
ਇਕ ਪਾਸੇ ਬੁੱਢਾ ਦਰਿਆ (ਸਤਲੁਜ) ਤੇ ਦੂਜੇ ਪਾਸੇ ਦਰਿਆ ਦੀ ਫਾਟ … ਸਰਕੰਡੇ ਤੇ ਵੱਡੇ-ਵੱਡੇ ਦਰਖ਼ਤ … ਵਿਚਕਾਰ ਦਿਲਾਵਰ ਖਾਂ ਦਾ ਘਰ … ਵੈਸੇ ਆਦਮੀ ਦਿਨ ਵੇਲੇ ਵੀ ਉੱਥੇ ਜਾਣ ਤੋਂ ਡਰ ਲੱਗਦਾ ਸੀ… ਡਰ ਸੀ ਕਿ ਜੇ ਉੱਥੇ ਗਿਆ ਤਾਂ ਕੋਈ ਜੰਗਲੀ ਜਾਨਵਰ ਮਾਰ ਦੇਵੇਗਾ … ਪਰ ਦਿਲਾਵਰ ਖਾਂ ਇਕੱਲਾ … ਉਸ ਨੂੰ ਡਰ ਕਿਉਂ ਨਹੀਂ … ਬੜੀ ਹੈਰਾਨੀ ਕਹੀਏ ਜਾਂ ਦਿਲਾਵਰ ਖਾਂ ਦੀ ਦਲੇਰੀ … ਪਰ ਹਕੀਕਤ ਕੀ ਸੀ, ਇਸ ਤਾਂ ਪਿੰਡ ਮੁਹਾਰ ਸੋਨਾ ਛੱਡ ਕੇ ਪਿੰਡ ਮੁਹੰਮਦ ਅਮੀਰਾ ‘ਚ ਆ ਕੇ ਵੱਸੇ ਜੱਗਾ ਸਿੰਘ ਨੇ ਦੱਸੀ… ਉਸ ਨੇ ਦੱਸਿਆ ਕਿ ਉੱਚੇ ਲੰਬੇ ਕੱਦ ਵਾਲਾ ਦਿਲਾਵਰ ਖਾਂ… ਦਿਨ ਵੇਲੇ ਲਾਗਦੇ ਪਿੰਡਾਂ ਦੀਆਂ ਢਾਣੀਆਂ ‘ਚ ਘੁੰਮਦਾ ਰਹਿੰਦਾ ਸੀ… ਸਾਰੇ ਲੋਕਾਂ ਨਾਲ ਜਾਣ ਪਹਿਚਾਣ ਸੀ … ਉਹ ਕਦੇ ਕਿਸੇ ਘਰ ਵੜ ਜਾਂਦਾ ਤੇ ਕਦੇ ਕਿਸੇ ਘਰ … ਲੋਕ ਵੀ ਇੱਜ਼ਤ ਕਰਦੇ ਸੀ… ਵੈਸੇ ਉਹਨਾਂ ਦਿਨਾਂ ਵਿਚ ਲਾਗਦੇ ਪਿੰਡਾਂ ਦੀਆਂ ਢਾਣੀਆਂ ‘ਚ ਚੋਰੀਆਂ ਬੜੀਆਂ ਹੁੰਦੀਆਂ… ਢਾਣੀਆਂ ਦੇ ਮੋਹਤਬਰਾਂ ਨੇ ਪੰਚਾਇਤਾਂ ਕੀਤੀਆਂ … ਕਈ ਵਾਰ… ਚੋਰਾਂ ਨੂੰ ਕਿਵੇਂ ਪਕੜਿਆ ਜਾਵੇ… ਦਿਲਾਵਰ ਖਾਂ ਵੀ ਪੰਚਾਇਤ ‘ਚ ਹੁੰਦਾ ਤੇ ਉਸ ਦੇ ਕਹਿਣ ਤੇ ਪਿੰਡਾਂ ਦੇ ਜਵਾਨ 2-2 ਢਾਣੀਆਂ ਤੇ ਰਾਤ ਦਾ ਪਹਿਰਾ ਲਾਉਂਦੇ… ਜਿੱਥੇ ਪਹਿਰਾ ਹੁੰਦਾ, ਉੱਥੇ ਚੋਰੀ ਨਾ ਹੁੰਦੀ ਤੇ ਦੂਜੀ ਢਾਣੀ ਤੇ ਚੋਰੀ ਹੋ ਜਾਂਦੀ… ਕਮਾਲ ਹੈ… ਪੰਚਾਇਤ ਵੀ ਹੈਰਾਨ ਸੀ…

ਆਖ਼ਿਰ ਇਕ ਦਿਨ ਪਿੰਡ ਦੇ ਮੁੰਡਿਆਂ ਨੇ ਸਕੀਮ ਲਾਈ… 2 ਪਿੰਡਾਂ ਵਿੱਚ ਪਹਿਰਾ ਦੇਣ ਦਾ ਹੌਕਾ ਫੇਰ ਦਿੱਤਾ … ਰਾਤ ਹੋਈ … ਮੰਡੇ ਉਸ ਪਿੰਡ ਪਹਿਰਾ ਦੇਣ ਨਾ ਗਏ… ਚੋਰਾਂ ਨੂੰ ਪਤਾ ਲੱਗ ਗਿਆ ਕਿ ਅੱਜ ਦੀ ਰਾਤ ਪਿੰਡ ਮਨਸੇ ਤੇ ਮੁਹਾਰ ਸੋਨਾ ਵਿੱਚ ਪਹਿਰਾ ਨਹੀਂ ਲੱਗੇਗਾ… ਜਿਸ ਕਾਰਨ 7-8 ਜਣੇ ਖੱਚਰਾਂ ਤੇ ਆਏ ਤੇ ਝੋਨੇ ਦੀਆਂ ਬੋਰੀਆਂ ਭਰ ਲਈਆਂ… ਜਦੋਂ ਉਹ ਤੁਰਨ ਲੱਗੇ ਤਾਂ ਲੁਕੇ ਬੈਠੇ ਮੁੰਡਿਆਂ ਨੇ ਚੋਰਾਂ ਨੂੰ ਘੇਰਾ ਪਾ ਲਿਆ… ਬੋਲੇ, ਰੁਕ ਜਾਓ ਓਏ, ਜੇ ਹਿੱਲੇ ਤਾਂ ਡਾਂਗਾਂ ਨਾਲ ਕੁੱਟਾਂਗੇ… ਮੁੰਡਿਆਂ ਨੇ ਜਦੋਂ ਚੋਰਾਂ ਦਾ ਚਿਹਰਾ ਵੇਖਿਆ ਤਾਂ ਉਨ•ਾਂ ‘ਚ ਇਕ ਚੋਰ ਦਿਲਾਵਰ ਖਾਂ ਵੀ ਸੀ… ਸਾਰੇ ਹੈਰਾਨ… ਬਈ ਦਿਲਾਵਰ ਖਾਂ ਤਾਂ ਪੰਚਾਇਤ ਵਿਚ ਹੁੰਦਾ ਸੀ… ਮੁਹਤਬਰ ਆਦਮੀ ਹੈ, ਪਰ ਹੈ ਚੋਰ… ਬੱਸ ਫਿਰ ਕੀ ਸੀ… ਮੁੰਡਿਆਂ ਨੇ ਸਾਰਿਆਂ ਨੂੰ ਪਕੜ ਲਿਆ ਤੇ ਬੜਾ ਕੁੱਟਿਆ … ਫੜ• ਕੇ ਜਦੋਂ ਜਦੋਂ ਸਾਰਿਆਂ ਨੂੰ ਦਿਲਾਵਰ ਖਾਂ ਦੇ ਘਰ ਲੈ ਗਏ ਤਾਂ ਉੱਥੇ ਚਾਵਲ, ਝੋਨਾ ਤੇ ਕਣਕ ਦੀ ਬੋਰੀਆਂ ਭਰੀਆਂ ਪਈਆਂ ਸੀ… ਜਿਨ•ਾਂ ਨੂੰ ਦਿਲਾਵਰ ਖਾਂ ਤੇ ਉਸ ਦੇ ਸਾਥੀਆਂ ਨੇ ਚੋਰੀ ਕੀਤਾ ਸੀ… ਉਹ ਇਹ ਬੋਰੀਆਂ ਭਰ ਲੈਂਦਾ ਤੇ ਜਾ ਕੇ ਮੰਡੀ ਵੇਚ ਆਉਂਦਾ… ਸ਼ਿਕਾਇਤ ਭੇਜੀ … ਪੁਲਸ ਵੀ ਆ ਗਈ ਅਤੇ ਦਿਲਾਵਰ ਖਾਂ ਨੂੰ ਫੜ ਕੇ ਲੈ ਗਈ… ਉਸ ਤੋਂ ਬਾਅਦ ਢਾਣੀਆਂ ‘ਚ ਚੋਰੀਆਂ ਬੰਦ ਹੋ ਗਈਆਂ… ਬਾਅਦ ਵਿਚ ਉਸਦੇ ਨਾਂਅ ਤੇ ਹੀ ਪਿੰਡ ਦਾ ਨਾਂਅ ਦਿਲਾਵਰ ਭੈਣੀ ਰੱਖਿਆ ਗਿਆ… ਇਹ ਤਾਂ ਦੇਸ਼ ਦੇ ਬਟਵਾਰੇ ਤੋਂ ਪਹਿਲਾਂ ਦੀ ਗੱਲ ਹੈ… ਚੋਰੀਆਂ ਤਾਂ ਅੱਜ ਵੀ ਹੁੰਦੀਆਂ ਨੇ … ਕੀ ਅੱਜ ਦੇ ਨੌਜਵਾਨ ਪਿੰਡਾਂ ਵਿਚ ਪਹਿਰਾ ਦਿੰਦੇ ਨੇ … ਜੇ ਨਹੀਂ ਤਾਂ ਘੱਟੋ ਘੱਟ ਤਿਰਛੀ ਨਜ਼ਰ ਹੀ ਰੱਖ ਲੈਣ … ਸ਼ਾਇਦ ਕੋਈ ਫ਼ਰਕ ਪੈ ਜਾਵੇ।
