ਤੂਫ਼ਾਨ ਨੇ ਮਚਾਇਆ ਕੁਹਰਾਮ ਤੇ ਉੱਜੜ ਗਏ ਵਿਚਾਰੇ

ਤੂਫ਼ਾਨ … ਤੇਜ਼ ਤੂਫ਼ਾਨ … ਗੜੇ ਤੇ ਜ਼ੋਰਦਾਰ ਮੀਂਹ … ਮਕਾਨ ਵੀ ਕੱਚੇ ਸਨ … ਡਿਗ ਪਏ … ਫਿਰ ਝੁੱਗੀ ਝੌਂਪੜੀਆਂ ਤਾਂ ਤਬਾਹ ਹੋਣੀਆਂ ਹੀ ਸਨ… ਪਿੰਡ ‘ਚ ਕੁਹਰਾਮ ਮੱਚ ਗਿਆ… ਕਈਆਂ ਨੇ ਦੌੜਦੇ ਦੌੜਦੇ ਬੁਰਜ ਦੇ ਬਣੇ ਕਮਰਿਆਂ ਵਿਚ ਲੁੱਕ ਕੇ ਜਾਨ ਬਚਾਈ… ਪਰ ਉਤਨੀ ਦੇਰ ਵਿਚ ਉਹਨਾਂ ਦਾ ਕਾਫ਼ੀ ਖ਼ੂਨ ਵੱਗ ਚੁੱਕਿਆ ਸੀ… ਗੜੇ ਜੁ ਤੇਜ਼ ਤੇ ਮੋਟੇ ਮੋਟੇ ਸਨ… ਕੀ ਕਰਦੇ ਵਿਚਾਰੇ… ਗ਼ਰੀਬ ਸਨ…ਕੁੱਝ ਸਾਲ ਪਹਿਲਾਂ ਅਣਪਛਾਤੇ ਕਾਰਨਾਂ ਕਰ ਕੇ ਪਾਣੀਪਤ ਤੋਂ ਆਏ ਸਨ…ਕੁੱਝ ਕੁ ਤਾਂ ਯੂ.ਪੀ., ਬਿਹਾਰ ਵੱਲ ਚਲੇ ਗਏ ਤੇ ਕੁੱਝ ਸ਼ਾਮ ਅਲੀ ਕਲੰਦਰ ਦੀ ਅਗਵਾਈ ਹੇਠ ਪੰਜਾਬ ਆ ਗਏ … ਇੱਥੋਂ ਹੋਲੀ-ਹੋਲੀ ਉਹ ਪਿੰਡਾਂ ਵਿਚ ਫੈਲ ਗਏ… 1800 ਦੇ ਨੇੜੇ ਉਹ ਬੁਰਜ ਦੇ ਨੇੜੇ ਆ ਕੇ ਵੱਸ ਗਏ ਤੇ ਬੋਦਲਿਆਂ ਦੇ ਗੁਆਂਢੀ ਬਣ ਗਏ… ਹੋਲੀ-ਹੋਲੀ ਪਿੰਡ ਦਾ ਨਾਂ ਕਲੰਦਰ ਪੈ ਗਿਆ… ਇਹ ਸੁੰਨੀ ਮੁਸਲਮਾਨ ਸਨ ਤੇ ਬਾਂਦਰ, ਭਾਲੂ, ਕੁੱਤੇ, ਭੇਡ-ਬੱਕਰੀਆਂ ਪਾਲਦੇ ਸਨ… ਜਿਹਨਾਂ ਨੂੰ ਲੈ ਕੇ ਉਹ ਸ਼ਹਿਰਾਂ ਤੇ ਪਿੰਡਾਂ ਵੱਲ ਚਲੇ ਜਾਂਦੇ ਤੇ ਉੱਥੇ ਬਾਜ਼ੀਗਰੀ ਤੇ ਜਾਦੂਗਰੀ ਦਿਖਾਉਂਦੇ… ਮਿਹਨਤ ਮਜ਼ਦੂਰੀ ਕਰ ਕੇ ਪੇਟ ਪਾਲਨ ਵਾਲੇ ਕਲੰਦਰੀ ਮੁਸਲਮਾਨ ਵਾਲ ਲੰਬੇ ਰੱਖਦੇ ਸਨ… ਪਰ ਇਹਨਾਂ ਦੀ ਆਵਾਜ਼ ‘ਚ ਦਮ ਸੀ… ਬੜੀ ਸੁਰੀਲੀ ਆਵਾਜ਼… ਜਦੋਂ ਕੱਵਾਲੀਆਂ ਤਾਂ ਬੰਦਾ ਸੁਣਦਾ ਸੁਣਦਾ ਮਸਤ ਹੀ ਹੋ ਜਾਂਦਾ… ਫ਼ਾਜ਼ਿਲਕਾ ਸ਼ਹਿਰ ਅਤੇ ਪਿੰਡਾਂ ‘ਚ ਬਾਜ਼ੀਗਰ ਅਤੇ ਕੱਵਾਲ ਦੇ ਨਾਂਅ ਨਾਲ ਇਹ ਬੜੇ ਮਸ਼ਹੂਰ ਸਨ…    

ਗੱਲ 9 ਫਰਵਰੀ 1842 ਦੀ ਹੈ… ਜਦੋਂ ਇਲਾਕੇ ਵਿਚ ਤੂਫ਼ਾਨ ਆਇਆ ਸੀ… ਜਿਸ ਨਾਲ ਬੁਰਜ ਨੇੜੇ ਪਿੰਡ ਕਲੰਦਰ ‘ਚ ਵਸੇ ਕਲੰਦਰੀਆਂ ਦੇ ਘਰ ਤੇ ਝੁੱਗੀ – ਝੋਂਪੜੀਆਂ ਤਬਾਹ ਹੋ ਗਈਆਂ… ਇਹ ਉੱਜੜ ਗਏ… ਬਾਅਦ ‘ਚ ਕਲੰਦਰ ਫ਼ਿਰੋਜ਼ਪੁਰ ਸੜਕ ਨੇੜੇ ਆ ਕੇ ਵੱਸ ਗਏ… ਜਿੱਥੇ ਇਹਨਾਂ ਖੂਹ ਖੋਦੇ ਉਹਨਾਂ ਦੇ ਪਿਛਲੇ ਪਿੰਡ ‘ਚ ਕਲੰਦਰੀਆਂ ਦਾ ਮਲਬਾ ਮਿਲਣ ਕਾਰਨ ਇਹਨਾਂ ਦੇ ਪਿੰਡ ਦਾ ਨਾਂਅ ਥੇਹ ਮਤਲਬ ਮਲਬਾ ਤੇ ਕਲੰਦਰ (ਜਾਤੀ) ਤੋਂ ਥੇਹ ਕਲੰਦਰ ਪੈ ਗਿਆ… ਰੇਲਵੇ ਸਟੇਸ਼ਨ ਵੀ ਪਿੰਡ ਤੇ ਨਾਂਅ ਤੇ ਬਣਾਇਆ ਗਿਆ… ਭਾਰਤ ਦਾ ਬਟਵਾਰਾ ਹੋਇਆ ਤਾਂ ਉਹ ਪਾਕਿਸਤਾਨ ਚਲੇ ਗਏ ਤੇ ਇੱਥੇ ਆ ਕੇ ਜੱਟ ਸਿੱਖ ਤੇ ਹੋਰ ਪਰਿਵਾਰ ਵੱਸ ਗਏ …ਹੁਣ ਤਾਂ ਬੜਾ ਸੋਹਣਾ ਪਿੰਡ ਹੈ …ਥੇਹ ਕਲੰਦਰ

टिप्पणी करे