ਜਦੋਂ ਪਿਤਾ ਦੀ ਅਦਾਲਤ ਨੇ ਸੁਣਾਇਆ ਵੱਡਾ ਫੈਸਲਾ, ਹਰ ਕੋਈ ਰਹਿ ਗਿਆ ਦੰਗ !!!

   ਬੱਚੇ ਨੇ…ਖੇਡਨਾ ਤਾਂ ਬੱਚਿਆਂ ਦਾ ਕੰਮ ਹੈ… ਖੇਡ ਖੇਡ ਵਿਚ ਥੋੜੀ ਬਹੁਤ ਸੱਟ ਵੀ ਲੱਗ ਹੀ ਜਾਂਦੀ ਹੈ … ਪਰ ਇਸ ਦਾ ਮਤਲਬ ਇਹ ਵੀ ਨਹੀਂ ਕਿ ਸੱਟ ਇਤਨੀ ਜ਼ੋਰ ਨਾਲ ਮਾਰ ਦਿਓ ਕਿ ਦੂਸਰਾ ਬੱਚਾ ਜਿੰਦਾ ਹੀ ਨਾ ਬਚੇ … ਜੇ ਉਹ ਬੱਚਾ ਇਕਲੋਤਾ ਹੋਵੇ ਤਾਂ ਮਾਪਿਆਂ ਦਾ ਕੀ ਹਾਲ ਹੋਵੇਗਾ, ਇਹ ਦੁੱਖ ਹਰ ਕੋਈ ਸਮਝ ਸਕਦਾ ਹੈ … ਪਰ ਜੇ ਦੁੱਖੀ ਮਾਪਿਆਂ ਨੂੰ ਇਨਸਾਫ਼ ਮਿਲ ਜਾਵੇ… ਉਹਨਾਂ ਨੂੰ ਦੁੱਖੀ ਕਰਨ ਵਾਲਾ ਬੱਚਾ ਉਹਨਾਂ ਦੀ ਔਲਾਦ ਬਣ ਕੇ ਸੇਵਾ ਕਰਨ ਲੱਗ ਜਾਵੇ ਤਾਂ ਕੁੱਝ ਸਹਾਰਾ ਮਿਲ ਸਕਦਾ ਹੈ… ਇਸ ਤਰ੍ਹਾਂ ਹੀ ਫ਼ਾਜ਼ਿਲਕਾ ਦੇ ਪਿੰਡ ਚਿਸ਼ਤੀ ਵਿਚ ਹੋਇਆ ਸੀ… ਜਿਥੇ ਇੱਕ ਧਾਰਮਿਕ ਅਤੇ ਪਿੰਡ ਦੇ ਮੁੱਖੀ ਮੁਹੰਮਦ ਯਾਰ ਚਿਸ਼ਤੀ ਦੇ ਪੁੱਤਰ ਨੇ ਖੇਡਦੇ ਖੇਡਦੇ ਇੱਕ ਬੱਚੇ ਦੇ ਸਿਰ ਵਿਚ ਡੰਡਾ ਮਾਰ ਦਿੱਤਾ… ਕੁੱਝ ਦਿਨਾਂ ਬਾਆਦ ਉਸ ਦੀ ਮੌਤ ਹੋ ਗਈ … ਪਿੰਡ ‘ਚ ਪੰਚਾਇਤ ਹੋਈ … ਫੈਸਲਾ ਪਿੰਡ ਦੇ ਮੁੱਖੀ ਮੁਹੰਮਦ ਯਾਰ ਚਿਸ਼ਤੀ ਤੇ ਛੱਡਿਆ ਗਿਆ… ਮ੍ਰਿਤਕ ਦੇ ਮਾਤਾ-ਪਿਤਾ ਵੀ ਆ ਗਏ …  ਪਿੰਡ ਦੇ ਮੁੱਖੀ ਮੁਹੰਮਦ ਯਾਰ ਚਿਸ਼ਤੀ ਨੇ ਫੈਸਲਾ ਦਿੱਤਾ ਕਿ ਦੋਸ਼ੀ ਨੋਜਵਾਨ ਮ੍ਰਿਤਕ ਦੇ ਮਾਤਾ ਪਿਤਾ ਦੀ ਸਾਰੀ ਉਮਰ ਸੇਵਾ ਕਰੇਗਾ … Àਹਨਾਂ ਦੇ ਪਸ਼ੂ ਚਾਰੇਗਾ … ਕਿਉਂਕਿ ਮ੍ਰਿਤਕ ਦਾ ਕੋਈ ਹੋਰ ਭੈਣ ਭਰਾ ਨਹੀਂ ਸੀ … ਸਰੀਰਕ ਸਜ਼ਾ ਦੇ ਤੌਰ ਤੇ ਉਸ ਤੋਂ ਪਿੰਡ ਵਿੱਚ ਖੂਹ ਵੀ ਖੁੱਦਵਾਇਆ ਗਿਆ… ਜਿੱਥੋਂ ਲੋਕ ਪੀਣ ਲਈ ਪਾਣੀ ਭਰਦੇ ਸਨ… ਹੌਲੀ ਹੌਲੀ ਬੱਚਾ ਜਵਾਨ ਹੋ ਗਿਆ ਤੇ ਉਹ ਉਹਨਾਂ ਨੂੰ ਮਾਤਾ ਪਿਤਾ ਸਮਝ ਕੇ ਪਾਲਣ ਕਰਨ ਲੱਗ ਪਿਆ …

ਕਹਿੰਦੇ ਹਨ ਕਿ ਭਾਰਤ ਦਾ ਬਟਵਾਰਾ ਤੱਕ ਨੋਜਵਾਨ ਉਹਨਾਂ ਦੀ ਸੇਵਾ ਕਰਦਾ ਰਿਹਾ, ਪਰ ਉਸ ਤੋਂ ਬਾਅਦ ਚਿਸ਼ਤੀ ਪਿੰਡ ਪਾਕਿਸਤਾਨ ਵਿੱਚ ਚਲਿਆ ਗਿਆ … ਪਰ ਕਾਫੀ ਸਮੇਂ ਤੱਕ ਲੋਕਾਂ ਨੂੰ ਇਹ ਪਤਾ ਨਹੀਂ ਲੱਗਿਆ ਕਿ ਪਿੰਡ ਪਾਕਿਸਤਾਨ ‘ਚ ਹੈ ਜਾਂ ਭਾਰਤ ‘ਚ … ਜਦੋਂ ਪਤਾ ਲੱਗਾ ਤਾਂ ਹਿੰਦੂ ਸਿੱਖ ਭਾਰਤ ‘ਚ ਆ ਗਏ … ਇਹ ਕਹਾਣੀ ਦੱਸਣ ਵਾਲੇ ਮਹਿਤਾਬ ਸਿੰਘ ਨੇ ਸਰਹੱਦ ਦੇ ਨੇੜੇ ਹੀ ਇਕ ਢਾਣੀ ਬਣਾ ਲਈ ਤੇ ਢਾਣੀ ਦਾ ਨਾਮ ਮਹਿਤਾਬ ਸਿੰਘ ਦੀ ਢਾਣੀ ਪੈ ਗਿਆ … ਉਹ ਪਿੰਡ ਦਾ ਨੰਬਰਦਾਰ ਤੇ ਸਰਪੰਚ ਵੀ ਬਣਿਆ … ਢਾਣੀ ਕੋਲ ਉਹ ਲੋਕ ਵੀ ਆ ਕੇ ਵੱਸ ਗਏ, ਜੋ ਪਹਿਲਾਂ ਚਿਸ਼ਤੀ ਪਿੰਡ ‘ਚ ਰਹਿੰਦੇ ਸੀ… ਉੱਥੇ ਉਹਨਾਂ ਨੇ ਪੱਕਾ ਵਸੇਰਾ ਕਰ ਲਿਆ …ਬੱਸ, ਇਸ ਕਾਰਨ ਹੀ ਪਿੰਡ ਦਾ ਨਾਮ ਹੀ ਪੱਕਾ ਚਿਸ਼ਤੀ ਪੈ ਗਿਆ… ਚਿਸ਼ਤੀ ਫਾਜ਼ਿਲਕਾ ਖੇਤਰ ਦੇ ਪਿੰਡ ਚੂਹੜੀਵਾਲਾ ਚਿਸ਼ਤੀ ਤੇ ਪੱਕਾ ਚਿਸ਼ਤੀ ਤੋਂ ਲੈ ਕੇ ਪਿੰਡ ਲੋਕੀਆ (ਪਾਕਿਸਤਾਨ) ਤੱਕ ਫੈਲੇ ਹੋਏ ਸਨ… ਇਹ ਉਹੀ ਚਿਸ਼ਤੀਆਂ ਦੀ ਕਹਾਣੀ ਹੈ, ਜਿਹਨਾਂ ਦੇ ਬਜੁਰਗਾਂ ਨੇ 19ਵੀਂ ਸਦੀ ‘ਚ ਪਾਕਪੱਟਨ ਤੋਂ ਸਤਲੁਜ ਦਰਿਆ ਪਾਰ ਕੀਤਾ ਤੇ ਇਸ ਇਲਾਕੇ ‘ਚ ਆ ਕੇ ਵੱਸ ਗਏ… (Lachhman Dost – Whats App… 99140-63937)

टिप्पणी करे