
ਅਠਾਰਵੀਂ ਸਦੀ ਦੀ ਸੁਰੂਆਤ ‘ਚ ਫਾਜ਼ਿਲਕਾ ਨੇੜੇ ਟਾਵਾਂ ਟਾਵਾਂ ਹੀ ਪਿੰਡ ਸਨ… ਕਿਉਂਕਿ ਇਥੇ ਸਤਲੁਜ ਦਰਿਆ ਵੱਗਦਾ ਸੀ ਤੇ ਦਰਿਆ ਦੇ ਨੇੜੇ ਸੰਘਣੇ ਜੰਗਲ ਸਨ … ਦਰਿਆ ਸੁੰਗੜਦਾ ਗਿਆ ਤੇ ਪਿੰਡ ਵੱਸਦੇ ਗਏ … ਗੱਲ 1828 ਦੀ ਹੈ … ਫਤਹਿਬਾਦ (ਹਰਿਆਣਾ) ਦੇ ਨੇੜੇ ਇੱਕ ਪਿੰਡ ਹੈ ਬਿਗੜ … ਜਿੱਥੇ ਅਮਰਾ ਸੁਖੇਰਾ ਰਹਿੰਦਾ ਸੀ … ਉਸਦੀ ਅਗੁਵਾਈ ਹੇਠ ਮੁਸਲਮਾਨ ਪਰਿਵਾਰ ਉੱਥੋਂ ਉਠ ਕੇ ਅਬੋਹਰ ਆ ਗਏ, ਜਿੱਥੇ ਉਹਨਾਂ ਨੇ ਸੁਖੇਰਾ ਬਸਤੀ ਵਸਾਈ … ਉਸ ਵੇਲੇ ਫਾਜ਼ਿਲਕਾ ਨੇੜੇ (ਤੱਕ ਫਾਜ਼ਿਲਕਾ ਸ਼ਹਿਰ ਨਹੀਂ ਵੱਸਿਆ ਸੀ) ਪਿੰਡ ਸਲੇਮਸ਼ਾਹ, ਅਬੋਹਰ ਨੇੜੇ ਪਿੰਡ ਮਲੋਟ, ਭੱਟਨੇਰ, ਗੁੱਦਾ, ਗੋਰਦਆਣਾ ਪਿੰਡ ਸਨ…

ਵੈਸਟ ਤੇ ਸਾਉਥ ਵੈਸਟ ਵੱਲ 100 ਮੀਲ ਤੱਕ ਕੋਈ ਪਿੰਡ ਨਹੀਂ ਸੀ… ਅੰਗਰੇਜ ਸਰਕਾਰ ਦੇ ਕੈਪਟਨ ਥੋਰੇਟੀ ਨੇ ਅਮਰਾ ਸੁਖੇਰਾ ਤੇ ਹੋਰ ਮੁਸਲਮਾਨਾਂ ਨੂੰ 777 ਸਕੇਅਰ ਕਿਲੋਮੀਟਰ ਭੂਮੀ ਲੀਜ ਤੇ ਦੇ ਦਿੱਤੀ … ਅਬੋਹਰ ‘ਚ ਉਹਨਾਂ ਨੇ 1400 ਘਰ ਬਨਾਏ… ਉਹਨਾਂ ਕੋਲ ਇੱਕ ਲੱਖ ਪਸ਼ੂ ਸਨ… ਜਿਹਨਾਂ ‘ਚ ਗਾਵਾਂ ਦੀ ਸੰਖਿਆ ਜਿਆਦਾ ਸੀ… ਪਸ਼ੂਆ ਲਈ ਕਵਾਟਰ ਬਨਾਏ ਗਏ… ਆਸਪਾਸ ਜੰਗਲ ਤੇ ਰੇਤਲਾ ਇਲਾਕਾ ਸੀ… ਜੰਗਲ ਵਿੱਚ ਘਾਹ ਤੇ ਹਰੇ ਚਾਰੇ ਦੀ ਤਾਂ ਕੋਈ ਕਮੀਂ ਨਹੀਂ ਸੀ …ਜਿਸ ਕਾਰਨ ਬਿਨਾਂ ਖਰਚ ਤੇ ਘੱਟ ਮੇਹਨਤ ਦੇ ਹੀ ਇੱਕ ਲੱਖ ਪਸ਼ੂ ਪਲਦੇ ਰਹੇ… ਉਹਨਾਂ ਦੇ ਪਸ਼ੂਆਂ ਦੇ ਦੁੱਧ ਤੋਂ ਰੋਜਾਨਾ 60 ਮਣ ਘਿਓ ਨਿਕਲਦਾ ਸੀ… ਜਿਸਨੂੰ ਵੇਚ ਕੇ ਕਾਫ਼ੀ ਕਮਾਈ ਹੁੰਦੀ… ਉਹਨਾਂ ਨੇ ਘਿਓ ਵੇਚ ਕੇ ਬੜੀ ਕਮਾਈ ਕੀਤੀ…

(Photo Courtesy :- Abohar Digital Museum: History and Memory )
ਉਸ ਕਮਾਈ ਤੋਂ ਉਹਨਾਂ ਨੇ ਦੇਸ਼ ਦੇ ਕਈ ਇਲਾਕਿਆਂ ਵਿੱਚ ਕਾਲੋਨੀਆਂ ਵਸਾਈਆਂ… ਉਹਨਾਂ ‘ਚ ਫਾਜ਼ਿਲਕਾ ਦੀਆਂ ਵੀ ਕਈ ਕਲੋਨੀਆਂ ਸ਼ਾਮਿਲ ਹਨ… ਜੋ ਅੱਜਕੱਲ ਪਿੰਡ ਬਣ ਚੁੱਕੇ ਹਨ… ਭਾਰਤ ਬਟਵਾਰੇ ਤੋਂ ਬਾਅਦ ਭਾਵੇਂ ਇਹ ਪਿੰਡ ਬਾਰਡਰ ਦੇ ਨੇੜੇ ਆ ਗਏ, ਪਰ ਉਸ ਤੋਂ ਪਹਿਲਾਂ ਇਹਨਾਂ ਪਿੰਡ ਦੀ ਬੜੀ ਧਾਕ ਸੀ… ਖੁੱਲੀਆਂ ਤੇ ਸਾਫ ਗਲੀਆਂ… ਵੱਡੀਆਂ ਵੱਡੀਆਂ ਹਵੇਲੀਆ, ਖੁੱਲੀ ਹਵਾ ਤੇ ਪਿੰਡ ਦੇ ਬਾਹਰਲੇ ਪਾਸੇ ਟਿੰਡਾ ਵਾਲੇ ਖੂਹ, ਪਿੱਪਲ, ਟਾਹਲੀਆਂ, ਨਿੰਮ ਤੇ ਬੋਹੜ ਦੇ ਦਰੱਖਤ, ਪਿੰਡ ਦੇ ਵਿੱਚ ਵਿਚਕਾਰ ਸੱਥ… ਜਿੱਥੇ ਪੰਚਾਇਤਾਂ ਤੇ ਫੈਸਲੇ ਹੁੰਦੇ ਸੀ… ਪਰ ਅੱਜ ਕੱਲ ਤੰਗ ਸੜਕਾ, ਦਰੱਖਤ ਵੀ ਟਾਵੇਂ ਟਾਵੇ, ਕਿਸੇ ਕਿਸੇ ਪਿੰਡ ‘ਚ ਸੱਥ ਤਾਂ ਨਜਰ ਆਉਂਦੇ ਹਨ, ਪਰ ਟਿੰਡਾ ਵਾਲੇ ਖੂਹ ਨਹੀਂ ਵੱਗਦੇ… ਪਿੰਡਾ ‘ਚ ਹੁਣ ਮਹੋਲ ਵੀ ਬਦਲਾ ਬਦਲਾ ਹੀ ਨਜ਼ਰ ਆਉਂਦਾ ਹੈ… ਕੀ ਨਵੀਂ ਪੀੜੀ ਪਿੰਡਾ ਦਾ ਮਾਹੋਲ ਬਦਲਣ ਦੀ ਕੋਸ਼ਿਸ਼ ਕਰੇਗੀ ? ਇਹ ਤਾਂ ਸਮਾਂ ਹੀ ਦੱਸ ਸਕੇਗਾ। (Photo -FB-) (Mr. Zain Sukhera – My Version Of The Story)
