ਨੂਰ ਸਮੰਦ ਦੇ ‘ਪਠਾਣਾ ਡਾਕੂ’ ਨੇ ਕਿਉਂ ਮਾਰੀ ਖੁੱਦ ਨੂੰ ਗੋਲੀ ?

ਕੁੰਡੀਆਂ ਮੁੱਛਾਂ ਤੇ ਠੱਪਵੀਂ ਦਾੜੀ। ਲੰਬੇ ਕੱਦ ਦਾ ਤਕੜਾ ਜਵਾਨ ਸੀ ਪਠਾਣਾ। ਦੇਸ਼ ਦੀ ਵੰਡ ਵੇਲੇ ਉਹ ਆਪਣੇ ਮਾਂਪਿਉ ਤੇ ਭੈਣ ਨੂੰ ਦਰਿਆ ਕਿਨਾਰੇ ਛੱਡ ਕੇ ਗਿਆ ਸੀ ਤੇ ਕਹਿ ਗਿਆ ਗਿਆ ਕਿ ਉਹ ਵਾਪਸ ਪਿੰਡ ਚੱਲਿਆ ਹੈ, ਜੋ ਸਮਾਨ ਘਰ ਰਹਿ ਗਿਆ ਉਹ ਲੈ ਕੇ ਆਵੇਗਾ ਤੇ ਇਕੱਠੇ ਹੀ ਹਿੰਦੁਸਤਾਨ ਜਾਵਾਂਗੇ। ਉਦੋਂ ਤੱਕ ਬੇੜਾ ਵੀ ਜਾਵੇਗਾ। ਪਰ ਜਦੋਂ ਪਿੰਡੋਂ ਹੋ ਕੇ ਆਇਆ ਤਾਂ ਲਹੂ ਨਾਲ ਲੱਥਪੱਥ ਮਾਂਪਿਉ ਦੀਆਂ ਲਾਸ਼ਾਂ ਪਈਆਂ ਸਨ ਤੇ ਦਰਿਆ ਦੇ ਕਿਨਾਰੇ ਭੈਣ ਦੀ ਚੁੰਨੀ ਪਈ ਸੀ। ਦਰਿਆ ਵੱਲ ਦੌੜਦੇ ਹੋਏ ਭੈਣ ਦੇ ਪੈਰਾਂ ਦੇ ਨਿਸ਼ਾਨ ਵੀ ਸਾਫ਼ ਦਿੱਖ ਰਹੇ ਸਨ। ਕਈ ਬੰਦਿਆਂ ਦੇ ਨਿਸ਼ਾਨ ਵੀ ਸਨ। ਇੰਞ ਲੱਗਦਾ ਸੀ, ਜਿਵੇਂ ਉਨਾਂ ਨਾਲ ਕੁੱਝ ਬੰਦੇ ਹੱਥੋਪਾਈ ਹੋਏ ਹੋਣ। ਪਰ ਭੈਣ ਦੀ ਲਾਸ਼ ਤਾਂ ਦੂਰ ਤੱਕ ਵੀ ਨਜ਼ਰ ਨਹੀਂ ਰਹੀ ਸੀ। ਰਿਮਝਿਮ ਬਾਰਸ਼ ਵੀ ਸ਼ੁਰੂ ਹੋ ਗਈ। ਸਰਕੰਡਿਆਂ ਨੂੰ ਚੀਰਦੀ ਹੋਈ ਲੁਟੇਰਿਆਂ ਦੀ ਟੋਲੀ ਦੀ ਆਵਾਜ਼ ਆਈ,’ ਪਕੜ ਲਓ, ਮਾਰ ਦਿਓ ਟੋਲੀ ਦੇ ਕੁੱਝ ਬੰਦਿਆਂ ਨੂੰ ਪਠਾਣਾ ਜਾਣਦਾ ਵੀ ਸੀ। ਕੁੱਝ ਉਸ ਦੇ ਪਿੰਡ ਦੇ ਸਨ ਤੇ ਕੁੱਝ ਲਾਗਦੇ ਪਿੰਡਾਂ ਦੇ। ਟੋਲੀ ਵੇਖਦਿਆਂ ਹੀ ਪਠਾਣਾ ਨੇ ਦਰਿਆ ਛਾਲ ਮਾਰ ਦਿੱਤੀ ਤੇ ਤੈਰਦਾ ਹੋਇਆਪਿੰਡ ਨੂਰ ਸਮੰਦ ਗਿਆ। ਜਿੱਥੇ ਕੱਚੀ ਮਸੀਤ ਸੀ। ਰਾਤ ਬੀਤ ਗਈ ਤੇ ਸਵੇਰ ਹੋਈ ਤਾਂ ਦੇਖਿਆ ਕਿ ਪਿੰਡ ਸੁੰਨਸਾਨ ਪਿਆ ਸੀ। ਕੁੱਝ ਘਰਾਂ ਵਿਚ ਭੁੱਖੇ ਤਿਹਾਏ ਪਸ਼ੂ ਬੰਨੇ ਹੋਏ ਸਨ ਤੇ ਕੁੱਝ ਘਰਾਂ ਘੜੇ ਪਕਾਉਣ ਲਈ ਲੱਗੀ ਭੱਠੀ ਦੀ ਸੁਆਹ ਪਈ ਸੀ ਤੇ ਘਰਾਂ ਨੂੰ ਤਾਲੇ ਲੱਗੇ ਹੋਏ ਸਨ। ਪਠਾਣਾ ਕਈ ਪਿੰਡਾਂ ਗਿਆ ਤੇ ਉਸ ਨੇ ਨੌਜਵਾਨਾਂ ਦੀ ਇੱਕ ਟੋਲੀ ਤਿਆਰ ਕਰ ਲਈ। ਜੋ ਰਾਤ ਵੇਲੇ ਦਰਿਆ ਟੱਪ ਕੇ ਪਾਕਿਸਤਾਨ ਦੇ ਪਿੰਡਾਂ ਵਿਚ ਜਾਂਦੀ ਤੇ ਲੁੱਟਮਾਰ ਕਰਦੀ। ਹੋਲੀਹੋਲੀਪਠਾਣਾ ਡਾਕੂਦਾ ਨਾਂਅ ਮਸ਼ਹੂਰ ਹੋ ਗਿਆ। ਪਾਕਿਸਤਾਨੀ ਪਠਾਣਾ ਦੀ ਲੁੱਟਮਾਰ ਤੋਂ ਤੰਗ ਗਏ। ਉੱਥੋਂ ਦੇ ਨੌਜਵਾਨਾਂ ਨੇ ਵੀ ਟੋਲੀ ਬਣਾ ਲਈ ਤੇ ਪਿੰਡਨੂਰ ਸਮੰਦਵਿਚ ਡਾਕਾ ਮਾਰਿਆ। ਪਠਾਣਾ ਪਿੰਡ ਨਹੀਂ ਸੀ। ਟੋਲੀ ਨੇ ਪਿੰਡ ਬਹੁਤ ਲੁੱਟਮਾਰ ਕੀਤੀ। ਪਠਾਣਾ ਦੇ ਸਾਥੀਆਂ ਨੇ ਮੁਕਾਬਲਾ ਕੀਤਾ, ਪਰ 4 ਜਣੇ ਮਾਰੇ ਗਏ। ਪਠਾਣਾ ਨੇ ਆਉਂਦਿਆਂ ਹੀ ਰਾਈਫ਼ਲ ਚੁੱਕੀ ਤੇ ਪੁਰਾਣੇ ਪਿੰਡ ਪੁੱਜ ਗਿਆ। ਪਾਕਿਸਤਾਨ ਦੀ ਮਿਲਟਰੀ ਵੀ ਪੁੱਜ ਗਈ। ਪਠਾਣਾ ਤੇ ਉਸ ਦੇ 2 ਸਾਥੀਆਂ ਨੇ ਮਿਲਟਰੀ ਦਾ ਡਟ ਕੇ ਮੁਕਾਬਲਾ ਕੀਤਾ। ਪਠਾਣਾ ਦੇ ਸਾਥੀ ਮਰ ਗਏ ਤੇ ਅਸਲਾ ਵੀ ਖ਼ਤਮ ਹੋ ਗਿਆ। ਪਠਾਣਾ ਕੋਲ ਸਿਰਫ਼ ਇੱਕ ਗੋਲੀ ਬਾਕੀ ਸੀ। ਮਿਲਟਰੀ ਨੇ ਪਠਾਣਾ ਨੂੰ ਘੇਰ ਲਿਆ ਤੇ ਪਠਾਣਾ ਨੇ ਆਪਣੀ ਰਾਈਫ਼ਲ ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ।ਨੂਰ ਸਮੰਦਤੇ ਲਾਗਲੇ ਪਿੰਡਾਂ ਕਾਫ਼ੀ ਸਮਾਂਪਠਾਣਾ ਡਾਕੂਦੀ ਚਰਚਾ ਰਹੀ

ਕਿਉਂ ਪਿਆ ਪਿੰਡ ਦਾ ਨਾਂਅ ?

ਦਰਿਆ ਦੇ ਕਿਨਾਰੇ ਵਸਿਆ ਪਿੰਡ ਨੂਰ ਸਮੰਦ ‘ਵੱਟੂਆਂ’ ਦਾ ਆਖ਼ਰੀ ਪਿੰਡ ਸੀ। ਪਿੰਡ ਤੋਂ ਬਾਹਰ ਵੱਟੂਆਂ ਦੀ ਹੱਦ ਖ਼ਤਮ ਹੋ ਜਾਂਦੀ ਸੀ ਤੇ ਫਿਰ ‘ਬੋਦਲਿਆਂ’ ਦੀ ਹੱਦ ਸ਼ੁਰੂ ਹੋ ਜਾਂਦੀ ਸੀ। ਪਿੰਡ ‘ਚ ‘ਨੂਰਾ ਵੱਟੂ’ ਰਹਿੰਦਾ ਸੀ ਤੇ ਕੁੱਝ ਘਰ ਮਿੱਟੀ ਦੇ ਬਰਤਨ ਬਣਾਉਣ ਵਾਲੇ ਘੁਮਿਆਰਾਂ ਦੇ ਸਨ। ਨੂਰਾ ਵੱਟੂ ਕੋਲ ਇੱਕ ਵਧੀਆ ਘੋੜਾ ਸੀ, ਰੰਗ ਬਦਾਮੀ, ਜਿਸ ਦੀ ਗਰਦਨ ਅਤੇ ਪੂਛ ਤੇ ਕਾਲੇ ਵਾਲ ਪੁੱਠੇ ਸਨ। ਉਸ ਘੋੜੇ ਨੂੰ ਸਮੰਦ ਕਹਿੰਦੇ ਹਨ। ਜਿਸ ਕਾਰਨ ਪਿੰਡ ਦਾ ਨਾਂਅ ‘ਨੂਰ ਸਮੰਦ’ ਪੈ ਗਿਆ।

टिप्पणी करे