖੀਏ ਇਸ ਘੰਟਾ ਘਰ ਨੂੰ ਤਾਂ ਨਜ਼ਾਰਾ ਵੱਖਰਾ ਹੀ ਨਜ਼ਰ ਆਉਂਦੈ, ਕਾਰਨ ਐ ਲਾਈਟਿੰਗ, ਵੱਖ-ਵੱਖ ਤਰ੍ਹਾਂ ਦੀ ਸ਼ੇਡ, ਇਕ ਦੋ ਥੋੜਾ ਨੇ, 36 ਤਰ੍ਹਾਂ ਦੀਆਂ ਸ਼ੇਡ ਸੈੱਟ ਕੀਤੀਆਂ ਗਈਆਂ ਨੇ, ਜਿਹੜੀ ਥੋੜ੍ਹੀ ਥੋੜ੍ਹੀ ਦੇਰ ਬਾਅਦ ਬਦਲਦੀਆਂ ਰਹਿੰਦੀਆਂ ਨੇ। ਰੰਗ ਬਿਰੰਗਾ ਤੇ ਖ਼ੂਬਸੂਰਤ ਨਜ਼ਾਰਾ ਹੁੰਦੈ ਰਾਤ ਵਕਤ। ਕਲਾਕ ਟਾਵਰ ਬਣਿਆ ਹੋਇਆ ਤਾਂ ਬਹੁਤ ਖ਼ੂਬਸੂਰਤ ਐ, ਪਰ ਉਹ ਦਿੱਖ ਨਹੀਂ ਨਜ਼ਰ ਆਉਂਦੀ, ਜਿਹੜੀ ਪੇਸ਼ਾਵਰ ਰੋਡ ਵਕਤ ਸੀ, ਅਲੋਪ ਜਿਹੀ ਹੋ ਗਈ, ਕਿਉਂ, ਕਿਉਂਕਿ ਸੰਘਣੀ ਆਬਾਦੀ ਹੋ ਗਈ ਤੇ ਨੇੜੇ ਤੇੜੇ ਬਹੁਮੰਜ਼ਲਾਂ ਇਮਾਰਤਾਂ ਬਣ ਗਈਆਂ, ਫਲਾਈ ਓਵਰ ਵੀ ਬਣ ਗਿਆ, ਸ਼ਾਇਦ ਇਹ ਘੰਟਾ ਘਰ ਖੁਦ ਨੂੰ ਘੁਟਣ ਜਿਹੀ ਫੀਲ ਕਰ ਰਿਹੈ, ਵੈਸੇ ਲੁਧਿਆਣਾ ਦਾ ਘੰਟਾ ਘਰ ਹੈ ਬਹੁਤ ਖ਼ੂਬਸੂਰਤ-ਤੁਹਾਡਾ ਵੀ ਕਦੇ ਲੁਧਿਆਣੇ ਗੇੜਾ ਲੱਗੇ ਤਾਂ ਜ਼ਰੂਰ ਦੇਖਣਾ ਲੁਧਿਆਣਾ ਦੀ ਸ਼ਾਨ-ਖ਼ੂਬਸੂਰਤ ਕਲਾਕ ਟਾਵਰ

——————- 

There are many clock towers going up and down in Punjab – some are higher and some are lower. Some were completed in a year and some took 2 to 5 years – but those who started to know the date of the clock tower – it took 44 years to build – the most in terms of area in Punjab. This clock tower is built in the big city-Ludhiana—where is it built in Ludhiana, G.T. On the road, he GT. Road-which used to go from Ludhiana to Peshawar during the British rule-there was a brisk trade in both cities at that time-there was also a railway station nearby-in 1870 a train engine was opened from Delhi to Lahore here-there was a lot of traffic, even then Even today, shops and taverns are also built, nearby is the broad bazaar, beautiful streets designed by Sir Claude Wade, bazaars etc. Well, the date is of Ghanta Ghar, which can only be called the entry point of the commercial center of Ludhiana, is in the landscape, it was built there on the GT Road, but now it has gone back to the background, because, Reason to flyover .—— hour of the house, which was the desired home of the house, and the beginning of Amritsar, and the beginning of Amritsar. It happened in 1862. It is designed in the European Gothic style and appears to have used red bricks. A 10-storey building was built, tall, about 30 meters high, and it was inaugurated after 44 years, on 18 October 1906, by the Lieutenant Governor of Punjab, Sir Charles Montgomery, and then the Deputy Commissioner of Ludhiana, Sige Diwan Tek. the moon This bell tower was built in the memory of Queen Victoria – it was started from the beginning – it was called Maharani Victoria Memorial Bell Tower, but it is called by some other names, why – the reason is that when Giani Zail Singh, When he was the Chief Minister of Punjab, he came here, in Ludhiana, then the Jain Samaj leaders met the Chief Minister and demanded that the name of the Ghanta Ghar should be changed from Maharani Victoria Memorial Ghanta Ghar to Bhagwan Mahavir Jain Ghanta Ghar. Then what, the name changed, and the name was kept as Bhagwan Mahavir Jain Ghanta Ghar. Now let’s come to the clocks, there was no era of clocks at that time, these were the clocks, the bells of the house, the sound of their tones told the time. , which used to ring the bell hour after hour, like 2 o’clock at two o’clock — like this, it has been ringing even after the partition of Punjab, but it stopped again, then it was repaired under the Smart City Mission. The sounds of the clock started to be heard again, if we see the time at night, this clock house looks different, because of the lighting, different kinds of shades, one or two, 36 kinds of shades have been set, which They keep changing after a while. It is a colorful and beautiful sight at night time. The clock tower is very beautiful when it is built, but the look is not visible, which was Peshawar Road at the time, it has disappeared. The clock tower is feeling suffocated, by the way, the clock tower of Ludhiana is very beautiful – if you ever visit Ludhiana, you must see the splendor of Ludhiana – the beautiful clock tower.

ਪਿੰਡ ਬੱਲੂਆਣਾ ਦਾ ਸਫ਼ਰਨਾਮਾ History of village Balluana

ਮਲਿਕਾ ਏ ਤਰਨੁਮ–ਨੂਰ ਜਹਾਂ ਤੇ ਮਸ਼ਹੂਰ ਪਹਿਲਵਾਨ ਖ਼ਜ਼ਾਨ ਸਿੰਘ–ਇਨ੍ਹਾਂ ਦਾ ਵੀ ਤਾਲੁਕ ਰਿਹੈ ਇਸ ਪਿੰਡ ਦੇ ਨਾਲ–ਪਿੰਡ ’ਚ ਗੁਜ਼ਰੇ ਵਕਤ ਦੀਆਂ ਹਵੇਲੀਆਂ–ਅੱਜ ਵੀ ਗਾਥਾ ਗਾਉਂਦੀਆਂ ਨੇ–ਗੁਜਰੇ ਸ਼ਾਹੀ ਦੌਰ ਦੀਆਂ–ਪਿੰਡ ਆਬਾਦ ਕਰਨ ਵਾਲੇ ਦੋ ਦੋਸਤ ਪਰਿਵਾਰਾਂ ਸਣੇ ਲਾਹੌਰ ਦੇ ਇਲਾਕੇ ਤੋਂ ਆਏ ਸੀ–ਉਨ੍ਹਾਂ ’ਚੋਂ ਇਕ ਬੇਔਲਾਦ ਸੀ–ਵਕਤ ਗੁਜ਼ਰਦਾ ਗਿਆ — ਤੇ ਜਦੋਂ ਬਰਤਾਨੀਆ ਹਕੂਮਤ ਨੇ 1881 ਵਿਚ ਬੰਦੋਬਸਤ ਕੀਤਾ–ਤਾਂ ਕਰੀਮ ਖ਼ਾਨ ਬੇਟੂ ਨੇ ਆਪਣੇ ਫਰਜੰਦ ਮਿਆਂ ਚੰਦਨ ਖ਼ਾਨ ਬੇਟੂ ਦੇ ਨਾਂਅ ਤੇ ਪਿੰਡ ਦਾ ਨਾਂਅ ਦਰਜ਼ ਕਰਵਾਇਆ ਚੰਨਣ ਖੇੜਾ– ਤੇ ਬੱਲੂ ਖ਼ਾਨ ਬੇਟੂ ਦੇ ਨਾਂਅ ਤੇ ਪਿੰਡ ਦਾ ਨਾਂਅ ਦਰਜ਼ ਕਰਵਾ ਦਿੱਤਾ ਬੱਲੂਆਣਾ ਬੇਟੂਆਂ–ਵੰਡ ਹੋ ਗਈ ਤੇ ਮੁਸਲਮਾਨ ਭਾਈਚਾਰਾ ਨਵੇਂ ਮੁਲਕ ਪਾਕਿਸਤਾਨ ਚਲਾ ਗਿਆ–ਤੇ ਪਾਕਿਸਤਾਨ ਦੇ ਮਿੰਟਗੁਮਰੀ ਤੇ ਕਈ ਹੋਰ ਪਾਸਿਓਂ ਲੋਕ ਆਏ– ਉਹ ਬੱਲੂਆਣਾ ਆਬਾਦ ਹੋ ਗਏ– ਇੱਥੇ ਇਤਿਹਾਸਕ ਗੁਰਦੁਆਰਾ ਐ ਟਿੱਬਾ ਸਾਹਿਬ– ਕ੍ਰਿਸ਼ਨ ਮੰਦਰ ਤੇ ਪੀਰ ਕਾਲੂ ਦੀ ਮਜ਼ਾਰ ਵੀ–ਭਾਵੇਂ ਇੱਥੇ ਆਬਾਦ ਹੋਣ ਵਾਲੇ ਪਾਕਿਸਤਾਨ ਤੋਂ ਆਏ ਸੀਗੇ–ਪਰ ਉਨ੍ਹਾਂ ਪਿੰਡ ਦਾ ਨਾਂਅ ਨਹੀਂ ਬਦਲਿਆ–ਪਿੰਡ ਦਾ ਨਾਂਅ ਉਹੀ ਐ –ਬੱਲੂਆਣਾ– ਖ਼ੂਬਸੂਰਤ ਦਾਸਤਾਨ ਐ ਪਿੰਡ ਦੀ–ਸ਼ੁਰੂਆਤ ਤਕਰੀਬਨ 200 ਸਾਲ ਪਹਿਲਾਂ ਤੋਂ ਕਰਦੇ ਆਂ–ਲਾਹੌਰ ਜ਼ਿਲ੍ਹੇ ਦਾ ਪਿੰਡ ਸੀ ਬਲੂ ਕਸਲਾਨਾ–ਹੋਰ ਵੀ ਕਈ ਪਿੰਡ ਸੀਗੇ ਰਾਜਪੂਤ ਪੰਵਾਰ ਰਾਜ਼ਾ ਖ਼ਾਨ ਬੇਟੂ ਤੇ ਬੱਲੂ ਖ਼ਾਨ ਬੇਟੂ ਦੇ–ਦੋਵੇਂ ਪੱਗਵੱਟ ਭਰਾ ਬਣੇ ਹੋਏ ਸੀ–ਉੱਥੋਂ ਹਿਜ਼ਰਤ ਕਰ ਕੇ ਆਏ ਤੇ ਇਥੇ ਆਬਾਦ ਹੋ ਗਏ–ਜੰਗਲ ਬੀਆਬਾਨ ਸੀ ਉਸ ਵਕਤ–ਪਾਣੀ ਦੀ ਵੀ ਘਾਟ ਸੀ–ਲੋਕ ਪੀਣ ਲਈ ਪਾਣੀ ਲੈ ਕੇ ਆਉਂਦੇ ਸਨ ਅਬੋਹਰ ਤੋਂ ਜਾਂ ਫਿਰ ਮਲੋਟ ਤੋਂ–ਉਹ ਵੀ ਉੱਠਾਂ ਤੇ–ਇਸ ਗੱਲ ਦੀ ਤਾਕੀਦ ਪਿੰਡ ਵਾਸੀ ਵੀ ਕਰਦੇ ਨੇ–ਪਹਿਲਾਂ ਸੁਣਦੇ ਆਂ ਉਨ੍ਹਾਂ ਦੀ ਜ਼ੁਬਾਨੀ– ਰਾਜ਼ਾ ਖ਼ਾਨ ਤੇ ਬੱਲੂ ਖ਼ਾਨ–ਕਾਰੋਬਾਰ ਇਨ੍ਹਾਂ ਦਾ ਸੀ ਪਸ਼ੂ ਪਾਲਨਾ–ਉਸ ਵਕਤ ਪਿੰਡ ਦਾ ਨੰਬਰਦਾਰ ਸੀ ਵਲੀ ਖ਼ਾਨ ਤੇ ਜ਼ੈਲਦਾਰ ਮਿਆਂ ਅਕਬਰ ਅਲੀ– ਵੈਸੇ ਚਿਰਾਗ ਦੀਨ ਦੀ ਪੂਰੀ ਟੌਹਰ ਸੀ–ਖੁੱਲ੍ਹੇ ਡੇਰੇ ਸੀਗੇ -ਤੇ ਫ਼ੈਸਲੇ ਵੀ ਦੋਵਾਂ ਦੇ–ਮੀਆਂ ਚਿਰਾਗ ਦੀਨ–ਪੰਜ ਪੁੱਤਰਾਂ ਦੇ ਅੱਬਾ–ਅਬਦੁਲ ਖਾਲਕ, ਮੁਹੰਮਦ ਖੁਰਸੀਦ, ਮੁਹੰਮਦ ਅਰਸ਼ਦ, ਮਹੁੰਮਦ ਜਮਾਨ, ਪੰਜਵੇ ਪੁੱਤਰ ਮੁਹੰਮਦ ਨਵਾਜ਼ ਨੂੰ ਥਾਣੇਦਾਰੀ ਮਿਲੀ ਹੋਈ ਸੀ–ਹੋਸਟ ਦੇ ਨਾਨਾ ਗਣੇਸ਼ਾ ਰਾਮ ਜੀ ਵੀ ਬੱਲੂਆਣਾ ਰਹਿੰਦੇ ਸੀ–ਉਹ ਦਸਦੇ ਹੁੰਦੇ ਸੀਗੇ–ਕਿ ਅਸੀਂ ਘੋੜੀਆਂ ਦਾ ਨਾਚ ਵੇਖਿਆ ਇਸ ਪਿੰਡ ਵਿਚ–ਮੀਆਂ ਚਿਰਾਗ ਦੀਨ ਦੀ ਸਫੈਦ ਘੋੜੀ ਦਾ–ਚੰਗੀ ਨਸਲ ਦੀ ਸੀ ਉਹ ਘੋੜੀ–ਨੱਚਦੀ ਬਹੁਤ ਸੀ–ਖ਼ੂਬਸੂਰਤ ਤੇ ਸਿਆਣੀ–ਦੂਜੀਆਂ ਘੋੜੀਆਂ ਦੀ ਕੀ ਮਜ਼ਾਲ ਸੀ ਉਹਦੇ ਮੂਹਰੇ–ਮੇਲਾ ਹੁੰਦਾ ਸੀ ਨਾ ਪਿੰਡ ’ਚ–ਤਾਂ ਘੋੜੀ ਦਾ ਨਾਚ ਵੀ ਹੁੰਦਾ–ਦੂਰ-ਦਰਾਜ਼ ਦੇ ਇਲਾਕੇ ਤੋਂ ਆਉਂਦੇ ਸਨ ਲੋਕ ਘੋੜੀ ਦਾ ਨਾਚ ਦੇਖਣ ਲਈ–ਚਿਰਾਗ ਦੀਨ ਨੂੰ ਬਹੁਤ ਪਿਆਰ ਵੀ ਕਰਦੀ ਸੀ ਘੋੜੀ–ਮੀਆਂ ਚਿਰਾਗ ਦੀਨ ਦੇ ਇਕ ਪੁੱਤਰ ਨਵਾਜ਼ ਖ਼ਾਨ–ਉਨ੍ਹਾਂ ਨੂੰ ਥਾਣੇਦਾਰੀ ਮਿਲੀ ਹੋਈ। ਪਾਕਿਸਤਾਨ ਦੀ ਮਸ਼ਹੂਰ ਗੁਲਕਾਰਾ–ਨੂਰ ਜਹਾਂ–ਉਹਦੀਆਂ ਭੈਣਾ ਹੈਦਰ ਬੰਦੀ ਤੇ ਇਦਨ ਬਾਈ–ਆਵਾਜ਼ ਬਾਕਮਾਲ ਸੀ ਉਨ੍ਹਾਂ ਦੀ–ਬੱਲੂਆਣਾ ਤੇ ਹੋਰ ਕਈ ਪਿੰਡਾਂ ’ਚ ਆਉਂਦੀਆਂ ਸਨ–ਅਖਾੜਿਆਂ ਲਈ–ਕਈ ਕਈ ਦਿਨ ਰਹਿੰਦੀਆਂ ਪਿੰਡ ’ਚ ਆ ਕੇ–ਮੀਆਂ ਚਿਰਾਗ ਦੀਨ ਕੋਲ–ਨੂਰ ਜ਼ਹਾਂ ਉਸ ਵਕਤ ਛੋਟੀ ਸੀ–ਹੋਲੀ-ਹੋਲੀ ਉਹ ਵੀ ਮਸ਼ਹੂਰ ਹੋ ਗਈ–ਫ਼ਿਲਮੀ ਅਦਾਕਾਰ ਮੁਬਾਰਕ–ਉਹ ਵੀ ਦੋਸਤ ਸੀ ਮੀਆਂ ਚਿਰਾਗ ਦੀਨ ਦਾ–ਸ਼ਿਫਾਰਸ਼ ਕੀਤੀ ਕਿ ਨੂਰ ਜਹਾਂ ਨੂੰ ਫ਼ਿਲਮ ਪਿੰਡ ਦੀ ਕੁੜੀ ਵਿਚ ਕੋਈ ਰੋਲ ਦਿੱਤਾ ਜਾਵੇ–ਮਸਾਂ 9 ਵਰਿ੍ਹਆਂ ਦੀ ਨੂਰਜਹਾਂ–ਰੋਲ ਮਿਲ ਗਿਆ–ਨੂਰ ਜਹਾਂ ਨੇ ਜਿਹੜੀ ਅਦਾਕਾਰੀ –ਬਾਕਮਾਲ–ਪੰਜਾਬ ਤੇ ਕਲਕੱਤੇ ਬਣੀ ਸੀ ਇਹ ਫ਼ਿਲਮ ਤੇ ਲਾਹੌਰ ’ਚ ਰਿਲੀਜ਼ ਹੋਈ ਸੀ–ਦੂਜਾ ਤਾਲੁਕ ਰਿਹੈ ਪਹਿਲਵਾਨ ਖ਼ਜ਼ਾਨ ਸਿੰਘ ਦਾ–ਇਸ ਪਿੰਡ ਦੇ ਨਾਲ–ਲਾਗੇ ਪਿੰਡ ਐ ਚੰਨਣ ਖੇੜਾ–ਉੱਥੇ ਰਹਿੰਦੇ ਸਨ ਮਸ਼ਹੂਰ ਬੇਟੂ ਪਰਿਵਾਰ ਦੇ ਮੀਆਂ ਸੁਲੇਮਾਨ ਖ਼ਾਨ ਬੇਟੂ–ਕੁਸ਼ਤੀਆਂ ਦੇ ਬੜੇ ਸ਼ੌਕੀਨ ਸਨ ਉਹ–ਮੇਲਾ ਕਰਾਉਂਦੇ ਸਨ–ਕੁਸ਼ਤੀਆਂ ਦੇ ਮੁਕਾਬਲੇ ਕਰਾਉਂਦੇ–ਪਾਕਿਸਤਾਨ ’ਚ ਸ਼ਹਿਰ ਐ ਬੂਰੇ ਵਾਲਾ–ਉਹਦਾ ਪਿੰਡ ਐ –ਚੱਕ ਨੰਬਰ 475 ਈ ਬੀ ਬੇਟੂਆਂ ਵਾਲਾ–ਉੱਥੇ ਰਹਿੰਦਾ ਸੀ ਪਹਿਲਵਾਨ ਖ਼ਜ਼ਾਨ ਸਿੰਘ–ਚੰਨਣ ਖੇੜੇ ਆਉਂਦਾ ਸੀ ਉਹ ਮੇਲੇ ’ਚ–ਕੁਸ਼ਤੀ ਲੜਣ ਵਾਸਤੇ–ਲਾਗੇ ਪਿੰਡ ਐ ਦੋਦਾ–ਉੱਥੋਂ ਦੇ ਮੱਲ ਪਹਿਲਵਾਨ ਨਾਲ ਤਾਂ ਅਕਸਰ ਹੀ ਖ਼ਜ਼ਾਨ ਸਿੰਘ ਪਹਿਲਵਾਨ ਦਾ ਪੇਚ ਪੈਂਦਾ ਸੀ–ਤੇ ਪਹਿਲਵਾਨ ਖ਼ਜ਼ਾਨ ਸਿੰਘ ਆ ਕੇ ਰਹਿੰਦਾ ਸੀ ਬੱਲੂਆਣਾ–ਮੀਆਂ ਚਿਰਾਗ ਦੀਨ ਦਾ ਮਹਿਮਾਨ ਬਣਦਾ ਸੀ ਉਹ–ਬੇਟੂ ਖ਼ਾਨਦਾਨ–ਕਾਫ਼ੀ ਪੜਿਆ ਲਿਆ ਸੀ–ਸ਼ਾਹੀ ਖਾਨਦਾਨ ਸੀ–ਚੰਨਣ ਖੇੜਾ ਵਾਲੇ ਚੰਦਨ ਖ਼ਾਨ–ਉਨ੍ਹਾਂ ਦੇ ਅੱਬਾ– ਕਰੀਮ ਖ਼ਾਨ– ਚੰਗੀ ਹਵੇਲੀ ਸੀ ਉਨ੍ਹਾਂ ਦੀ–ਵੱਦੇ ਖ਼ਾਨ ਦੀ ਵੀ ਹਵੇਲੀ ਖ਼ੂਬਸੂਰਤ ਸੀ–ਜਲਾਲ ਖ਼ਾਨ ਬੇਟੂ ਦਾ ਪਰਿਵਾਰ–ਚੰਗਾ ਪੜਿਆ ਲਿਖਿਆ ਸੀ–ਉਸ ਦੌਰ ’ਚ ਬੀ.ਏ. ਕਰਨਾ ਮਾਇਨੇ ਰੱਖਦਾ ਸੀ–ਪਰ ਦੋਸਤ ਮੁਹੰਮਦ ਬੀ.ਏ. ਪਾਸ ਸੀ–ਚੰਦਨ ਖ਼ਾਨ ਦੇ ਵੱਡੇ ਪੁੱਤਰ ਜਮਾਲਦੀਨ ਨੂੰ ਵਿਕਟੋਰੀਆ ਕਰਾਸ ਮਿਲਿਆ–ਉਹ ਫ਼ਾਜ਼ਿਲਕਾ ਬਰਾਂਚ ਦੇ ਆਨਰੇਰੀ ਮੈਜਿਸਟਰੇਟ ਸੀਗੇ। ਤੇ ਕਮਾਲਦੀਨ ਖ਼ਾਨ ਨੂੰ –ਉਨ੍ਹਾਂ ਨੂੰ ਮਿਲਿਆ ਸੀ ਖ਼ਾਨ ਸਾਹਿਬ ਦਾ ਖ਼ਿਤਾਬ–ਪੰਜਾਬ ਡਿਸਟ੍ਰਿਕਟ ਐਂਡ ਸਟੇਟ ਗਜੇਟ ਪਾਰਟ ਇਕ ਦੇ ਪੇਜ਼ ਨੰਬਰ 90 ਤੇ ਦਰਜ਼ ਐ–ਕਿ ਇਹ ਮੋਸਟ ਇੰਪੋਰਟੈਂਟ ਫੈਮਲੀ ਸੀ–ਹੁਣ ਗੱਲ ਵੱਦੇ ਖ਼ਾਨ ਦੀ ਕਰਦੇ ਹਾਂ–ਉਨ੍ਹਾਂ ਦੀ ਔਲਾਦ ਗੁਲਾਮ ਮੁਹੰਮਦ, ਨੂਰ ਅਹਿਮਦ, ਜਲਾਲ ਖ਼ਾਨ, ਲਾਲ ਖ਼ਾਨ ਤੇ ਅਬਦੁਲ ਖ਼ਾਨ ਪੜੇਲਿਖੇ ਸਨ।ਪੂਰੇ ਪਿੰਡ ਤੇ ਝਾਤ ਮਾਰ ਲਈਏ–ਬਾਗ਼ ਬਹੁਤ ਸੀਗੇ ਉਸ ਵਕਤ–ਪਿੰਡ ਲਾਗੇ–ਹੁਸੈਨ ਖਾਨ, ਹਾਮਦ ਖ਼ਾਨ ਤੇ ਨੂਰ ਅਹਿਮਦ ਦੇ ਬਾਗ਼–ਪਿੰਡ ’ਚ ਆਟਾ ਚੱਕੀ ਵੀ ਸੀਗੀ–ਕੈਮ ਦੀਨ ਦੀ–ਵੈਸੇ ਕੈਮ ਦੀਨ ਨਮਾਜ਼ੀ ਤੇ ਨਿਹਾਏ ਸ਼ਰੀਫ਼ ਬੰਦਾ ਸੀ–ਹਾਂ ਚਿਰਾਗ ਦੀਨ ਨੇ ਕਈ ਸ਼ਾਦੀਆਂ ਕਰਵਾਈਆਂ ਸਨ–ਸੀਤੋ ਗੁੰਨ੍ਹੋ ਹੈ ਨਾ–ਉੱਥੇ ਦੇ ਲਾਲ ਚੰਦ ਬਿਸ਼ਨੋਈ–ਚੰਗਾ ਭਾਈਚਾਰਾ ਸੀ ਉਨ੍ਹਾਂ ਦਾ ਚਿਰਾਗ ਦੀਨ ਬੇਟੂ ਦੇ ਨਾਲ–ਪੱਗ ਵਟਾਈ ਹੋਈ ਸੀ ਉਨ੍ਹਾਂ ਨੇ–ਵੰਡ ਤੋਂ ਬਾਅਦ ਬੇਟੂ ਪਰਿਵਾਰ ਮਿਲਿਆ ਵੀ ਸੀ ਲਾਲ ਚੰਦ ਬਿਸ਼ਨੋਈ ਦੇ ਪਰਿਵਾਰ ਨੂੰ–ਚੰਨਣ ਖੇੜੇ ਵੀ ਗਏ ਐ ਬੇਟੂ ਪਰਿਵਾਰ ਦੇ ਫਰਜੰਦ–ਇੱਥੇ ਪਿੰਡ ਦਾ ਨਾਂਅ ਕਾਇਮ ਐ–ਪਾਕਿਸਤਾਨ ’ਚ ਵੀ ਚਲਦੈ ਪਿੰਡ ਦਾ ਨਾਂਅ–ਬੱਲੂਆਣਾ ਕ੍ਰਿਕੇਟ ਕਲੱਬ–ਜਿਹਦੇ ਕੈਪਟਨ ਨੇ ਚਿਰਾਗ ਖ਼ਾਨ ਬੇਟੂ ਦੇ ਪੜਪੋਤਰੇ– ਅਸਰਦ ਅਲੀ ਖ਼ਾਨ ਬੇਟੂਵੰਡ ਦਾ ਦੌਰ ਆ ਗਿਆ–ਛਡਣੀਆਂ ਪਈਆਂ –ਖ਼ੁਲੀਆਂ ਤੇ ਖ਼ੂਬਸੂਰਤ ਹਵੇਲੀਆਂ–ਰੌਣਕਾਂ ਵਾਲਾ ਪਿੰਡ ਬੇਰੌਣਕ ਹੋ ਗਿਆ– ਥੋੜਾ ਵਕਤ ਪਹਿਲਾਂ ਮੋਸਟ ਇੰਪੋਰਟੈਂਟ ਫੈਮਲੀ ਦਾ ਪਿੰਡ–ਚੰਨਣ ਖੇੜਾ- ਕੇਰਾ ਖੇੜਾ ਤੇ ਬੱਲੂਆਣਾ– ਸੰਨਾਟਾ ਪਸਰ ਗਿਆ–ਅੱਖਾਂ ’ਚ ਹੰਝੂ–ਦੁੱਖਾਂ ਦੀ ਵਾਦੀ–ਬੇਨੂਰ ਚਿਹਰੇ–ਚੱਲ ਪਏ ਨਵੇਂ ਮੁਲਕ ਵੱਲ–ਇਕ ਨਵੇਂ ਆਸ਼ਿਆਣੇ ਦੀ ਭਾਲ ਵੱਲ———–Malika e Tarnum–Noor Jahan and the famous wrestler Khazan Singh–they also belong to this village–havelis of the past in the village–even today they sing songs–of the Gujre Shahi period–to populate the village. The two friends came from Lahore area with their families–one of them was childless–time passed–and when the British Government settled in 1881–Karim Khan Betu named his son Mian Chandan Khan Betu. And the name of the village was registered as Channan Khera–and the name of Ballu Khan Betu was registered and the name of the village was registered as Balluana Betuan–it was divided and the Muslim community went to the new country Pakistan–and people came from Montgomery and many other parts of Pakistan. — They settled in Balluana — there is a historical Gurdwara A Tibba Sahib — Krishna Mandir and Pir Kalu’s shrine — even though those who settled here came from Pakistan — but the name of the village did not change — the name of the village That’s it — Balluana — The beautiful Dastan of the village–beginning about 200 years ago–the village of Balu Kaslana in Lahore district–and many other villages of the Rajput Panwar Raza Khan Betu and Ballu Khan Betu–both were Pagwat brothers- – They migrated from there and settled here–The forest was barren at that time–There was also a shortage of water–People used to bring water for drinking from Abohar or from Malot–They also got up–this Villagers also urge to talk–first listen to their speech– Raza Khan and Ballu Khan–their business was cattle rearing–at that time the village numberedar was Wali Khan and Zaildar Mian Akbar Ali–by the way, Chirag Din had full strength–they would open camps-but the decisions were also theirs– Mian Chirag Din–father of five sons–Abdul Khalq, Muhammad Khursid, Muhammad Arshad, Muhammad Zaman, the fifth son Muhammad Nawaz was given a police station–the host’s maternal grandfather Ganesha Ram ji also lived in Balluana–he used to say –That we saw the dancing of mares in this village–Mian Chirag Din’s white mare–She was of good breed–She danced a lot–Beautiful and wise–What was the beauty of the other mares in front of her– There was no fair in the village–there was also a horse dance–people used to come from far away areas to watch the horse dance–Chirag Din was also loved by the horse–one of Chirag Din’s sons. Nawaz Khan–He got police station. Pakistan’s famous Gulkara–Noor Jahan–her sisters Hyder Bandi and Idan Bai–her voice was beautiful–used to come to Balluana and many other villages–for concerts–stayed in the village for several days. –With Mian Chirag Din–Noor Jahan was young at that time–holi-holi she also became famous–film actor Mubarak–he was also a friend of Mian Chirag Din–recommended Noor Jahan to film Village. Be given a role in the girl–Masan 9-year-old Noor Jahan–got the role–Noor Jahan’s acting–Bakmaal–this film was made in Punjab and Calcutta and released in Lahore–Duja Taluk is a wrestler Khazan Singh’s–next to this village–the nearby village of Channan Khera–there lived Mian Sulaiman Khan Betu of the famous Betu family–he was very fond of wrestling. In Pakistan, the city is Burewala–his village is–chak number 475 EB Betuanwala–the wrestler Khazan Singh lived there–he used to come to play in the fair–to wrestle–the nearby village is Doda. –Khazan Singh Pehlwan often had trouble with the wrestlers there–but Pehlwan Khazan Singh came and stayed. He was the guest of Mian Chirag Din.Betu Khandan–had read a lot–there was a royal family–Channan Khera Wale Chandan Khan–his father–Karim Khan–he had a nice mansion–Vade Khan’s mansion was also beautiful–Jalal Khan Betu Da’s family–was well read–in that period B.A. Doing mattered–but friend Mohammad B.A. Passed–Chandan Khan’s eldest son Jamaldin received the Victoria Cross–He would be the Honorary Magistrate of the Fazilka Branch. And Kamaldin Khan–he got the title of Khan Sahib–it is written on page number 90 of Punjab District and State Gazette Part I–that it was the most important family–now we talk about Vade Khan–he The descendants of Ghulam Muhammad, Noor Ahmed, Jalal Khan, Lal Khan and Abdul Khan were educated.Let’s take a look at the whole village–there will be many gardens at that time–next to the village–the gardens of Hussain Khan, Hamad Khan and Noor Ahmed–there will also be a flour mill in the village–of Cam Din–by the way, at Cam Din Namazi. He was a noble man–yes, Chirag Din had many marriages–seeto gunho hai na–there was Lal Chand Bishnoi–he had a good brotherhood with Chirag Din Betu–he had a turban cut–partition After that, the Betu family also met the family of Lal Chand Bishnoi–Channan Khede was also played by the children of the Betu family–here the name of the village remains–the name of the village is also used in Pakistan–Balluana Cricket Club–who Captain Chirag Khan Betu’s great-grandson – Asrad Ali Khan BetuThe period of partition has come–had to be cut–open and beautiful mansions–the village with the charms has become dull–a little while ago the village of the most important family–Channan Khera-Kera Khera and Balluana–the silence has spread–eyes Tears in the Valley of Sorrows Benoor Faces Moving to a New Country Seeking a New Home ———–

फाजिल्का सैक्टर में लड़ा गया भारत पाक का सबसे बड़ा युद्ध- क्या यह तस्वीरें देखी हैं आपने ?

भारत पाकिस्तान के बीच 1971 का सबसे बड़ा भयानक युद्ध फाजिल्का सैक्टर में लड़ा गया। फाजिल्का के गांव बेरीवाला के निकट बेरीवाला पुल पर पाक रेंजर भारतीय सैनिकों में बीच घमासान हुआ। यह हैं उसकी कुछ तस्वीरें

भारतीय सैनिक पाकिस्तान की तरफ बढ़े और उन्होंने पाक रेंजरों से शेरमन टैंक छीन लिया।

भारतीय सैनिकों ने पाकिस्तानी रेंजरों से गिलगिट जीप छीन ली।

भारतीय सैनिकों ने पाक रेंजरों से गोला बारूद छीन लिया।

गोला बारूद के कारण टूटा बेरीवाला पुल। + शहीद स्मारक की सबसे पहली तस्वीर।

बच गई -फाजिल्का की ऐतिहासिक धरोहर ‘रघुवर भवन’ -चार दिवारी का निर्माण शुरू

फाजिल्का की 118 साल पुरानी ऐतिहासिक धरोहर हैरीटेज का दर्जा हासिल कर चुका रघुवर भवन की चार दिवारी करने का कार्य शुरू कर दिया गया है। यह कार्य नगर सुधार ट्रस्ट की तरफ से शुरू किया गया है। जानकारी अनुसार शहर की अंतिम छोर पर बसे मौहल्ला नईं आबादी इस्लामाबाद के निकट नगर सुधार ट्रस्ट की करीब 16.38 एकड़ भूमि है। जो फाजिल्का के सरकारी एम.आर.कॉलेज के निर्माता लाला मुंशी राम अग्रवाल ने शिक्षा के प्रचार प्रसार के मकसद से एम.आर. ऐजूकेशन ट्रस्ट को दान दी थी, लेकिन ट्रस्ट ने यह जगह नगर सुधार ट्रस्ट को दे दी। इस जगह में रघुवर भवन बना हुआ है। यह धरोहर खंडहर का रूप धारन कर चुकी है। जबकि यह 118 साल पुरानी है। फाजिल्का के इतिहासकार लक्ष्मण दोस्त ने बताया कि आर्च कंट्रक्शन से सजे रघुवर भवन के द्वार के ऊपर ओम रघुवर भवन लिखा गया है। मुख्यद्वार पर हिन्दु देवी देवताओं सहित भगवान शिव जी का प्रतीक नाग चिन्ह अंकित है। जो हिन्दु वास्तुकला का एकीकृत संयोजन है। इसके अलावा धरोहर पर मुगलकालीन, ब्रिटिश और भारतीय वास्तुकला घटकों का अनोखा संगम है। जिसे हेरीटेज डिपार्टमेंट की ओर से हेरीटेज का दर्जा दिलाने के लिए मौहल्ला नई आबादी इस्लामाबाद, टीचर कालोनी, बस्ती चंदोरा धींगड़ा कालोनी के बाशिंदों की तरफ से आंदोलन किया और 2014 में इसे हेरीटेज का दर्जा दिया गया। पंजाब सरकार के सभ्याचारक मामले, पुरात्तव एवं अजायब घर विभाग चंडीगढ़ की ओर से रघुवर भवन के लिए 4 कनाल 18 मरले जगह का नोटिफिकेशन जारी करके इसे हैरीटेज का दर्जा दिया गया है।

बनेगी 4900 फीट दिवार

नगर सुधार ट्रस्ट द्वारा इसके चारों तरफ 4900 स्केयर फीट दीवार बनाई जा रही है। जो सात फीट ऊंची की जाएगी और इसमें 5 फीट का गेट छोड़ा जाएगा। इस दीवार को बाहर की तरफ प्लास्टर भी किया जाएगा। रघुवर भवन की चार दिवारी का निर्माण शुरू करवाने पर इतिहासकार लक्ष्मण दोस्त ने डिप्टी कमिशनर मनप्रीत सिंह छत्तवाल नगर सुधार ट्रस्ट के चेयरमैन अश्वनी सेठी का आभार व्यक्त किया है।

फंड जारी करे सरकारदोस्त

लछमण दोस्त ने बताया कि विरासती दर्जा प्राप्त रघुवर भवन खंडहर का रूप धारण कर चुका है। इसके चार कमरे गिर चुके हैं और मुख्य द्वार का आधा हिस्सा भी गिर चुका है। अगर पुरात्तव विभाग की तरफ से इसकी जल्दी संभाल नहीं की गई तो इमारत गिर जाएगी। उन्होंने पंजाब के मुख्यमंत्री कैप्टन व विभाग के मंत्री से इमारत के लिए फंड जारी करने की मांग की है।(Lachhman Dost 99140-63937)

युद्ध में पाकिस्तान पर भारी पड़ी थी ये तोप

तीन दिसम्बर को शुरू हुए युद्ध दौरान पाकिस्तान के लड़ाकू विमानों को गिराने और पाकिस्तानी रेंजरों को मात देने के लिए भारतीय सेनाओं की ओर से अन्य हथियारों के साथ साथ गगन भेदी तोप का भी मूंह खोल दिया गया था। जिसने दुश्मनों के नाक में दम कर दिया।

14 एम.एस.गगन भेदी तोप ने दुश्मनों को हथियार छोडऩे पर मजबूर कर दिया। 1942 में जबलपुर आर्डिनेस फैकट्री में तैयार गगनीभेदी तोप से जब 300 राऊंड प्रति मिंट से फायर दर से गोलियों की बोछार हुई तो दुश्मन घबरा गया। 840 किलोग्राम वजन और 40 एमएस केलीबर की इस तोप के गोलों की मार 12.6 किलोमीटर तक थी। जब भारत ने युद्ध में विजय हासिल कर ली तो इस तोप की प्रदर्शनी चौंक घंटा घर पर लगाई गई थी।

क्यों खाली हो गया था मेरा रंगला बंगला फाजिल्का ?

यह न तो मंदिर है और न ही मस्जिद, गुरूद्वारा या चर्च, इसके बावजूद यहां आने वाला हर व्यक्ति श्रद्धा से शीश झुकाता है। यानि देश प्रेम और धार्मिक आस्था का प्रतीक। हां, हम बात कर रहे हैं फाजिल्का से सात किलोमीटर दूर पश्चिम की ओर भारत-पाक सरहद के निकट आसफवाला शहीदी स्मारक की, जहां जहां 4 जाट बटालियन के 82 शहीदों की चिता स्थल बनाया गया है। इस स्मारक में ही फाजिल्का सेक्टर में शहीद 15 राजपूत, 3 आसाम बटालियन और 18 अश्वाराहेही सैनिक बटालियन के शहीद सैनिकों के स्मृति स्तम्भ भी सम्मिलित हैं। स्मारक देश ही एक मात्र ऐसी स्मारक है, जहां विभिन्न राज्यों के 206 शहीद जवानों की अस्थियों का समावेश किया है। यहां 1971 के शहीद जवानों की 90 फीट लंबी और 18 फीट चौड़ी चिता बनाकर संयुक्त दाह संस्कार किया गया है। इन शहीदों की बदौलत आज हम हैं और हमारा फाजिल्का है।

फाजिल्का सेक्टर में 1971 का युद्ध सबसे बड़ा युद्ध था। बात 3 दिसंबर 1971 की है। इस दिन फाजिल्का खाली हो गया था पाक रेंजरों ने गांव बेरीवाला के पुल पर कब्जा कर लिया। दुश्मन जब फाजिल्का की तरफ बढ़ा तो 4 जाट बटालियन के जवानों ने दुश्मन पर हमला करके कई इलाके छीन लिए, लेकिन बेरीवाला पुल काबू में नहीं आ सका। पाकिस्तान की नफरी बढ़ती गई और साबूना बांध पर पहुंच गया। इस दौरान पाक की ओर से 2500 जवान, 28 टैंक और भारी तोपों से लैस एक पैद बिग्रेड लगा दी गई। 4 दिसंबर की रात तक दुश्मन गांव पक्का तक पहुंच गया। मगर तीन आसाम बटालियन ने उन्हें रोक लिया और साबूना बांध तक जवान पहुंच गया। उधर सेना की 15 राजपूत बटालियन ने फाजिल्का का बचाव किया।

गज्जी के समीप 15 राजपूत और 4 जाट बटालियन के जवानों ने गुरमुख खेड़ा गांव की तरफ से हमला किया तो बेरीवाला पुल से फाजिल्का की तरफ जाने वाला रास्ता बंद हो गया। बेरीवाला पुल पर भारी युद्ध हुआ। आखिर 17 दिसंबर की रात आठ बजे युद्ध समाप्ति की घोषणा कर दी गई। 18 दिसंबर सुबह सात बजे से लेकर सांय तीन बजे तक शहीदों के शवों को आसफवाला में एकत्रित करके संयुक्त दाह संस्कार किया गया। बाद में श्री राम रक्खा ठकराल ने आधा एकड़ भूमि दान दी और शहीदी स्मारक बनाई गई। पहले यहां 4 जाट बटालियन के शहीद जवानों का स्मारक था, लेकिन 1991 में 67 इन्फेन्ट्री बिग्रेड के बाकी आठ यूनियटों के स्मारक बनाए गए। यहां वार मेमोरियल भी बनाया गया है। जहां पाक रेंजरों से छीने गए हथियार, 6 पाउंडर गन, गिलगिट जीप, शेरमन टैंक के अलावा शहीद जवानों की तस्वीरों का संग्रहाल्य बनाया गया है। यहां हर साल विजय दिवस मनाया जाता है। जहां भारतीय सैनिक, प्रशासन के अधिकारी, स्थानिय लोगों के अलावा दूरदराज से आने वाले श्रद्धालु शहीदों को श्रद्धांजलि अर्पित करते हैं। (Lachhman Dost – 99140-63937)

ਪੀਰ ਦਾ ਪਿੰਡ- ਨਾ ਕੋਈ ਸੱਪ, ਨਾ ਕੋਈ ਚੋਰ

ਭਾਰਤ ਪਾਕਿਸਤਾਨ ਸਰਹੱਦ ਲਾਗੇ ਪਿੰਡ ਹੈ ਬੱਖੂ ਸ਼ਾਹ। ਆਸਪਾਸ ਘਣੇ ਜੰਗਲ ਸਨ। ਸੱਪ ਤੇ ਜੰਗਲੀ ਜਾਨਵਰ ਆਮ ਸਨ। ਪਸ਼ੂ ਚਿਰਾਉਂਦੇ ਲੋਕਾਂ ਨੂੰ ਕਈ ਵਾਰ ਸੱਪ ਡੰਗ ਮਾਰ ਲੈਂਦੇ। ਜ਼ਖ਼ਮੀ ਸਿੱਧਾ ਪੀਰ ਵਲੈਤ ਸ਼ਾਹ ਕੋਲ ਇਲਾਜ ਲਈ ਆਉਂਦਾ। ਕਿਉਂਕਿ ਪੀਰ ਦੇ ਹੱਥ ਵਿਚ ਸੱਪ ਤੇ ਡੰਗੇ ਦਾ ਇਲਾਜ ਦੀ ਸਫ਼ਾ ਸੀ ਤੇ ਉਸ ਦੇ ਇਲਮ ਅਤੇ ਜੜੀ ਬੂਟੀਆਂ ਨਾਲ ਜ਼ਖ਼ਮੀ ਠੀਕ ਹੋ ਜਾਂਦਾ। ਇਹੀ ਸਫ਼ਾ ਉਸ ਦੇ ਪੁੱਤਰ ਪੀਰ ਅਸਤਰ ਅਲੀ ਕੋਲ ਵੀ ਆ ਗਈ। ਪੀਰ ਵਲੈਤ ਸ਼ਾਹ ਦੀ ਮੌਤ ਤੋਂ ਬਾਅਦ ਉਹ ਇਲਾਜ ਕਰਨ ਲੱਗ ਪਿਆ। ਆਖਦੇ ਨੇ ਕਿ ਪੀਰ ਪਿੰਡ ਨੂੰ ਇਲਮ ਨਾਲ ਘੇਰਾ ਪਾ ਦਿੱਤਾ ਤੇ ਉਸ ਤੋਂ ਬਾਅਦ ਪਿੰਡ ਦੇ ਇਲਾਕੇ ਵਿਚ ਕਦੇ ਕੋਈ ਸੱਪ ਨਹੀਂ ਆਇਆ।


ਉਸ ਕੋਲ ਹਲਕੇ ਕੁੱਤੇ ਦੇ ਕੱਟੇ ਦਾ ਵੀ ਇਲਾਜ ਸੀ। ਉਸ ਦੀ ਮੌਤ ਤੋਂ ਬਾਅਦ ਬੱਖੂ ਸ਼ਾਹ ਨੇ ਗੱਦੀ ਸੰਭਾਲ ਲਈ। ਉਹ ਅੱਲਾਹ ਦੀ ਭਗਤੀ ਵਿਚ ਮਸਤ ਰਹਿਣ ਵਾਲਾ ਬੰਦਾ ਸੀ। ਪਰ ਉਸ ਕੋਲ ਇੱਕ ਹੋਰ ਇਲਮ ਵੀ ਸੀ। ਉਹ ਇਲਮ ਇਹ ਸੀ ਕਿ ਕੋਈ ਵਿਅਕਤੀ ਪਿੰਡ ਵਿਚੋਂ ਚੋਰੀ ਨਹੀਂ ਕਰ ਸਕਦਾ ਸੀ। ਜੇ ਕੋਈ ਚੋਰੀ ਕਰਦਾ ਤਾਂ ਉਹ ਅੰਨਾ ਹੋ ਜਾਂਦਾ। ਹਰਨਾਮ ਸਿੰਘ ਭੱਟੀ ਨੇ ਦੱਸਿਆ ਕਿ ਉਸ ਦੇ ਪਿਤਾ ਹਾਕਮ ਸਿੰਘ ਦੱਸਦੇ ਸਨ ਕਿ ਕੋਈ ਵਿਅਕਤੀ ਹੋਰ ਵੀ ਕਿਸੇ ਪਿੰਡ ‘ਚੋਂ ਚੋਰੀ ਕਰ ਕੇ ਸਮਾਨ ਪਿੰਡ ਵਿਚ ਲਿਆਉਂਦਾ ਤਾਂ ਉਹ ਵੀ ਅੰਨਾ ਹੋ ਜਾਂਦਾ। ਇਸ ਕ੍ਰਾਈਮ ਤੋਂ ਛੁਟਕਾਰੇ ਕਾਰਨ ਪਿੰਡ ਪਾਕ ਦਾਮਨ ਦੱਸਿਆ ਜਾਂਦਾ ਸੀ। ਪਿੰਡ ਮੁਹੰਮਦ ਪੀਰਾ ਦੇ ਨੌਜਵਾਨ ਮਹਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਦਾਦੀ ਘੰਮੋਂ ਬਾਈ ਦੱਸਦੀ ਹੁੰਦੀ ਸੀ ਕਿ ਇੱਕ ਵਾਰ ਪੀਰ ਬੱਖੂ ਸ਼ਾਹ ਘੋੜੀ ਤੇ ਜਾ ਰਿਹਾ ਸੀ। ਜਦੋਂ ਉਹ ਇੱਕ ਕਿੱਕਰ ਦੇ ਦਰਖ਼ਤ ਥਲੋਂ ਗੁਜ਼ਰਿਆ ਤਾਂ ਉਸ ਦੀ ਪੱਗ ਦਰਖ਼ਤ ਨਾਲ ਅੜ ਕੇ ਡਿਗ ਪਈ। ਉਸ ਵੇਲੇ ਪੀਰ ਬੱਖੂ ਸ਼ਾਹ ਨੇ ਕਿਹਾ,’ ਮੇਰੀ ਇੱਜ਼ਤ ਡੇਗ ਕੇ ਤੂੰ ਅਜੇ ਵੀ ਖੜਾ ਏ’। ਕਹਿੰਦੇ ਹਨ ਕਿ ਉਸ ਵੇਲੇ ਆਏ ਤੇਜ਼ ਹਨੇਰ ਝੱਖੜ ਕਾਰਨ ਖੜੇ ਕਿੱਕਰ ਦਾ ਦਰਖ਼ਤ ਧੜੰਮ ਕਰ ਕੇ ਡਿਗ ਪਿਆ। (Lachhman Dost – 99140-63937)

ਮੌਤ ਦੇ ਕਹਿਰ ਤੋਂ ਤੰਗ ਆ ਕੇ ਦੂਰ ਵਸਾਇਆ ਪਿੰਡ

  ਗੱਲ 1899-1900 ਦੀ ਹੈ, ਜਦੋਂ ਬੀਕਾਨੇਰ ਰਿਆਸਤ ਵਿਚ ਅਕਾਲ ਪੈ ਗਿਆ। ਲੋਕ ਅੰਨ ਦੇ ਦਾਣੇ-ਦਾਣੇ ਨੂੰ ਤਰਸ ਗਏ। ਉਸ ਵੇਲੇ ਕਈ ਲੋਕ ਬੀਕਾਨੇਰ ਰਿਆਸਤ ਨੂੰ ਛੱਡ ਕੇ ਜ਼ਿਲ ਫ਼ਿਰੋਜਪੁਰ ਵਿਚ ਆ ਕੇ ਵੱਸ ਗਏ। ਜਿਹਨਾਂ ਵਿਚ ਕੁਮਹਾਰ ਬਿਰਾਦਰੀ ਦੇ ਲੋਕ ਵੀ ਸ਼ਾਮਿਲ ਸਨ। ਫ਼ਾਜ਼ਿਲਕਾ ਵਿਚ ਉਹ ਆਪਣੀ ਬਿਰਾਦਰੀ ਦੇ ਹੋਰ ਲੋਕਾਂ ਨਾਲ ਰਲ ਗਏ ਤੇ ਜ਼ਿਲੇ ਵਿਚ ਕਈ ਪਿੰਡ ਵਸਾ ਲਏ। ਜੋ ਫ਼ਾਜ਼ਿਲਕਾ – ਅਬੋਹਰ ਰੋਡ ਅਤੇ ਫ਼ਾਜ਼ਿਲਕਾ – ਮਲੋਟ ਰੋਡ ਦੇ ਆਸਪਾਸ ਸਨ।

ਇਹਨਾਂ ਵਿਚੋਂ ਹੀ ਜੋੜਕੀ ਕੰਕਰ ਵਾਲੀ ਪਿੰਡ ਵੀ ਸੀ। ਜੋ ਖੇਤੀਬਾੜੀ ਦਾ ਮੁੱਖ ਧੰਦਾ ਕਰਦੇ ਸਨ। ਜਦੋਂਕਿ ਪੈਂਚਾ ਵਾਲੀ, ਬਹਿਕ ਬੋਦਲਾ, ਝੋਕ ਡਿਪੂ ਲਾਣਾ ਤੇ ਹੋਰ ਪਿੰਡਾਂ ਵਿਚ ਵਸੇ ਕੁਮਹਾਰ ਲੋਕਾਂ ਦਾ ਮੁੱਖ ਮਿੱਟੀ ਦੇ ਬਰਤਨ ਬਣਾਉਣਾ ਸੀ। ਗੱਲ ਹੋ ਰਹੀ ਹੈ ਪਿੰਡ ਜੋੜਕੀ ਕੰਕਰ ਵਾਲੀ ਦੀ, ਅਸਲ ਵਿਚ ਇਹ ਪਿੰਡ ਪਹਿਲਾਂ ਮੌਜੂਦਾ ਜਗਾਹ ਤੇ ਨਹੀਂ ਸੀ। ਪਿੰਡ ਮੌਜੂਦਾ ਜਗਾਹ ਤੋਂ ਕੁੱਝ ਦੂਰ ਸੀ। 1918 ਵਿਚ ਉਸ ਪਿੰਡ ਵਿਚ ਪਲੇਗ ਦੀ ਬਿਮਾਰੀ ਫੈਲ ਗਈ। ਜਿਸ ਨਾਲ ਕਈ ਲੋਕਾਂ ਦੀ ਮੌਤ ਹੋ ਗਈ। ਪਿੰਡ ਦੇ ਧਰਮਪਾਲ ਦੱਸਦੇ ਹਨ ਕਿ ਜਦੋਂ ਉਹ ਛੋਟੇ ਸਨ ਤਾਂ ਉਹਨਾਂ ਦੇ ਪਿਤਾ ਰਾਮ ਚੰਦ ਨੇ ਦੱਸਿਆ ਸੀ ਕਿ ਪਿੰਡ ਵਿਚ ਕੋਈ ਬਿਮਾਰੀ ਫੈਲ ਗਈ। ਜਿਸ ਕਾਰਨ ਕਈ ਮੌਤਾਂ ਹੋ ਗਈਆਂ।

ਉਹ ਇੱਕ ਲਾਸ਼ ਨੂੰ ਜਲਾ ਕੇ ਜਲਾ ਕੇ ਆਉਂਦੇ ਤਾਂ ਪਿੰਡ ਵਿਚ ਹੋਰ ਵਿਅਕਤੀ ਦੀ ਮੌਤ ਦਾ ਸੁਨੇਹਾ ਮਿਲ ਜਾਂਦਾ। ਮੌਤਾਂ ਦਾ ਇਹ ਸਿਲਸਿਲਾ ਕਈ ਦਿਨਾਂ ਤੱਕ ਚੱਲਦਾ ਰਿਹਾ। ਰਾਮ ਚੰਦ ਨੇ ਉਹਨਾਂ ਨੂੰ ਦੱਸਿਆ ਕਿ ਮੌਤਾਂ ਹੋਣ ਕਾਰਨ ਪਿੰਡ ਵਿਚ ਕਈ ਦਿਨ ਕਿਸੇ ਨੇ ਰੋਟੀਆਂ ਨਹੀਂ ਬਣਾਈਆਂ। ਉਹ ਜਦੋਂ ਲਾਸ਼ ਜਲਾਉਣ ਜਾਂਦੇ ਤਾਂ ਰਸਤੇ ਵਿਚੋਂ ਛੱਲੀ ਤੋੜ ਲੈਂਦੇ ਤੇ ਖਾਂ ਜਾਂਦੇ। ਜਿਸ ਨਾਲ ਉਹਨਾਂ ਦਾ ਪੇਟ ਭਰਦਾ। ਮੌਤ ਦੇ ਤਾਂਡਵ ਤੋਂ ਦੁਖੀ ਲੋਕਾਂ ਨੇ ਪਿੰਡ ਛੱਡ ਦਿੱਤਾ ਤੇ ਮੌਜੂਦਾ ਜਗਹਾ ਤੇ ਆ ਕੇ ਵੱਸ ਗਏ। Lachhman Dost 99140-63937

ਕਿਵੇਂ ਮਾਰਿਆ ਗਿਆ ਸਲੇਮਸ਼ਾਹ ਪਿੰਡ ਵਸਾਉਣ ਵਾਲਾ ਸਲੀਮ ਖਾਂ ? ?

 ਇੱਕ ਰਾਤ ਸਲੀਮ ਖਾਂ ਘੋੜੇ ਤੇ ਸ਼ਹਿਰ ਤੋਂ ਪਿੰਡ ਆ ਰਿਹਾ ਸੀ। ਜਦੋਂ ਉਹ ਪਿੰਡ ਸਲੇਮਸ਼ਾਹ ਦੇ ਨੇੜੇ ਨਹਿਰ ਦੀ ਪੁਲ ਤੇ ਪੁੱਜਿਆ ਤਾਂ ਮੂੰਹ ਸਿਰ ਲਪੇਟੇ ਕੁੱਝ ਲੋਕਾਂ ਨੇ ਉਸ ਤੇ ਹਮਲਾ ਕਰ ਦਿੱਤਾ। ਸਲੀਮ ਖਾਂ ਨੇ ਡਟ ਕੇ ਮੁਕਾਬਲਾ ਕੀਤਾ। ਪਰ ਜਦੋਂ ਅਮੀਨ ਖਾਂ ਨੇ ਬੰਦੂਕ ਨਾਲ ਸਲੀਮ ਖਾਂ ਨੂੰ 2 ਗੋਲੀਆਂ ਮਾਰੀਆਂ ਤਾਂ ਸਲੀਮ ਖਾਂ ਧਰਤੀ ਤੇ ਡਿਗ ਪਿਆ। ਨਾਲ ਹੀ ਕਾਠ ਵਾਲਾ ਖੂਹ ਸੀ। ਰੋਲਾ ਸੁਣ ਕੇ ਉੱਥੋਂ ਬੰਦੇ ਭੱਜ ਕੇ ਆ ਗਏ। ਪਿੰਡ ਵਿਚ ਵੀ ਪਤਾ ਲੱਗ ਗਿਆ । ਲੋਕ ਜੁੜ ਗਏ ਤਾਂ ਹਮਲਾ ਕਰਨ ਵਾਲੇ ਭੱਜ ਗਏ। ਸਲੀਮ ਖਾਂ ਨੂੰ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਥਾਣੇ ਤੋਂ ਦਰੋਗ਼ਾ ਆਇਆ ਤਾਂ ਸਲੀਮ ਖਾਂ ਨੇ ਸਾਰੀ ਗੱਲ ਲਿਖਾ ਦਿੱਤੀ।

ਪੁਲਸ ਨੇ ਪਿੰਡ ਦੇ 110 ਬੰਦਿਆਂ ਨੂੰ ਹਵਾਲਾਤ ‘ਚ ਡੱਕ ਦਿੱਤਾ। ਕੇਸ ਚੱਲਦਾ ਰਿਹਾ ਤੇ 7 ਸ਼ਰੀਕਾਂ ਤੇ ਅਮੀਨ ਖਾਂ ਨੂੰ 7-7 ਸਾਲ ਦੀ ਸਜਾ ਹੋਈ। ਜਾਣਦੇ ਹੋ ਸਲੀਮ ਕੌਣ ਸੀ, ਸਲੀਮ ਖਾਂ ਫ਼ਜ਼ਲ ਖਾਂ ਵੱਟੂ ਦਾ ਪੁੱਤਰ ਸੀ। ਉਹ ਫਜ਼ਲ ਖਾਂ ਬਜ਼ੁਰਗ ਹੋ ਗਿਆ ਤਾਂ ਉਸ ਦਾ ਪੁੱਤਰ ਸਲੀਮ ਆਪਣੇ ਭਰਾਵਾਂ ਤੋਂ ਅਲੱਗ ਹੋ ਗਿਆ। ਜਿਸ ਕਾਰਨ ਉਸ ਨੇ ਪਿੰਡ ਫ਼ਜ਼ਲਕੀ ਦੇ ਨਾਲ ਹੀ ਇੱਕ ਹੋਰ ਪਿੰਡ ਵਸਾ ਲਿਆ ਤੇ ਉਸ ਨੂੰ ਆਪਣਾ ਨਾਂਅ ਸਲੀਮਕੀ ਦਿੱਤਾ। ਅੱਜ ਕੱਲ ਪਿੰਡ ਨੂੰ ਸਲੇਮਸ਼ਾਹ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਸਲੀਮ ਨੇ ਪਿੰਡ ਵਿਚ ਮਸੀਤ ਵੀ ਅਲੱਗ ਬਣਵਾ ਲਈ ਅਤੇ ਪਿੰਡ ਦੇ 7 ਖੂਹਾਂ ਚੋਂ 3 ਖੂਹ ਆਪਣੇ ਹਿੱਸੇ ਕਰਵਾ ਲਏ।

ਜ਼ਮੀਨੀ ਝਗੜੇ ਕਾਰਨ ਸਲੀਮ ਦਾ ਆਪਣੇ ਭਰਾਵਾਂ ਸਿਕੰਦਰ ਖਾਂ ਵੱਟੂ, ਚਿਰਾਗ਼ ਖਾਂ ਵੱਟੂ ਤੇ ਜ਼ਾਬਤਾ ਖਾਂ ਵੱਟੂ ਨਾਲ ਨਹੀਂ ਬਣਦੀ ਸੀ। ਸਲੀਮ ਖ਼ਾਨ ਦੇ ਘਰ 2 ਬੱਚੇ ਹੋਏ, ਦੋਵਾਂ ਦੀ ਮੌਤ ਹੋ ਗਈ। ਦੂਜੇ ਭਰਾਵਾਂ ਚਾਹੁੰਦੇ ਸਨ ਕਿ ਸਲੀਮ ਨੂੰ ਵੀ ਮਾਰ ਦਿੱਤਾ ਜਾਵੇ ਤਾਂ ਉਹ ਸਾਰੀ ਜ਼ਮੀਨ ਦੇ ਮਾਲਕ ਬਣ ਜਾਣਗੇ। ਸਲੀਮ ਦੇ ਭਰਾਵਾਂ ਨੇ ਆਪਣੇ ਚਚੇਰੇ ਭਰਾਵਾਂ ਜਲਾਲ ਖਾਂ ਤੇ ਨਵਾਬ ਖਾਂ ਨਾਲ ਮਿਲ ਸਲੀਮ ਖਾਂ ਨੂੰ ਮਾਰਨ ਦੀ ਯੋਜਨਾ ਤਿਆਰ ਕੀਤੀ। ਉਹਨਾਂ ਨੇ ਅਮੀਨ ਖਾਂ (ਪਿੰਡ ਸਜਰਾਨਾ) ਨੂੰ ਪੈਸੇ ਦੇ ਕੇ ਸਲੀਮ ਖਾਂ ਨੂੰ ਮਾਰਨ ਲਈ ਤਿਆਰ ਕਰ ਲਿਆ ਤੇ ਉਹਨਾਂ ਨੇ ਮਿਲ ਕੇ ਸਲੀਮ ਤੇ ਹਮਲਾ ਕੀਤਾ Lachhman Dost 99140-63937

110 साल पहले यह रखा था Civil Hospital का नाम

शहर में कई ऐसी इमारतें हैंविभाग हैंजिनके निकट से हमारा आना जाना हैमगर हमें यह नहीं पता होता कि जिस इमारत के निकट से हम गुजर रहे हैंवो इमारते कब बनी थीइमारत का नाम क्या हैऐसे ही सिविल अस्पताल हैजिसे अधिकांश लोग सिर्फ सिविल अस्पताल के नाम से जानते हैंमगर उसका असली नाम नहीं जानतेयह भी नहीं पता कि यह अस्पताल कब बना था … ?

आप को बता दूं कि एक सदी पहले शिक्षा व स्वास्थ्य सुविधाएं देना नगर कौंसिल का काम था … फाजिल्का में भी नगर कौंसिल ने 110 साल पहले अस्पताल बनवाया था … जिसका नाम रखा गया … DANE HOSPITAL … जिसका उदघाटन Mr. C.H. Atkins, C.S. Dy. Commr. Ferozepur or Fazilka Municipal Committee President Mr. Rai Sahib Tilok Chand ने किया था। भव्य इमारत थी … खुली जगह … बिलकुल सामने पार्क … प्रताप बाग … शव का पोस्ट मार्टम वहां नहीं … डैड हाउस रोड पर बने एक कमरे में होता था (Lachhman Dost 99140-63937)

पहले था खट्टियां वाला बाग, कई नाम बदले, अगर मशहूर है तो सिर्फ प्रताप बाग ! ! !

बात फिरोजपुर की है … डकैतों ने एक लडक़ी व उसकी मां को किडनैप कर लिया था … ब्रिटिश साम्राज्य था और फिरोजपुर के डीसी थे एस. प्रताप … उन्हें पता चला और उन्होंने ब्रिटिश एस.पी. के साथ मिलकर डकैत को ढूंढा और मार डाला … मां बेटी को आजाद करवाया … उस डीसी ने फाजिल्का को एक ऐसा पार्क दिया … जहां हम रोजाना सैर को जाते हैं … बच्चे झूले झूलते हैं … यानि प्रताप बाग … बात 1930 के दशक की है… सामने था सिविल हॉस्पिटल फॉर वूमेन … चलो पार्क की बैक राउंड पर चलते हैं… यहां लडक़ों और लड़कियों के लिए भी स्कूल था … 1926 में लडक़ों को स्कूल रेलवे लाइनों के पार बना दिया गया … यहां रह गया लड़कियों का स्कूल … जिसक ी प्रथम प्रिंसिपल थी मिस मौसमी … इस स्कूल के साथ था खट्टियां वाला बाग … जगह नगर परिषद की … डीसी एस. प्रताप आए और खट्टियां वाला बाग भी देखा … अधिकारियों से बोले … बच्चों के लिए पार्क बना दो … जगह करीब दस एकड़ थी … पार्क बना … डीसी ने उदघाटन किया और नाम रखा गया प्रताप बाग (LACHHMAN DOST Whats App 99140-63937)

बाल दिवस: बच्चे, चिल्ड्रन पार्क और जवाहर लाल नेहरू

Fazilka Children Park

प्रताप बाग … फाजिल्का में एक ही तो मशहूर पार्क है… जिसकी संभाल नगर कौंसिल कर रही है… फव्वारे हैं … कुछ झूले भी … पार्क में घास … फूल बूटों के बीच ठंडी हवाओं का लुत्फ… बच्चों को अच्छा लगता है… शायद उन 2001 के आसपास जो बच्चे थे … शायद उन्हें कुछ कुछ याद होगा …

Abohar

पार्क की एक नुक्कड़ … जहां झूले थे … एक पहाड़ी थी … झूलों के बीच से गुजरती खिलौना रेल … वाह, क्या आनंद था … उन्हें देखें और आज देखें तो अंतर खुद ही समझ आ जाएगा … क्या, वह अंतर आज मिट नहीं सकता … या फिर सिर्फ सियासी फायर ही हैं … चले हुए पटाखों की तरह … कभी तो किसी को दर्द होगा … बच्चों के खेलने के लिए छीनी जगह का … टूटे हुए खिलौनों का… कम से कम … बच्चों के लिए ही सोच ले शायद … वो सियासत … जो सिर्फ अपने और अपनों के लिए होती है।

This Historical Photo Is Of Abohar. (Distt FAZILKA)
Pandit Jawahar Lal Nehru Visited Abohar Before Independence, On The back Side Of ‘State Bank Of India’ Abohar. Late Sh. Chandi Ram Verma Freedom Fighter from Abohar Sitting On The Stage.
with Thx
– https://www.facebook.com/AboharCity/

ਫਾਜ਼ਿਲਕਾ ਨਾਲ ਵੀ ਰਿਹਾ ਹੈ ਇਸ ਮਹਾਨ ਜਰਨੈਲ ਦਾ ਨਾਤਾ

ਭਾਰਤ ਅਤੇ ਪਾਕਿਸਤਾਨ ਵਿਚ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ। ਇਸ ਮਹਾਨ ਜਰਨੈਲ ਦਾ ਨਾਤਾ ਫ਼ਾਜ਼ਿਲਕਾ ਇਲਾਕੇ ਨਾਲ ਵੀ ਰਿਹਾ ਹੈ। ਗੱਲ ਉਸ ਸਮੇਂ ਦੀ ਹੈ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਦੀਆਂ ਕਈ ਰਿਆਸਤਾਂ ਨੂੰ ਆਪਣੇ ਅਧੀਨ ਕਰ ਲਿਆ ਸੀ । ਬਹਾਵਲਪੁਰ , ਬੀਕਾਨੇਰ , ਫ਼ਰੀਦਕੋਟ ਤੇ ਮਮਦੋਟ ਤੇ ਨਜ਼ਰ ਰੱਖਣ ਲਈ ਇਲਾਕਾ ਬਹਿਕ ਬੋਦਲਾ ਇਹਨਾਂ ਦੇ ਵਿਚਕਾਰ ਸੀ।ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਸਤਲੁਜ ਦਰਿਆ ਦੇ ਉਰਾਰ ਵੱਲ ਹਮਲਾ ਕੀਤਾ ਤਾਂ ਬਹਿਕ ਬੋਦਲਾ ਨੇ ਆਉਂਦਿਆਂ ਹੀ ਮਹਾਰਾਜਾ ਦੀ ਅਧੀਨਤਾ ਮੰਨ ਲਈ ਤੇ ਇਸ ਇਲਾਕੇ ਨੂੰ ਲਾਹੌਰ ਸਰਕਾਰ ਦਾ ਭਾਗ ਮੰਨ ਲਿਆ ਗਿਆ । ਲੇਖਕ ਡਾ .  ਗੁਰਦੇਵ ਸਿੰਘ ਸਿੱਧੂ ਨੇ ‘ਸਤਲੁਜ ਉਰਾਰ ਦੀਆਂ ਰਿਆਸਤਾਂ’ ਵਿਚ ਇਸ ਗੱਲ ਦੀ ਪੁਸ਼ਟੀ ਕੀਤੀ ਹੈ।

ਬਾਅਦ ਵਿਚ ਝੰਬਾ ਤੋਂ ਆਏ ਦਲ ਸਿੰਘ ਦਾ ਪੁੱਤਰ ਭਾਈ ਸ਼ੇਰ ਸਿੰਘ ਨੇ ਕੋਟਕਪੂਰਾ ਦੇ ਮਹਾਰਾਜਾ ਰਣਜੀਤ ਸਿੰਘ ਨਾਲ ਮਿਲਕੇ ‘ਬਹਿਕ ਬੋਦਲਾ’ ਵਿਚ ਲੁੱਟਮਾਰ ਕੀਤੀ ਤੇ ਲੁੱਟਿਆ ਮਾਲ ਆਪਣੇ ਸਹਿਯੋਗੀ ਦਲਾਂ ਵਿਚ ਵੰਡ ਲਿਆ।ਭਾਈ ਸ਼ੇਰ ਸਿੰਘ ਬੇ-ਔਲਾਦ ਸੀ ਤੇ ਉਸ ਦੀ ਮੌਤ 1836 ਵਿਚ ਪੇਸ਼ਾਵਰ ਵਿਚ ਹੋਈ ਲੜਾਈ ਵਿਚ ਹੋ ਗਈ ਸੀ। 1850 ਵਿਚ ਭਾਈ ਜਬਰ ਜੰਗ ਸਿੰਘ ਨੂੰ ‘ਬਹਿਕ ਬੋਦਲਾ’ ਦੀ ਜਾਇਦਾਦ ਦਾ ਮਾਲਕ ਬਣਾਇਆ ਗਿਆ ਸੀ । ਜਦੋਂ ਬੋਦਲਾ ਜਾਤੀ ਦੇ ਮੁਸਲਮਾਨ ਫ਼ਾਜ਼ਿਲਕਾ ਦੇ ਇਲਾਕੇ ਵਿਚ ਆਏ ਤਾਂ ਕੁਤਬ-ਉਦ-ਦੀਨ ਖਾਂ ਦਾ ਬੋਦਲਿਆਂ ਨਾਲ ਝਗੜਾ ਚੱਲ ਪਿਆ ।ਉਸ ਦੀ ਮੌਤ  ( 1831 )  ਤੋਂ ਬਾਅਦ ਉਸਦਾ ਪੁੱਤਰ ਨਵਾਬਜ਼ਾਦਾ ਖ਼ਾਨ ਬਹਾਦਰ ਖ਼ਾਨ ਨਾਲ ਝਗੜਾ ਚੱਲਿਆ,  ਪਰ ਉਸ ਦੀ ਮੌਤ 1838 ਵਿਚ ਹੋ ਗਈ ਤੇ ਬੋਦਲੇ ਮਜ਼ਬੂਤ ਹੋ ਗਏ ।ਅੰਤ ਬੋਦਲਿਆਂ ਨੂੰ ਜਾਗੀਰ ਦਾ ਮਾਲਕਾਨਾ ਹੱਕ 1858 ਵਿਚ ਮਿਲ ਗਿਆ ।ਦੱਸ ਦੇਈਏ ਕਿ ਮਹਾਰਾਜਾ ਰਣਜੀਤ ਦੇ ਸਮੇਂ ਪਿੰਡ ਝੋਕ ਡਿਪੂਲਾਣਾ ਦੇ ਨੇੜੇ ਇੱਕ ਬੁਰਜ ਵੀ ਬਣਵਾਇਆ ਸੀ।

फाजिल्का को पवित्र करने वाली विश्व की महान शख्सियत श्री गुरू नानक देव जी के चरणों में प्रणाम

विश्व की महान शख्सियत  श्री गुरू नानक देव जी एक राक्षस का उद्धार करने के लिए मथुरा , वृंदावन , गोकुल , रिवाड़ी , हिसार , सिरसा से होते हुए फाजिल्का तहसील के गांव हरिपुरा में पहुंचे थे । ( श्री गुरू नानक देव जी की प्रथम यात्रा 1497 – 1515 दौरान ) बाला जी और मरदाना जी गुरू जी के साथ थे। गुरू जी गांव हरिपुरा में एक वृक्ष के नीचे बैठकर ईश्वर भक्ति में लीन हो गए। ग्रामीणों को गुरु जी के आगमन का पता चला तो उन्होंने गुरु जी के कदमों में शीश झुकाया और गुरू जी की सेवा में जुट गए।

ग्रामीणों की सेवा से गुरु जी प्रसन्न हो उठे और उन्होंने कहा, बोलो भाई, आपको कोई तकलीफ तो नहीं ? ग्रामीण राक्षस की दहशत से परेशान थे। उनके निवास जल चुके थे। ग्रामीणों ने विकराल शरीर वाले राक्षस के बारे में बताया, महाराज, एक राक्षक छह महीने से उनके घर जला जाता है। ग्रामीणों की दर्द भरी दास्तान सुनने के बाद गुरु जी ने फरमाया कि तुम परमपिता परमात्मा के सिख बनो, सत्नाम वाहेगुरू का जाप जपो, इसके बाद तुम्हारे घर नहीं जलेंगे और राक्षस भी तुम्हें तंग नहीं करेगा। ग्रामीण गुरू जी के चरणों में शीश झुकाकर बोले, महाराज, हम आपके सिख बनेंगे, नाम जपेंगे। ग्रामीणों द्वारा ऐसे कहने की ही देरी थी कि विकराल रूप धारण किए राक्षस वहां आ धमका।

राक्षस ग्रामीणों पर बहुत क्रोधित हुआ। ग्रामीण राक्षस के खौफ से सहम गए। गुरु जी की दृष्टि राक्षस पर पड़ी तो राक्षस हो गया जब राक्षस की बेहोशी टूटी तो हाथ जोडक़र गुरु जी के चरणों में गिर गया और क्षमा करने की अपील करने लगा। राक्षस ने गुरू जी से झुककर कहा , महाराज ,

आप मेरे अपराध क्षमा कर दो, अब मैं किसी के घर को नहीं जलाऊँगा। किसी को तंग नहीं करूंगा। गुरु जी ने राक्षस को वचन के बाद क्षमादान दिया। इसके बाद गुरु जी, बाला और मरदाना के साथ पाकपटन , दीपालपुर , चूनियां से होकर तलवंडी पहुंच गए। उसके बाद ग्रामीणों ने गांव हरिपुरा में गुरुद्वारा बडतीर्थ बनवाया। (आभार-  एटलस श्री गुरू नानक देव जी दा सफर)

Guru Nanak Dev Ji Visit to Fazilka District : Gurdwara Bad Tirath Sahib is associated with the First Guru, Guru Nanak Dev Ji as well as the Tenth Guru, Guru Gobind Singh Ji. A deep pool of water to the north of the village was an ancient place of pilgrimage known as Bad Tirath. Guru Nanak Dev Ji along with Bala and Mardana , visited this place during his First Udasi while Guru Gobind Singh Ji came here after the battle of Muktsar. When Guru Nanak Dev Ji came here, a demon, or a rakhsasa, had terrorized the people of village Haripura. The villagers narrated their tale of woe to Guru Ji, who blessed them and told them not to worry hence forth. It so happened that the demon came to the village while Guru Ji was present. He bowed before Guru Nanak Dev Ji and requested him for salvation, or Mukti. Guru Ji blessed him and told him to serve the people and respect place of worship and he would attain salvation. The demon responded positively and thereafter never disturbed the people of Haripura again. Guru Gobind Singh Ji came here on his way to Nanded. He blessed this place with five arrow tips which are still preserved by the Namdharis in Gurdwara Bhaini Sahib, near Ludhiana.The gurdwara is affiliated with the Shiromani Gurdwara Parbhandak Committee.Although it is managed by a local committee. The Birthday of Guru Nanak Devji is celebrated with great fervor here. Amavasya (new moon day) of every month is also celebrated. Location Gurdwara Bad Tirath Sahib, Village Haripura, Punjab is located on the Fazilka-Abohar-Ganga Nagar road, three kilometers from Khuian Sarwar town. From Fazilka it can be reached Via Fazilka-Hindumalkot-Abohar Road, a road which further leads to Village Diwan Khera. It is almost Twenty Kilometer from Fazilka, Seventeen kilometers from Abohar and Thirty kilometers from Ganganagar

ਜਾਣੋ, ਕਿਵੇਂ ਰੱਖਿਆ ਪਿੰਡ ਦਾ ਨਾਂਅ-2

(ਲੜੀ ਜੋੜਣ ਲਈ ਪਿਛਲਾ ਬਲਾਗ ਦੇਖੋ)- ਕਈ ਪਿੰਡਾਂ ਨਾਲ ‘ਭੈਣੀ’ ਲਾਇਆ ਜਾਂਦਾ ਹੈ। ਦਰਅਸਲ ਭੈਣੀ ਦਾ ਮਤਲਬ ਹੁੰਦਾ ਹੈ ‘ਬਹਿਣਾ’, ਜਦੋਂ ਲੋਕ ਵੱਸ ਗਏ ਤਾਂ ਪਿੰਡ ਦੇ ਨਾਂਅ ਨਾਲ ‘ਭੈਣੀ’ ਲੱਗ ਗਿਆ। ਜਿਵੇਂ ਰੇਤੇ ਵਾਲੀ ਭੈਣੀ, ਦਿਲਾਵਰ ਭੈਣੀ। ਕਈ ਪਿੰਡਾਂ ਦੇ ਨਾਂਅ ‘ਗੱਟੀ’ ਦੇ ਨਾਂਅ ਤੇ ਹਨ। ਅਸਲ ਵਿਚ ਦਰਿਆ ਦੇ ਇੱਕ ਪਾਸੇ ਤੋਂ ਦੂਜੇ ਪਾਸੇ ਕਿਸ਼ਤੀ ਲੈ ਕੇ ਜਾਣ ਲਈ ਲੱਕੜ ਲਾ ਕੇ ਨਿਸ਼ਾਨ ਦਿੱਤਾ ਜਾਂਦਾ ਸੀ। ਪੰਜਾਬੀ ਵਿਚ ਉਸ ਨੂੰ ‘ਡੰਡਾ’ ਜਾਂ ‘ਗੱਟੀ’ ਵੀ ਕਿਹਾ ਜਾਂਦਾ ਹੈ। ਇਸ ਕਾਰਨ ਉੱਥੇ ਵਸੇ ਪਿੰਡਾਂ ਦਾ ਨਾਂਅ ‘ਗੱਟੀ’ ਪੈ ਗਿਆ। ਦਰਿਆ ਕਿਨਾਰੇ ਵਸੇ ਪਿੰਡ ਗੱਟੀ ਨੰ. ਇੱਕ, ਗੱਟੀ ਨੰਬਰ ਦੋ ਇਸ ਦੀਆਂ ਉਦਾਹਰਨਾਂ ਹਨ। ਕਈ ਪਿੰਡਾਂ ਦੇ ਨਾਵਾਂ ਵਿਚ ਇੱਕ ਵਚਨ ਤੇ ਬਹੁਵਚਨ ਦਾ ਵੀ ਖ਼ਾਸ ਧਿਆਨ ਰੱਖਿਆ ਗਿਆ ਹੈ। ਜਿਵੇਂ ਲਾਲੋ ਵਾਲੀ, ਕਾਂਵਾਂ ਵਾਲੀ। ਪਿੰਡਾਂ ਵਿਚ ਦਰਖਤਾਂ ਤੇ ਪਸ਼ੂਆਂ ਨੂੰ ਪਹਿਲ ਦੇ ਕੇ ਉਹਨਾਂ ਦੇ ਨਾਂਅ ਤੇ ਹੀ ਪਿੰਡਾਂ ਦੇ ਨਾਂਅ ਰੱਖੇ ਗਏ। ਜਿਵੇਂ ਟਾਹਲੀ ਵਾਲਾ ਬੋਦਲਾ, ਕੱਟਿਆਂ ਵਾਲੀ ਤੇ ਝੋਟਿਆਂ ਵਾਲੀ। ਅਕਸਰ ਪਿੰਡਾਂ ਦੇ ਨਾਵਾਂ ਨੂੰ ਸਰਲ ਕਰਨ ਦਾ ਰਿਵਾਜ ਪੁਰਾਣੇ ਜ਼ਮਾਨੇ ਤੋਂ ਹੀ ਚੱਲਿਆ ਆ ਰਿਹਾ ਹੈ। ਜਿਵੇਂ ਪਿੰਡ ਗੁਲਾਬ ਸਿੰਘ ਰਾਏ ਤੋਂ ਪਿੰਡ ਗੁਲਾਬਾ, ਮੁਹੰਮਦ ਲਾਲ ਖ਼ਾਨ ਦਾਹਾ ਤੋਂ ਪਿੰਡ ਲਾਲੋ ਵਾਲੀ।  

 
    ਬਾਗੜੀ ਪਿੰਡਾਂ ਨੇ ਵੀ ਮੋਢੀ, ਜਾਤੀ ਬਿਰਾਦਰੀ ਜਾਂ ਦਰਖਤਾਂ, ਖੂਹਾਂ ਆਦਿ ਨੂੰ ਪਿੰਡਾਂ ਦਾ ਨਾਂਅ ਰੱਖਣ ਵੇਲੇ ਪਹਿਲ ਦਿੱਤੀ ਹੈ। ਜਿਵੇਂ ਪੱਤਰਿਆਂ ਵਾਲੀ, ਬਾਰੇ ਕਾ। ਓਢ ਜਾਤੀ ਦੇ ਲੋਕਾਂ ਨੇ ਮੋਢੀ ਦੇ ਨਾਂਅ ਪਿੱਛੇ ਮਲਕੀਅਤ ਜ਼ਾਹਿਰ ਕੀਤੀ ਹੈ। ਜਿਵੇਂ ਕਮਾਲ ਵਾਲਾ, ਦਾਨੇਵਾਲਾ। ਰਾਏ ਸਿੱਖਾਂ ਨੇ ਮੋਢੀ ਦੇ ਨਾਂਅ ਤੇ ਦੋਨਾ ਨਾਨਕਾ ਪਿੰਡ ਵਸਾਇਆ। ਇਸ ਮਕਸਦ ਨਾਲ ਜੱਟਾਂ ਨੇ ਵੀ ਪਿੰਡਾਂ ਦੇ ਨਾਂਅ ਰੱਖੇ, ਜਿਵੇਂ ਜੱਟ ਵਾਲੀ, ਸਿੰਘ ਪੁਰਾ ਆਦਿ। ਇੱਥੇ ਪਹਿਲਾਂ ਦਰਿਆ ਵਹਿੰਦਾ ਸੀ। ਜੋ ਪਿੰਡ ਦਰਿਆ ਦੇ ਹੇਠਲੇ ਪਾਸੇ ਸਨ। ਉਹਨਾਂ ਦੇ ਨਾਂਅ ਨਾਲ ਹਿਠਾੜ ਪੈ ਗਿਆ ਤੇ ਜੋ ਪਿੰਡ ਉੱਪਰਲੇ ਪਾਸੇ ਸਨ। ਉਹਨਾਂ ਨੂੰ ਉਤਾੜ ਕਹਿਣ ਲੱਗ ਪਏ। ਜਿਵੇਂ ਵੱਲੇ ਸ਼ਾਹ ਉਤਾੜ ਤੇ ਵੱਲੇ ਸ਼ਾਹ ਹਿਠਾੜ। ਜੋ ਪਿੰਡ ਦਰਿਆ ਜਾਂ ਫਾਟ ਦੇ ਬੰਨ ਕੋਲ ਵਸੇ ਸਨ। ਉਹਨਾਂ ਨਾਲ ਬੰਨ ਸ਼ਬਦ ਲਾਇਆ ਗਿਆ। ਜਿਵੇਂ ਬੰਨਵਾਲਾ  ਹਨੂੰਵੰਤਾ (ਕਿਸੇ ਸਮੇਂ ਦਰਿਆ ਦਾ ਕਿਨਾਰਾ ਇੱਥੋਂ ਤੱਕ ਸੀ), ਬਾਧਾ (ਬੰਨ)। ਪਰ ਜੋ ਪਿੰਡ ਬਾਅਦ ਵਿਚ ਆਬਾਦ ਹੋਏ ਹਨ, ਉਹਨਾਂ ਪਿੰਡਾਂ ਦੇ ਨਾਂਅ ਪੁਰਾਣੇ ਪਿੰਡਾਂ ਦੇ ਨਾਲ ਮਿਲਦੇ – ਜੁਲਦੇ ਜਾਂ ਪੁਰਾਣੇ ਪਿੰਡ ਨਾਲ ਨਵਾਂ ਸ਼ਬਦ ਲਾ ਦਿੱਤਾ ਹੈ। ਜਿਵੇਂ ਨਵਾਂ ਹਸਤਾ, ਨਵਾਂ  ਸਲੇਮ ਸ਼ਾਹ। ਇਸੇ ਤਰਾਂ ਹੀ ਸ਼ਹਿਰ ਦੇ ਬਾਜ਼ਾਰਾਂ ਦੇ ਨਾਂਅ ਹਨ। ਜਿੱਥੇ ਉੱਨ ਦਾ ਕੰਮ ਹੁੰਦਾ ਸੀ। ਉਸ ਨੂੰ ਉੱਨ ਬਾਜ਼ਾਰ ਕਹਿੰਦੇ ਹਨ। ਇਸੇ ਤਰਾਂ ਜੰਡ ਬਾਜ਼ਾਰ, ਡੈਡ ਹਾਊਸ ਰੋਡ, ਨਵੀਂ ਆਬਾਦੀ ਸੁਲਤਾਨ ਪੁਰਾ ਹਨ। ਇਹ ਨਾਂਅ ਅੱਜ ਵੀ ਪਹਿਲਾਂ ਵਾਂਗ ਹੀ ਹਨ। ਇਹਨਾਂ ਨੂੰ ਹੁਣ ਬਦਲਣਾ ਬੜਾ ਮੁਸ਼ਕਿਲ ਹੈ। ਕਿਉਂਕਿ ਲੋਕ ਇਹਨਾਂ ਨਾਵਾਂ ਤੋਂ ਜਾਣੂ ਹਨ ਤੇ ਇਹਨਾਂ ਨਾਵਾਂ ਤੇ ਹੀ ਚਿੱਠੀ-ਪੱਤਰ ਆਉਂਦਾ ਹੈ।

ਜਾਣੋ, ਕਿਵੇਂ ਰੱਖਿਆ ਪਿੰਡ ਦਾ ਨਾਂਅ

Hazi khan Haveli in Fazilka

ਉਣਵੀਂ ਸਦੀ ਵਿਚ ਫ਼ਾਜ਼ਿਲਕਾ ਅਤੇ ਇਸ ਦੇ ਜ਼ਿਆਦਾ ਪਿੰਡ ਹੋਂਦ ਵਿਚ ਆਏ। ਉਸ ਵੇਲੇ ਰੱਖੇ ਪਿੰਡਾਂ ਦੇ ਨਾਵਾਂ ਵਿਚ ਅੱਜ ਤੱਕ ਕੋਈ ਖ਼ਾਸ ਬਦਲਾਅ ਨਹੀਂ ਆਇਆ। ਜੇ ਕੁੱਝ ਪਿੰਡਾਂ ਦੇ ਨਾਂਅ ਬਦਲੇ ਹਨ ਤਾਂ ਉਨ੍ਹਾਂ ਦੇ ਨਾਲ ਉਰਫ਼ ਲਾਇਆ ਗਿਆ ਗਿਆ ਹੈ। ਫ਼ਾਜ਼ਿਲਕਾ ਸ਼ਹਿਰ ਵੱਸਣ ਤੋਂ ਪਹਿਲਾਂ ਇੱਥੇ ਬੋਦਲਾ, ਵੱਟੂ ਤੇ ਚਿਸ਼ਤੀ ਜਾਤੀ ਦੇ ਮੁਸਲਮਾਨ ਆਏ ਤੇ ਉਨ੍ਹਾਂ ਫ਼ਾਜ਼ਿਲਕਾ – ਫ਼ਿਰੋਜਪੁਰ ਰੋਡ ਦੇ ਆਸੇ-ਪਾਸੇ, ਮਲੋਟ ਰੋਡ ਦੇ ਖੱਬੇ ਹੱਥ ਅਤੇ ਫ਼ਾਜ਼ਿਲਕਾ ਦੇ ਪੱਛਮ ਵੱਲ ਵਸੇ। ਉਨ੍ਹਾਂ ਨੇ ਆਪਣੇ ਪਿੰਡਾਂ ਨੂੰ ਆਪਣੀ ਜਾਤੀ ਦਾ ਨਾਂਅ ਦਿੱਤਾ। ਕੁੱਝ ਪਿੰਡਾਂ ਦੇ ਨਾਵਾਂ ਨੂੰ ਖ਼ੁਦ ਦਾ ਨਾਮ ਦਿੱਤਾ। ਸੁਖੇਰਾ ਜਾਤੀ ਦੇ ਮੁਸਲਮਾਨ ਵੀ ਫ਼ਾਜ਼ਿਲਕਾ ਦੇ ਪੱਛਮ ਵੱਲ ਵਸੇ ਤੇ ਉਨ੍ਹਾਂ ਨੇ ਮੋਢੀ ਦੇ ਨਾਂਅ ਨੂੰ ਪਹਿਲ ਦਿੱਤੀ। ਜਿਵੇਂ ਬਹਿਕ ਬੋਦਲਾ,  ਸਲੇਮ ਸ਼ਾਹ ਤੇ ਪੱਕਾ ਚਿਸ਼ਤੀ।

Fazilka

ਬਾਗੜੀ ਲੋਕ ਅਬੋਹਰ ਰੋਡ ਦੇ ਆਸੇ-ਪਾਸੇ ਵਸੇ ਤੇ ਉਨ੍ਹਾਂ ਨੇ ਮੋਢੀ, ਦਰਖਤਾਂ ਤੇ ਭੂਮੀਗਤ ਚੀਜ਼ਾਂ ਨੂੰ ਜ਼ਿਆਦਾ ਪਹਿਲ ਦਿੱਤੀ।  ਬੇਗਾਂ ਵਾਲੀ, ਖੂਹੀ ਖੇੜਾ, ਕਿੱਕਰ ਵਾਲਾ ਰੂਪਾ ਆਦਿ। ਕਈ ਪਿੰਡਾਂ ਦੇ ਨਾਵਾਂ ਨਾਲ ਵਿਦੇਸ਼ ਤੋਂ ਆਏ ਸ਼ਬਦ ਵੀ ਲਾਏ ਗਏ ਹਨ। ਕਿਉਂਕਿ ਇੱਥੇ ਵੱਸਣ ਵਾਲੇ ਮੁਸਲਮਾਨ ਵਿਦੇਸ਼ਾਂ ਤੋਂ ਭਾਰਤ ਆਏ ਸਨ। ਜਿਵੇਂ ਈਰਾਨ ਦਾ ਸ਼ਹਿਰ ਸ਼ਾਹਪੁਰ ਤੇ ਏਸ਼ੀਆ ਦਾ ਸ਼ਹਿਰ ਦੋਲਤਾਬਾਦ। ਜਿਸ ਕਾਰਨ ਫ਼ਾਜ਼ਿਲਕਾ ਦੇ ਕਈ ਪਿੰਡਾਂ ਤੇ ਮੁਹੱਲਿਆਂ ਦੇ ਪਿੱਛੇ ਪੁਰ, ਆਬਾਦ ਜਾਂ ਸ਼ਾਹ ਲੱਗਿਆ ਹੋਇਆ ਹੈ। ਜਿਵੇਂ ਫ਼ਾਜ਼ਿਲਕਾ ਦਾ ਮੁਹੱਲਾ ਨਵੀਂ ਆਬਾਦੀ ਇਸਲਾਮਾਬਾਦ ਤੇ ਪਿੰਡ ਸ਼ਮਸ਼ਾਬਾਦ, ਨੂਰ ਪੁਰਾ ਆਦਿ। ਜਦੋਂ ਕਿ ਡੇਰਾ ਜਾਂ ਨਗਰ ਪੰਜਾਬੀ ਅਲਫ਼ਾਜ਼ ਹਨ। ਜਿਨ੍ਹਾਂ ਦੇ ਨਾਂਅ ਤੇ ਵੀ ਪਿੰਡਾਂ ਦੇ ਨਾਂਅ ਰੱਖੇ ਗਏ। ਜਿਵੇਂ ਮਹਾਤਮ ਨਗਰ, ਰਾਮ ਨਗਰ ਆਦਿ।

Village Alam Sham


   ਪਹਿਲਾਂ ਪਿੰਡ ਦਾ ਮੋਢੀ ਪਿੰਡ ਬੱਝਣ ਤੇ ਪਿੰਡ ਜਾਂ ਸ਼ਹਿਰ ਦਾ ਨਾਂਅ ਆਪਣੇ ਜਾਂ ਬਜ਼ੁਰਗ, ਬਰਾਦਰੀ, ਗੋਤ, ਇਤਿਹਾਸਿਕ ਘਟਨਾ, ਰਸਮ ਰਿਵਾਜ ਜਾਂ ਜਗ੍ਹਾ ਨੂੰ ਧਿਆਨ ਵਿਚ ਰੱਖ ਕੇ ਪਿੰਡ ਦਾ ਨਾਂਅ ਰੱਖਦਾ ਸੀ। ਜਿਵੇਂ ਫ਼ਾਜ਼ਿਲਕਾ ਵਿਚ 1841 ਵਿਚ ਅੰਗਰੇਜ਼ ਅਫ਼ਸਰ ਵੰਸ ਐਗਨਿਊ ਨੇ ਇੱਕ ਬੰਗਲਾ ਬਣਵਾਇਆ ਸੀ। ਜਿਸ ਕਾਰਨ ਇਸ ਦਾ ਨਾਂਅ ਬੰਗਲਾ ਪੈ ਗਿਆ। ਬਾਅਦ ਵਿਚ ਸ਼ਹਿਰ ਵਸਾਉਣ ਲਈ ਜਦੋਂ ਓਲੀਵਰ ਨੇ ਮੁਸਲਮਾਨ ਮੀਆਂ ਫ਼ਜ਼ਲ ਖਾਂ ਵੱਟੂ ਨੂੰ ਬੁਲਾਇਆ ਤਾਂ ਵੱਟੂ ਨੇ ਇਸ ਸ਼ਰਤ ਤੇ ਜ਼ਮੀਨ ਦਿੱਤੀ ਕਿ ਸ਼ਹਿਰ ਦਾ ਨਾਂਅ ਉਸ ਦੇ ਨਾਂਅ ਤੇ ਰੱਖਿਆ ਜਾਵੇ। ਜਿਸ ਕਾਰਨ ਫ਼ਾਜ਼ਿਲਕਾ ਦਾ ਨਾਂਅ ਫ਼ਾਜ਼ਿਲਕੀ ਰੱਖਿਆ ਗਿਆ ਸੀ। ਜੋ ਬਾਅਦ ਵਿਚ ਫ਼ਾਜ਼ਿਲਕਾ ਦੇ ਨਾਂਅ ਨਾਲ ਮਸ਼ਹੂਰ ਹੋ ਗਿਆ। ਬਰਾਦਰੀ ਦੇ ਨਾਂਅ ਤੇ ਕਲੰਦਰ ਬਿਰਾਦਰੀ ਨੇ ਪਿੰਡ ਥੇਹ ਕਲੰਦਰ ਦਾ ਨਾਂਅ ਰੱਖਿਆ। ਵੈਸੇ ਮੁਸਲਮਾਨਾਂ ਨੇ ਆਪਣੀ ਜਾਤੀ ਬਿਰਾਦਰੀ ਦੇ ਨਾਂਅ ਤੇ ਪਿੰਡਾਂ ਦੇ ਨਾਂਅ ਰੱਖਣ ਨੂੰ ਜ਼ਿਆਦਾ ਪਹਿਲ ਦਿੱਤੀ ਹੈ। ਬਾਕੀ ਅਗਲੇ ਬਲਾਗ ਵਿਚ।

ਫਾਜ਼ਿਲਕਾ ਨਾਂ ਬਾਅਦ ‘ਚ ਮਿਲਐ, ਰਾਜਾ ਤਾਂ ਪਹਿਲਾਂ ਹੀ ਆਇਆ ਸੀ

ਸੰਨ 1818 ਤੱਕ ਫ਼ਾਜ਼ਿਲਕਾ (ਇਹ ਨਾਮ ਬਾਅਦ ‘ਚ ਰੱਖਿਆ ਗਿਆ ਸੀ) ਵਿਚ ਕਿਸੇ ਦਾ ਕੰਟਰੋਲ ਨਹੀਂ ਸੀ । ਉਦੋਂ ਦੌਲਤ ਰਾਓ ਸਿੰਧੀਆ ਫ਼ਾਜ਼ਿਲਕਾ ਆਇਆ ਸੀ । ਸਰ ਜੇਮਸ ਡਾਵੀ (Sir James Dowie) ਨੇ 1916 ਵਿਚ ਦੀ ਪੰਜਾਬ,  ਨਾਰਥ – ਵੈਸਟ ਫ਼ਰੰਟੀਅਰ  ਪਰਾਵਿੰਸ ਐਂਡ ਕਸ਼ਮੀਰ (The Punjab, North -West Frontier Provinces and Kashmir) ‘ਚ ਇਸ ਗੱਲ ਦਾ ਖ਼ੁਲਾਸਾ ਕੀਤਾ ਹੈ। ਗੱਲ 19ਵੀਂ ਸਦੀ ਦੇ ਸ਼ੁਰੂ ਦੀ ਹੈ , ਜਦੋਂ ਅੰਗਰੇਜ਼ ਅਧਿਕਾਰੀ ਵੇਲੇਸਲੇ ਕੇ. ਮਾਰਕੀ ਨੇ ਭਾਰਤ ਵਿਚ ਸੁਪਰੀਮ ਪਾਵਰ ਬਣਨ ਦੀ ਸੋਚੀ। ਉੱਧਰ ਨਪੋਲੀਅਨ ਨੇ ਵੀ ਭਾਰਤ ਤੇ ਹਮਲਾ ਕਰਨ ਦੀ ਸੋਚੀ। ਇੱਧਰ ਪੰਜਾਬ ਤੇ ਦੌਲਤ ਰਾਓ ਸਿੰਧੀਆ ਨੇ ਹਮਲਾ ਕਰ ਦਿੱਤਾ। ਪਰ ਉਹ ਅਸਫਲ ਹੋਇਆ। ਇਸ ਤੋਂ ਬਾਅਦ 1803 ਵਿਚ ਉਹ ਫ਼ਾਜ਼ਿਲਕਾ ਆਇਆ। ਕੁੱਝ ਦਿਨ ਇੱਥੇ ਠਹਿਰਨ ਤੋਂ ਬਾਅਦ ਉਹ ਦਿੱਲੀ ਵੱਲ ਕੂਚ ਕਰ ਗਿਆ। 1818 ਤੋਂ ਬਾਅਦ ਬਹਾਵਲਪੁਰ ਦੇ ਨਵਾਬ ਤੇ ਨਵਾਬ ਮਮਦੋਟ ਨੇ ਇੱਥੇ ਕਬਜ਼ਾ ਕਰ ਲਿਆ । ਉਹਨਾਂ ਨੇ ਇੱਥੇ ਕਿਲਾ-ਨੁਮਾ ਇਮਾਰਤਾਂ ਬਣਵਾਈਆਂ- ਇਕ ਇਮਾਰਤ ਮੌਜੂਦਾ ਰੇਲਵੇ ਸਟੇਸ਼ਨ ਦੇ ਕੋਲ ਸੀ। ਇੱਕ ਬੀ. ਡੀ. ਪੀ. ਓ. ਦਫ਼ਤਰ ਕੋਲ ਸੀ। ਭਾਵੇਂ ਇਮਾਰਤਾਂ ਕੱਚੀਆਂ ਸਨ, ਪਰ ਚੀਨੀ ਮਿੱਟੀ ਨਾਲ ਬਣੀਆਂ ਮੋਟੀਆਂ ਕੰਧਾਂ ਤੇ ਪਲੱਸਤਰ ਕੀਤਾ ਹੁੰਦਾ ਸੀ, ਜੋ ਗਰਮੀਆਂ ‘ਚ ਠੰਢਾ ਤੇ ਸਰਦੀਆਂ ‘ਚ ਗਰਮ ਹੁੰਦਾ ਸੀ। ਜਿਹਨਾਂ ਤੇ ਬਾਅਦ ਵਿਚ ਅੰਗਰੇਜ਼ਾਂ ਨੇ ਕਬਜ਼ਾ ਕਰ ਲਿਆ ਸੀ। ਊਰਜਾ ਪੁਰਸ਼ ਡਾ. ਭੁਪਿੰਦਰ ਸਿੰਘ ਨੇ ਆਪਣੀ ਕਿਤਾਬ ‘ ਦੀ ਟਾਊਨ ਆਫ਼ ਲਾਰਡ ਪੀਪਲ’ ਵਿਚ ਲਿਖਿਆ ਹੈ ਕਿ ਇਹਨਾਂ ‘ਚ ਅੰਗਰੇਜ਼ ਸੈਨਿਕ ਠਹਿਰਦੇ ਸਨ। ਪਰ ਫ਼ਾਜ਼ਿਲਕਾ ਦੀਆਂ ਇਹ ਇਮਾਰਤਾਂ ਜਾਂ ਤਾਂ ਦਰਿਆ ‘ਚ ਆਏ ਹੜ ਨੇ ਨਿਗਲ ਲਈਆਂ ਜਾਂ ਫਿਰ ਸਮੇਂ ਦੀ ਮਾਰ ਹੇਠ ਦੱਬ ਕੇ ਢਹਿ ਢੇਰੀ ਹੋ ਗਈਆਂ… Lachhman Dost Whatsapp 99140-63937

ਭੇਡ ਦੀ ਦਲੇਰੀ ਕਾਰਨ ਵੱਸਿਆ ਪਿੰਡ …

 ਮੁਹੰਮਦ ਮੋਜ਼ਮ ਖਾਂ ਵੱਟੂ ਨੇ ਆਪਣੇ ਪਰਿਵਾਰ ਨਾਲ ਪਿੰਡ ਹਜ਼ਾਰਾ ਨਾਨਕਾ ਸਿੰਘ ਤੇ ਦਰਬਾਰ ਸਿੰਘ ਵਾਲੇ ਤੋਂ ਆਪਣੀ ਜ਼ਮੀਨ ਵੇਚ ਕੇ ਕਿਸੇ ਹੋਰ ਜਗਹਾ ਤੇ ਇੱਕ ਪਿੰਡ ਵਸਾਉਣ ਸੋਚੀ। ਮੋਜ਼ਮ ਖਾਂ ਵੱਟੂ ਦੀ ਸੋਚ ਸੀ ਕਿ ਉਹ ਜਿੱਥੇ ਵੀ ਪਿੰਡ ਵਸਾਉਣ, ਉੱਥੇ ਦਲੇਰ ਲੋਕ ਆ ਕੇ ਰਹਿਣ। ਇਸ ਲਈ ਉਹਨਾਂ ਨੇ ਸਤਲੁਜ ਦਰਿਆ ਕਿਨਾਰੇ ਇੱਕ ਡੂੰਘਾ ਖੂਹ ਖਟਵਾਇਆ ਤੇ ਬਾਅਦ ਵਿਚ ਮਜ਼ਦੂਰਾਂ ਨੂੰ ਖੂਹ ਬੰਦ ਕਰਨ ਲਈ ਕਿਹਾ, ਜਦੋਂ ਖੂਹ ਬੰਦ ਕੀਤਾ ਤਾਂ ਖੂਹ ਦੀ ਮਿੱਟੀ ਖੂਹ ਨੂੰ ਭਰ ਨਾ ਸਕੀ। ਮਤਲਬ ਮਿੱਟੀ ਘੱਟ ਗਈ। ਵੱਟੂ ਨੇ ਸੋਚਿਆ ਕਿ ਇੱਥੇ ਪਿੰਡ ਵਸਾਉਣ ਦਾ ਘਾਟਾ ਹੈ। ਜਦੋਂ ਖੂਹ ਦੀ ਮਿੱਟੀ ਹੀ ਖੂਹ ਨਹੀਂ ਭਰ ਸਕੀ ਤਾਂ ਜ਼ਮੀਨ ਵੀ ਲੋਕਾਂ ਦਾ ਢਿੱਡ ਨਹੀਂ ਭਰ ਸਕੇਗੀ।

Mian Manzoor Ahmad Wattoo

ਉੱਥੋਂ ਚੱਲ ਕੇ ਮੁਹੰਮਦ ਮੋਜ਼ਮ ਖਾਂ ਖੱਟੂ ਮਜ਼ਦੂਰਾਂ ਨਾਲ ਜਦੋਂ ਵਾਪਸ ਆ ਰਿਹਾ ਸੀ ਤਾਂ ਉਸ ਨੇ ਰਸਤੇ ਵਿਚ ਵੇਖਿਆ ਕਿ ਇੱਕ ਭੇਡ ਤੇ ਬਘਿਆੜ ਦੀ ਲੜਾਈ ਹੋ ਰਹੀ ਸੀ। ਬਘਿਆੜ ਭੇਡ ਦੇ ਬੱਚੇ ਚੁੱਕਣਾ ਚਾਹੁੰਦਾ ਸੀ, ਪਰ ਭੇਡ ਉਸ ਨੂੰ ਬੱਚੇ ਚੁੱਕਣ ਨਹੀਂ ਦੇ ਰਹੀ ਸੀ। ਉਸ ਵੇਲੇ ਮੋਜ਼ਮ ਖਾਂ ਵੱਟੂ ਨੇ ਸੋਚਿਆ ਕਿ ਭੇਡ ਦਲੇਰ ਹੈ ਤੇ ਇਸ ਜਗਹਾ ਤੇ ਪਿੰਡ ਵਸਾਉਣਾ ਘਾਟੇ ਦਾ ਸੌਦਾ ਨਹੀਂ ਹੈ। ਇੱਥੇ ਦਲੇਰ ਲੋਕ ਵੱਸਣਗੇ। ਉਸ ਜਗਹਾ ਤੇ ਮੁਹੰਮਦ ਮੋਜ਼ਮ ਖਾਂ ਨੇ ਪਿੰਡ ਮੋਜ਼ਮ ਦੀ ਨੀਂਹ ਰੱਖੀ ਤੇ ਪਿੰਡ ਵਸਾ ਲਿਆ। ਇਹ ਉਹੀ ਮੋਜ਼ਮ ਖਾਂ ਵੱਟੂ ਸੀ, ਜਿਨਾਂ ਦਾ ਪੜਪੋਤਾ ਮੀਆਂ ਮਨਜ਼ੂਰ ਅਹਿਮਦ ਖਾਂ ਵੱਟੂ ਪਾਕਿਸਤਾਨੀ ਪੰਜਾਬ ਦਾ ਮੁੱਖ ਮੰਤਰੀ ਬਣਿਆ। ਉਹ 1990 ਵਿਚ ਪਿੰਡ ਮੋਜ਼ਮ ਆ ਚੁੱਕਿਆ ਹੈ। ਪਿੰਡ ਵਿਭਾਜਨ ਕਾਰਨ ਉਜੜਿਆ, ਹੜਾਂ ਨੇ ਤਾਂ ਕਈ ਵਾਰ ਉਜਾੜਿਆ, ਪਰ ਫਿਰ ਵੀ ਇੱਥੋਂ ਦੇ ਦਲੇਰ ਲੋਕ ਹਨ ਜੋ ਪਿੰਡ ਨੂੰ ਫ਼ਾਜ਼ਿਲਕਾ ਦੇ ਮਹਾਨ ਪਿੰਡ ਬਨਾ ਕੇ ਰੱਖੇ ਹੋਏ ਹਨ। (Lachhman Dost WhatsApp 99140-63937)

Mian Manzoor Ahmad Wattoo in his old house (village Mousam) Fazilka

ਇਕ ਉਹ ਸੀ ‘ਸ਼ਹੀਦ-ਏ-ਮੁਹੱਬਤ ਬੂਟਾ ਸਿੰਘ’, ਇਕ ਇਹ ਹੈ ‘ਬੂਟਾ ਸਿੰਘ ਸੂਰਮਾ’

1990 ‘ਚ ਇਕ ਫ਼ਿਲਮ ਆਈ ਸੀ ‘ਸ਼ਹੀਦ-ਏ-ਮੁਹੱਬਤ ਬੂਟਾ ਸਿੰਘ’ … ਪੰਜਾਬੀ ਫ਼ਿਲਮ ਸੀ … ਜਿਸ ਵਿਚ ਗੁਰਦਾਸ ਮਾਨ ਨੇ ਬੂਟਾ ਸਿੰਘ ਅਤੇ ਦਿਵਿਆ ਦੱਤਾ ਨੇ ਜੈਨਬ ਦਾ ਕਿਰਦਾਰ ਨਿਭਾਇਆ ਸੀ… ਵਧੀਆ ਫ਼ਿਲਮ ਸੀ … ਇਕ ਅਸਲੀ ਪ੍ਰੇਮ ਕਹਾਣੀ…ਜੇ ਉਹ ਫ਼ਿਲਮ ਅਸਲੀ ਪ੍ਰੇਮ ਕਹਾਣੀ ਸੀ ਤਾਂ ਕਹਾਣੀ ਇਹ ਵੀ ਅਸਲੀ ਹੈ … ‘ਬੂਟਾ ਸਿੰਘ ਸੂਰਮਾ’ … ਰਾਏ ਸਿੱਖਾਂ ਦਾ ਮੁੰਡਾ ਸੀ ਬੂਟਾ ਸਿੰਘ … ਬੜਾ ਤਕੜਾ ਜਵਾਨ… ਦਰਿਆ ਕਿਨਾਰੇ ਪਸ਼ੂ ਚਾਰਦਾ… ਇੱਕ ਦਿਨ ਉਹ ਦਰਿਆ ਕਿਨਾਰੇ ਪਸ਼ੂ ਚਾਰ ਰਿਹਾ ਸੀ ਤਾਂ ਪਸ਼ੂਆਂ ਨੂੰ ਲੈ ਕੇ ਮੁਸਲਮਾਨਾਂ ਦੇ ਮੁੰਡੇ ਨਾਲ ਲੜਾਈ ਹੋ ਗਈ … ਪਹਿਲਾਂ ਹੱਥੋਪਾਈ ਹੁੰਦੇ ਰਹੇ, ਫਿਰ ਬੂਟਾ ਸਿੰਘ ਦੇ ਹੱਥ ਪਸ਼ੂਆਂ ਨੂੰ ਮੋੜਨ ਵਾਲਾ ਸੋਟਾ ਆ ਗਿਆ… ਉਸ ਨੇ ਮੁਸਲਮਾਨ ਜਵਾਨ ਦੇ ਸਿਰ ‘ਚ ਮਾਰਿਆ ਤੇ ਜਵਾਨ ਲਹੂ ਲੁਹਾਨ ਹੋ ਗਿਆ… ਸ਼ਾਮ ਨੂੰ ਪਸ਼ੂ ਲੈ ਕੇ ਘਰ ਆ ਗਿਆ… ਸੂਰਜ ਚੜਿਆ… ਦੂਜਾ ਦਿਨ ਹੋ ਗਿਆ… ਮੁਸਲਮਾਨਾਂ ਦੀ ਇੱਕ ਔਰਤ ਉਸ ਦੇ ਘਰ ਆ ਗਈ… ਹੱਥ ‘ਚ ਕਾਹ ਦਾ ਛੰਨਾ ਤੇ ਵਿਚ ਘਿਉ … ਪੁੱਛਣ ਲੱਗੀ, ‘ ਬੂਟਾ ਸਿੰਘ ਤੇਰਾ ਈ ਨਾਂਅ ਏ’… ਬੂਟਾ ਸਿੰਘ ਨੇ ਸਿਰ ਹਿਲਾ ਕੇ ‘ਹਾਂ’ ਦਾ ਜਵਾਬ ਦਿੱਤਾ …ਕਹਿਣ ਲੱਗੀ,’ ਲੈ ਪੁੱਤਰਾ, ਘਿਉ ਦਾ ਛੰਨਾ ਪੀ, ਤੂੰ ਇੱਕ ਇਹੋ ਜਿਹਾ ਜਵਾਨ ਏ, ਜਿਸ ਨੇ ਮੇਰੇ ਪੁੱਤ ਦਾ ਸਿਰ ਪਾੜਿਆ ਏ, ਵੈਸੇ ਅੱਜ ਤੱਕ ਕਿਸੇ ਵੀ ਜਵਾਨ ਦੀ ਏਨੀ ਹਿੰਮਤ ਨਹੀਂ ਪਈ ਕਿ ਉਹ ਮੇਰੇ ਪੁੱਤ ਦੀ ਕੰਡ ਲਾ ਸਕੇ, ਪਰ ਤੂੰ ਵਾਕਿਆ ਹੀ ਸੂਰਮਾ ਨਿਕਲਿਆ ਏ’। ਬੂਟਾ ਸਿੰਘ ਪਿੰਡ ਨੂਰ ਸ਼ਾਹ ਉਰਫ਼ ਵੱਲੇ ਸ਼ਾਹ ਉਤਾੜ ਦਾ ਰਹਿਣ ਵਾਲਾ ਸੀ।

ਇਸ ਹੀ ਪਿੰਡ ਨਾਲ ਇਕ ਹੋਰ ਕਹਾਣੀ ਜੁੜੀ ਹੈ… ਪਿੰਡ ਦੀਆਂ ਮੱਝਾਂ ਚੋਰੀ ਹੋਣ ਦੀ ਕਹਾਣੀ … ਅਜੇ ਵੀ ਲੋਕਾਂ ਨੂੰ ਯਾਦ ਹੈ … ਇੱਕ ਵਾਰੀ ਪਾਕਿਸਤਾਨ ਦੇ ਪਿੰਡ ਫਕੀਰੀਆ ਦੇ ਮੁਸਲਮਾਨ ਪਿੰਡ ਵਿਚੋਂ 60 ਮੱਝਾਂ ਚੋਰੀ ਕਰ ਕੇ ਲੈ ਗਏ… ਬੂਟਾ ਸਿੰਘ ਨੂੰ ਬੜਾ ਗੁੱਸਾ ਚੜਿਆ… ਪਹਿਲਾਂ ਤਾਂ ਉਹ ਇਕੱਲਾ ਹੀ ਮੱਝਾਂ ਲੈਣ ਲਈ ਪਾਕਿਸਤਾਨ ਜਾਣ ਲੱਗਾ… ਪਰ ਪਿੰਡ ਦੇ ਅਰਜਨ ਸਿੰਘ, ਹਾਕਮ ਸਿੰਘ ਤੇ ਇੱਕ ਹੋਰ ਨੋਜਵਾਨ ਨੇ ਵੀ ਨਾਲ ਜਾਣ ਦੀ ਜਿੱਦ ਕਰ ਲਈ… ਦਰਿਆ ਨੇੜੇ ਪੁੱਜ ਗਏ … ਉਹਨਾਂ ਦੇਖਿਆ ਕਿ ਮੁਸਲਮਾਨ ਆਪਣੇ ਪਸ਼ੂਆਂ ਨੂੰ ਚਰਾਉਣ ਆਉਂਦੇ ਹਨ ਤੇ ਆਪ ਦਰਖਤਾਂ ਦੀ ਛਾਂ ਥੱਲੇ ਬੈਠ ਜਾਂਦੇ ਹਨ… ਜਦੋਂ ਉਹਨਾਂ ਦੀਆਂ ਮੱਝਾਂ ਇਸ ਪਾਸੇ ਆਈਆਂ ਤਾਂ 150 ਮੱਝਾਂ ਨੂੰ ਜਵਾਨ ਆਪਣੇ ਪਿੰਡ ਨੂਰ ਸ਼ਾਹ ਲੈ ਆਏ… ਪਿੰਡ ਵਿਚ ਪੰਚਾਇਤ ਹੋਈ ਤੇ ਫ਼ੈਸਲੇ ਅਨੁਸਾਰ 20 ਮੱਝਾਂ ਰੱਖ ਕੇ ਬਾਕੀ ਦੀਆਂ ਹੋਰਨਾਂ ਪਿੰਡਾਂ ਦੇ ਗ਼ਰੀਬ ਲੋਕਾਂ ਨੂੰ ਵੰਡ ਦਿੱਤੀਆਂ… ਕਹਿੰਦੇ ਹਨ ਕਿ ਦੇਸ਼ ਦੀ ਵੰਡ ਦੌਰਾਨ ਇਕ ਹਿੰਦੁਸਤਾਨੀ ਲੜਕੀ ਪਾਕਿਸਤਾਨ ‘ਚ ਰਹਿ ਗਈ ਸੀ… ਜਿਸ ਨੂੰ ਵਾਪਸ ਲੈ ਕੇ ਆਉਣ ਲਈ ਬੂਟਾ ਸਿੰਘ ਨੇ ਵਾਅਦਾ ਕੀਤਾ ਸੀ… ਦੋ ਚਾਰ ਦਿਨ ਬਾਅਦ ਲੜਕੀ ਵੀ ਆ ਗਈ … ਕਹਿੰਦੀ, ਬੂਟਾ ਸਿੰਘ ਕੁੱਝ ਮੁਸਲਮਾਨ ਲੜਕਿਆਂ ਦਾ ਮੁਕਾਬਲਾ ਕਰਦਾ ਹੋਇਆ ਜਖ਼ਮੀ ਹੋ ਗਿਆ ਸੀ … ਦਰਿਆ ਕੋਲ ਆ ਕੇ ਮੈਂ ਝਾੜੀਆਂ ਵਿਚ ਲੁੱਕ ਗਈ… ਪਰ ਜਖਮੀ ਬੂਟਾ ਸਿੰਘ ਨੂੰ ਨੋਜਵਾਨ ਪਾਕਿਸਤਾਨ ਵਾਲੇ ਚੁੱਕ ਕੇ ਲੈ ਗਏ … ਜੋ ਅੱਜ ਤੱਕ ਨਹੀਂ ਪਰਤਿਆ…

ਤੂਫ਼ਾਨ ਨੇ ਮਚਾਇਆ ਕੁਹਰਾਮ ਤੇ ਉੱਜੜ ਗਏ ਵਿਚਾਰੇ

ਤੂਫ਼ਾਨ … ਤੇਜ਼ ਤੂਫ਼ਾਨ … ਗੜੇ ਤੇ ਜ਼ੋਰਦਾਰ ਮੀਂਹ … ਮਕਾਨ ਵੀ ਕੱਚੇ ਸਨ … ਡਿਗ ਪਏ … ਫਿਰ ਝੁੱਗੀ ਝੌਂਪੜੀਆਂ ਤਾਂ ਤਬਾਹ ਹੋਣੀਆਂ ਹੀ ਸਨ… ਪਿੰਡ ‘ਚ ਕੁਹਰਾਮ ਮੱਚ ਗਿਆ… ਕਈਆਂ ਨੇ ਦੌੜਦੇ ਦੌੜਦੇ ਬੁਰਜ ਦੇ ਬਣੇ ਕਮਰਿਆਂ ਵਿਚ ਲੁੱਕ ਕੇ ਜਾਨ ਬਚਾਈ… ਪਰ ਉਤਨੀ ਦੇਰ ਵਿਚ ਉਹਨਾਂ ਦਾ ਕਾਫ਼ੀ ਖ਼ੂਨ ਵੱਗ ਚੁੱਕਿਆ ਸੀ… ਗੜੇ ਜੁ ਤੇਜ਼ ਤੇ ਮੋਟੇ ਮੋਟੇ ਸਨ… ਕੀ ਕਰਦੇ ਵਿਚਾਰੇ… ਗ਼ਰੀਬ ਸਨ…ਕੁੱਝ ਸਾਲ ਪਹਿਲਾਂ ਅਣਪਛਾਤੇ ਕਾਰਨਾਂ ਕਰ ਕੇ ਪਾਣੀਪਤ ਤੋਂ ਆਏ ਸਨ…ਕੁੱਝ ਕੁ ਤਾਂ ਯੂ.ਪੀ., ਬਿਹਾਰ ਵੱਲ ਚਲੇ ਗਏ ਤੇ ਕੁੱਝ ਸ਼ਾਮ ਅਲੀ ਕਲੰਦਰ ਦੀ ਅਗਵਾਈ ਹੇਠ ਪੰਜਾਬ ਆ ਗਏ … ਇੱਥੋਂ ਹੋਲੀ-ਹੋਲੀ ਉਹ ਪਿੰਡਾਂ ਵਿਚ ਫੈਲ ਗਏ… 1800 ਦੇ ਨੇੜੇ ਉਹ ਬੁਰਜ ਦੇ ਨੇੜੇ ਆ ਕੇ ਵੱਸ ਗਏ ਤੇ ਬੋਦਲਿਆਂ ਦੇ ਗੁਆਂਢੀ ਬਣ ਗਏ… ਹੋਲੀ-ਹੋਲੀ ਪਿੰਡ ਦਾ ਨਾਂ ਕਲੰਦਰ ਪੈ ਗਿਆ… ਇਹ ਸੁੰਨੀ ਮੁਸਲਮਾਨ ਸਨ ਤੇ ਬਾਂਦਰ, ਭਾਲੂ, ਕੁੱਤੇ, ਭੇਡ-ਬੱਕਰੀਆਂ ਪਾਲਦੇ ਸਨ… ਜਿਹਨਾਂ ਨੂੰ ਲੈ ਕੇ ਉਹ ਸ਼ਹਿਰਾਂ ਤੇ ਪਿੰਡਾਂ ਵੱਲ ਚਲੇ ਜਾਂਦੇ ਤੇ ਉੱਥੇ ਬਾਜ਼ੀਗਰੀ ਤੇ ਜਾਦੂਗਰੀ ਦਿਖਾਉਂਦੇ… ਮਿਹਨਤ ਮਜ਼ਦੂਰੀ ਕਰ ਕੇ ਪੇਟ ਪਾਲਨ ਵਾਲੇ ਕਲੰਦਰੀ ਮੁਸਲਮਾਨ ਵਾਲ ਲੰਬੇ ਰੱਖਦੇ ਸਨ… ਪਰ ਇਹਨਾਂ ਦੀ ਆਵਾਜ਼ ‘ਚ ਦਮ ਸੀ… ਬੜੀ ਸੁਰੀਲੀ ਆਵਾਜ਼… ਜਦੋਂ ਕੱਵਾਲੀਆਂ ਤਾਂ ਬੰਦਾ ਸੁਣਦਾ ਸੁਣਦਾ ਮਸਤ ਹੀ ਹੋ ਜਾਂਦਾ… ਫ਼ਾਜ਼ਿਲਕਾ ਸ਼ਹਿਰ ਅਤੇ ਪਿੰਡਾਂ ‘ਚ ਬਾਜ਼ੀਗਰ ਅਤੇ ਕੱਵਾਲ ਦੇ ਨਾਂਅ ਨਾਲ ਇਹ ਬੜੇ ਮਸ਼ਹੂਰ ਸਨ…    

ਗੱਲ 9 ਫਰਵਰੀ 1842 ਦੀ ਹੈ… ਜਦੋਂ ਇਲਾਕੇ ਵਿਚ ਤੂਫ਼ਾਨ ਆਇਆ ਸੀ… ਜਿਸ ਨਾਲ ਬੁਰਜ ਨੇੜੇ ਪਿੰਡ ਕਲੰਦਰ ‘ਚ ਵਸੇ ਕਲੰਦਰੀਆਂ ਦੇ ਘਰ ਤੇ ਝੁੱਗੀ – ਝੋਂਪੜੀਆਂ ਤਬਾਹ ਹੋ ਗਈਆਂ… ਇਹ ਉੱਜੜ ਗਏ… ਬਾਅਦ ‘ਚ ਕਲੰਦਰ ਫ਼ਿਰੋਜ਼ਪੁਰ ਸੜਕ ਨੇੜੇ ਆ ਕੇ ਵੱਸ ਗਏ… ਜਿੱਥੇ ਇਹਨਾਂ ਖੂਹ ਖੋਦੇ ਉਹਨਾਂ ਦੇ ਪਿਛਲੇ ਪਿੰਡ ‘ਚ ਕਲੰਦਰੀਆਂ ਦਾ ਮਲਬਾ ਮਿਲਣ ਕਾਰਨ ਇਹਨਾਂ ਦੇ ਪਿੰਡ ਦਾ ਨਾਂਅ ਥੇਹ ਮਤਲਬ ਮਲਬਾ ਤੇ ਕਲੰਦਰ (ਜਾਤੀ) ਤੋਂ ਥੇਹ ਕਲੰਦਰ ਪੈ ਗਿਆ… ਰੇਲਵੇ ਸਟੇਸ਼ਨ ਵੀ ਪਿੰਡ ਤੇ ਨਾਂਅ ਤੇ ਬਣਾਇਆ ਗਿਆ… ਭਾਰਤ ਦਾ ਬਟਵਾਰਾ ਹੋਇਆ ਤਾਂ ਉਹ ਪਾਕਿਸਤਾਨ ਚਲੇ ਗਏ ਤੇ ਇੱਥੇ ਆ ਕੇ ਜੱਟ ਸਿੱਖ ਤੇ ਹੋਰ ਪਰਿਵਾਰ ਵੱਸ ਗਏ …ਹੁਣ ਤਾਂ ਬੜਾ ਸੋਹਣਾ ਪਿੰਡ ਹੈ …ਥੇਹ ਕਲੰਦਰ