
ਕੱਚੀ ਮਿੱਟੀ ਦਾ ਬਣਿਆ ਬੁਰਜ … ਲਗਭਗ 70 ਫੁੱਟ ਉੱਚਾ ਤੇ 15 ਫੁੱਟ ਚੌੜਾ … ਅੰਦਰ ਛੋਟੇ-ਛੋਟੇ ਕਮਰੇ ਤੇ ਛੱਤ ਤਿਕੌਣੀ … ਛੱਤ ਤੇ ਚੜ•ਣ ਲਈ ਪੌੜੀਆਂ ਵੀ… ਛੱਤ ਦੇ ਵਿੱਚਕਾਰ ਇਹੋ ਜਿਹੀ ਜਗਾਹ ਬਨਾਈ ਗਈ, ਜਿੱਥੇ ਇੱਕ ਵੱਡਾ ਨਗਾੜਾ ਰੱਖਿਆ ਹੁੰਦਾ ਸੀ … ਜਦੋਂ ਨਗਾੜਾ ਵੱਜਦਾ ਤਾਂ 12-12 ਕੌਹ ਤੱਕ ਅਵਾਜ਼ ਸੁਣਦੀ … ਇਹ ਨਗਾੜਾ ਓਦੋਂ ਵਜਾਇਆ ਜਾਂਦਾ, ਜਦੋਂ ਕੋਈ ਅਮੀਰ ਜਮੀਂਦਾਰ ਜਾਂ ਕੋਈ ਅੰਗਰੇਜ ਅਧਿਕਾਰੀ ਆਉਂਦਾ … ਨਗਾੜਾ ਸੁਣ ਕੇ ਲੋਕ ਪਿੰਡ ਝੋਕ ਡਿਪੂਲਾਣਾ ‘ਚ ਬਣੇ ਡਿਪੂ ਤੇ ਪੁੱਜ ਜਾਂਦੇ … ਜਮੀਂਦਾਰ ਜਾਂ ਅੰਗਰੇਜ ਅਧਿਕਾਰੀ ਉਥੇ ਆਪਣੀ ਗੱਲ ਦੱਸਦਾ ਸੀ … ਇਹ ਬੁਰਜ ਸੀ … ਪਿੰਡ ਥੇਹ ਕਲੰਦਰ ਤੋਂ ਜਦੋਂ ਪਿੰਡ ਝੋਕ ਡਿਪੂਲਾਣਾ ਨੂੰ ਜਾਈਏ ਤਾਂ ਪਿੰਡ ਵੜਨ ਤੋਂ ਪਹਿਲਾਂ ਇੱਕ ਢਾਣੀ ਆਉਂਦੀ ਹੈ … ਬੁਰਜ … ਉਸ ਨੂੰ ਬੁਰਜਾਂ ਕਹਿ ਲਓ ਜਾਂ ਠੁਲ ਬੁਰਜ … ਇਕ ਹੀ ਗੱਲ ਹੈ … ਭਾਰਤ ਦੇ ਬਟਵਾਰੇ ਤੋਂ ਪਹਿਲਾਂ ਇਹ ਢਾਣੀ ਨਹੀਂ ਸੀ… ਢਣਾ ਦਾ ਨਾਂਅ ਬੁਰਜ ਇਸੇ ਬੁਰਜ ਤੋਂ ਹੀ ਪਿਆ ਹੈ। ਪਰ ਹੌਲੀ ਹੌਲੀ ਲੋਕ ਇਸ ਬੁਰਜ ਤੋਂ ਮਿੱਟੀ ਪੁੱਟ ਕੇ ਲੈ ਜਾਂਦੇ … ਕਹਿੰਦੇ ਹਨ ਕਿ 90 ਦੇ ਦਸ਼ਕ ‘ਚ ਇਕ ਰਾਤ ਇਹ ਬੁਰਜ ਢਹਿ ਢੇਰੀ ਹੋ ਗਿਆ … ਪਿੰਡ ਝੋਕ ਡਿਪੂਲਾਣਾ ਦੇ ਨਿਵਾਸੀ ਸਵਾਵਾ ਸਿੰਘ ਦੱਸਦੇ ਹਨ ਕਿ ਉਹ ਬੁਰਜ ਦੇ ਨਾਲ ਖੇਤੀ ਕਰਦਾ ਸੀ … ਜਦੋਂ ਖੇਤੀ ਲਈ ਜਗਾਹ ਪੱਟਦੇ ਤਾਂ ਜਮੀਨ ਦੇ ਇੱਕ ਹਿੱਸੇ ‘ਚ ਹੱਡੀਆਂ ਵਗੈਰਾ ਨਿਕਲਦੀਆਂ …ਜਾਹਿਰ ਹੈ ਕਿ ਉੱਥੇ ਪਹਿਲਾਂ ਕਬਰਸਤਾਨ ਸੀ … ਜਮੀਨ ਦੇ ਕੁਝ ਹਿੱਸੇ ‘ਚ ਕੰਡੇਦਾਰ ਝਾੜੀਆਂ ਸੀ … ਜਿੱਥੇ ਸੱਪ, ਬਿੱਛੂ ਤੇ ਹੋਰ ਖਤਰਨਾਕ ਜਾਨਵਰ ਰਹਿੰਦੇ ਸਨ … ਹਾਂ, ਇਹ ਓਹੀ ਬੁਰਜ਼ ਸੀ ਜੋ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਬਨਾਇਆ ਗਿਆ ਸੀ … ਉਹ ਤਾਂ ਇਹ ਵੀ ਕਹਿੰਦੇ ਹਨ ਕਿ ਕਈ ਵਾਰ ਜਦੋਂ ਉਹ ਰਾਤ ਵੇਲੇ ਜਮੀਨ ਨੂੰ ਪਾਣੀ ਲਾਉਣ ਜਾਂਦੇ ਤਾਂ ਕਈ ਵਾਰ ਤੁਰਦੇ ਫਿਰਦੇ ਲੋਕ ਨਜ਼ਰ ਆਉਂਦੇ … ਪਰ ਉਹ ਨੇੜੇ ਨਹੀਂ ਸੀ ਆਉਂਦੇ … ਹੌਲੀ ਹੌਲੀ ਇਹ ਦਿਸਣੇ ਬੰਦ ਹੋ ਗਏ … ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਉਥੇ ਦਿਨ ਵੇਲੇ ਕੁੱਝ ਵੀ ਨਹੀਂ, ਪਰ ਜਦੋ ਸਵੇਰੇ ਲੋਕ ਲੰਘਦੇ ਤਾਂ ਜਮੀਨ ਤੇ ਕਬਰਸਤਾਨ ‘ਚ ਟੌਏ ਪਏ ਹੁੰਦੇ … ਪੇਡੂ ਹੈਰਾਨ ਸੀ … ਹੌਲੀ ਹੌਲੀ ਪਤਾ ਲੱਗਾ ਕਿ ਟੌਏ ਤਾਂ ਉਹ ਮੁਸਲਮਾਨ ਮਾਰ ਕੇ ਜਾਂਦੇ ਸਨ, ਜੋ ਪਹਿਲਾ ਬੁਰਜ ਦੇ ਆਸੇ-ਪਾਸੇ ਰਹਿੰਦੇ ਸਨ … ਸ਼ਾਇਦ ਭਾਰਤ ਦੇ ਬਟਵਾਰੇ ਤੋਂ ਪਹਿਲਾਂ ਉਹਨਾਂ ਇਥੋਂ ਜਾਣ ਤੋਂ ਪਹਿਲਾਂ ਧੰਨ ਜਾਂ ਕੋਈ ਹੋਰ ਸਮਾਨ ਪੂਰਿਆ ਹੋਵੇ।
