ਉਹ ਪਿੰਡ, ਜਿਥੇ ਪੱਗ ਨਾ ਬੰਨਣ ਵਾਲੇ ਦੀ ਹੁੰਦੀ ਸੀ ਛਿੱਤਰ ਪਰੇਡ… ?

ਸਿਰ ਢੱਕਿਆ ਹੋਏ ਜਾਂ ਪੱਗ ਬੰਨੀ ਹੋਵੇ … ਵਿਅਕਤੀ ਦੇ ਮਾਣ ਸਨਮਾਨ ਅਤੇ ਆਤਮ ਵਿਸ਼ਵਾਸ਼ ਵਿਚ ਵਾਧਾ ਹੁੰਦਾ ਹੈ… ਇਹ ਧਾਰਮਿਕ ਨਿਸ਼ਾਨੀ ਵੀ ਹੈ ਤੇ ਪੱਗੜੀ ਦਾ ਸੱਭਿਆਚਾਰ ਵਿਚ ਵੀ ਮਹੱਤਵਪੂਰਣ ਸਥਾਨ ਰਿਹਾ ਹੈ… ਜੇ ਪੰਜਾਬ ਦੀ ਗੱਲ ਕਰੀਏ ਤਾਂ ਇਥੇ ਪੰਜਾਬੀ ਦੀ ਪੱਗੜੀ ਅਤੇ ਪੰਜਾਬਣ ਦੀ ਚੁੰਨੀ ਨੂੰ ਇੱਜ਼ਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਪਰ ਅੱਜ ਕੱਲ ਦੀ ਪੀੜੀ ਇਸ ਵਿਰਾਸਤ ਨੂੰ ਵਿਸਾਰਦੀ ਜਾ ਰਹੀ ਹੈ… ਜਦੋਂਕਿ ਉਹ ਵੀ ਸਮਾਂ ਸੀ… ਜਦੋਂ ਫਾਜ਼ਿਲਕਾ ਨੇੜੇ ਭਾਰਤ ਪਾਕਿਸਤਾਨ ਸਰਹੱਦ ਨੇੜੇ ਵਸੇ ਪਿੰਡ ਮੁਹੰਮਦ ਪੀਰਾ ਵਿਖੇ ਜੇ ਕੋਈ ਸਿਰ ਤੋਂ ਨੰਗਾ ਹੋ ਕੇ ਚਲਦਾ ਤਾਂ ਉਸ ਨੂੰ ਪੰਜ ਛਿੱਤਰ ਮਾਰੇ ਜਾਂਦੇ… ਗੱਲ ਇਸ ਤਰਾਂ ਹੈ… ਪਿੰਡ ਦਾ ਜ਼ੈਲਦਾਰ ਸੀ ਅਕਬਰ ਖਾਂ… ਪਿੰਡ ‘ਚ ਕ੍ਰਾਈਮ ਨਾਅ ਦੀ ਕੋਈ ਚੀਜ਼ ਨਹੀਂ ਸੀ … ਜੇ ਕੋਈ ਕਰਾਇਮ ਕਰਦਾ ਪਕੜਿਆ ਜਾਂਦਾ ਤਾਂ ਅਕਬਰ ਖਾਂ ਉਸ ਨੂੰ ਪਿੰਡ ਵਿਚ ਹੀ ਸਜ਼ਾ ਦਿੰਦਾ ਸੀ … ਪਿੰਡ ਦੇ ਬਜ਼ੁਰਗ ਨੈਣ ਸਿੰਘ ਨੇ ਅਕਬਰ ਖਾਂ ਨੂੰ ਅੱਖੀਂ ਵੇਖਿਆ ਹੋਇਆ ਸੀ… ਉਹ ਦੱਸਦੇ ਹਨ ਕਿ ਕੋਈ ਨੌਜਵਾਨ ਡਿਜਾਇਨ ਵਾਲੇ ਵਾਲ ਯਾਨੀ ਵਿੰਗੇ ਟੇਡੇ ਜਿਹੇ ਵਾਹ ਕੇ ਲੰਘਦਾ… ਜੇ ਉਹ ਗੱਲ ਅਕਬਰ ਖਾਂ ਕੋਲ ਪੁੱਜ ਜਾਂਦੀ ਤਾਂ ਅਕਬਰ ਖਾਂ ਖੋਜੇ ਨੂੰ ਬੁਲਾ ਕੇ ਉਸ ਦੇ 5 ਛਿੱਤਰ ਮਰਵਾਉਂਦਾ… ਜਿਸ ਕਾਰਨ ਪਿੰਡ ਦਾ ਕੋਈ ਵੀ ਵਿਅਕਤੀ ਸਿਰ ਤੋਂ ਨੰਗਾ ਨਹੀਂ ਰਹਿੰਦਾ ਸੀ… ਉਸ ਦੇ ਸਿਰ ਤੇ ਸਾਫ਼ਾ ਜਾਂ ਪਗੜੀ ਜ਼ਰੂਰ ਹੁੰਦੀ… ਪਿੰਡ ਕ੍ਰਾਈਮ ਤੋਂ ਮੁਕਤ ਸੀ… ਜਿਸ ਕਾਰਨ ਪਿੰਡ ਵਿਚ ਕਦੇ ਪੁਲਸ ਵਾਲਾ ਨਹੀਂ ਆਇਆ ਸੀ… ਹੁਣ ਕੀ ਹੈ ?… ਜਮਾਨਾ ਉਸ ਦੇ ਬਿਲਕੁਲ ਉਲਟ… ਹੁਣ ਇਸ ਉਲਟ ਜਮਾਨੇ ਨੂੰ ਉਲਟ ਕਰਨ ਦੀ ਲੋੜ ਹੈ ਤਾਂ ਜੋ ਪੰਜਾਬ ਓਹੀ ਪੰਜਾਬ ਬਣ ਜਾਵੇ, ਜਿਸ ਦੀ ਕਦੇ ਦੁਨੀਆਂ ਵਿਚ ਧਾਕ ਹੁੰਦੀ ਸੀ …

टिप्पणी करे