ਮੌਤ ਦੇ ਕਹਿਰ ਤੋਂ ਤੰਗ ਆ ਕੇ ਦੂਰ ਵਸਾਇਆ ਪਿੰਡ

  ਗੱਲ 1899-1900 ਦੀ ਹੈ, ਜਦੋਂ ਬੀਕਾਨੇਰ ਰਿਆਸਤ ਵਿਚ ਅਕਾਲ ਪੈ ਗਿਆ। ਲੋਕ ਅੰਨ ਦੇ ਦਾਣੇ-ਦਾਣੇ ਨੂੰ ਤਰਸ ਗਏ। ਉਸ ਵੇਲੇ ਕਈ ਲੋਕ ਬੀਕਾਨੇਰ ਰਿਆਸਤ ਨੂੰ ਛੱਡ ਕੇ ਜ਼ਿਲ ਫ਼ਿਰੋਜਪੁਰ ਵਿਚ ਆ ਕੇ ਵੱਸ ਗਏ। ਜਿਹਨਾਂ ਵਿਚ ਕੁਮਹਾਰ ਬਿਰਾਦਰੀ ਦੇ ਲੋਕ ਵੀ ਸ਼ਾਮਿਲ ਸਨ। ਫ਼ਾਜ਼ਿਲਕਾ ਵਿਚ ਉਹ ਆਪਣੀ ਬਿਰਾਦਰੀ ਦੇ ਹੋਰ ਲੋਕਾਂ ਨਾਲ ਰਲ ਗਏ ਤੇ ਜ਼ਿਲੇ ਵਿਚ ਕਈ ਪਿੰਡ ਵਸਾ ਲਏ। ਜੋ ਫ਼ਾਜ਼ਿਲਕਾ – ਅਬੋਹਰ ਰੋਡ ਅਤੇ ਫ਼ਾਜ਼ਿਲਕਾ – ਮਲੋਟ ਰੋਡ ਦੇ ਆਸਪਾਸ ਸਨ।

ਇਹਨਾਂ ਵਿਚੋਂ ਹੀ ਜੋੜਕੀ ਕੰਕਰ ਵਾਲੀ ਪਿੰਡ ਵੀ ਸੀ। ਜੋ ਖੇਤੀਬਾੜੀ ਦਾ ਮੁੱਖ ਧੰਦਾ ਕਰਦੇ ਸਨ। ਜਦੋਂਕਿ ਪੈਂਚਾ ਵਾਲੀ, ਬਹਿਕ ਬੋਦਲਾ, ਝੋਕ ਡਿਪੂ ਲਾਣਾ ਤੇ ਹੋਰ ਪਿੰਡਾਂ ਵਿਚ ਵਸੇ ਕੁਮਹਾਰ ਲੋਕਾਂ ਦਾ ਮੁੱਖ ਮਿੱਟੀ ਦੇ ਬਰਤਨ ਬਣਾਉਣਾ ਸੀ। ਗੱਲ ਹੋ ਰਹੀ ਹੈ ਪਿੰਡ ਜੋੜਕੀ ਕੰਕਰ ਵਾਲੀ ਦੀ, ਅਸਲ ਵਿਚ ਇਹ ਪਿੰਡ ਪਹਿਲਾਂ ਮੌਜੂਦਾ ਜਗਾਹ ਤੇ ਨਹੀਂ ਸੀ। ਪਿੰਡ ਮੌਜੂਦਾ ਜਗਾਹ ਤੋਂ ਕੁੱਝ ਦੂਰ ਸੀ। 1918 ਵਿਚ ਉਸ ਪਿੰਡ ਵਿਚ ਪਲੇਗ ਦੀ ਬਿਮਾਰੀ ਫੈਲ ਗਈ। ਜਿਸ ਨਾਲ ਕਈ ਲੋਕਾਂ ਦੀ ਮੌਤ ਹੋ ਗਈ। ਪਿੰਡ ਦੇ ਧਰਮਪਾਲ ਦੱਸਦੇ ਹਨ ਕਿ ਜਦੋਂ ਉਹ ਛੋਟੇ ਸਨ ਤਾਂ ਉਹਨਾਂ ਦੇ ਪਿਤਾ ਰਾਮ ਚੰਦ ਨੇ ਦੱਸਿਆ ਸੀ ਕਿ ਪਿੰਡ ਵਿਚ ਕੋਈ ਬਿਮਾਰੀ ਫੈਲ ਗਈ। ਜਿਸ ਕਾਰਨ ਕਈ ਮੌਤਾਂ ਹੋ ਗਈਆਂ।

ਉਹ ਇੱਕ ਲਾਸ਼ ਨੂੰ ਜਲਾ ਕੇ ਜਲਾ ਕੇ ਆਉਂਦੇ ਤਾਂ ਪਿੰਡ ਵਿਚ ਹੋਰ ਵਿਅਕਤੀ ਦੀ ਮੌਤ ਦਾ ਸੁਨੇਹਾ ਮਿਲ ਜਾਂਦਾ। ਮੌਤਾਂ ਦਾ ਇਹ ਸਿਲਸਿਲਾ ਕਈ ਦਿਨਾਂ ਤੱਕ ਚੱਲਦਾ ਰਿਹਾ। ਰਾਮ ਚੰਦ ਨੇ ਉਹਨਾਂ ਨੂੰ ਦੱਸਿਆ ਕਿ ਮੌਤਾਂ ਹੋਣ ਕਾਰਨ ਪਿੰਡ ਵਿਚ ਕਈ ਦਿਨ ਕਿਸੇ ਨੇ ਰੋਟੀਆਂ ਨਹੀਂ ਬਣਾਈਆਂ। ਉਹ ਜਦੋਂ ਲਾਸ਼ ਜਲਾਉਣ ਜਾਂਦੇ ਤਾਂ ਰਸਤੇ ਵਿਚੋਂ ਛੱਲੀ ਤੋੜ ਲੈਂਦੇ ਤੇ ਖਾਂ ਜਾਂਦੇ। ਜਿਸ ਨਾਲ ਉਹਨਾਂ ਦਾ ਪੇਟ ਭਰਦਾ। ਮੌਤ ਦੇ ਤਾਂਡਵ ਤੋਂ ਦੁਖੀ ਲੋਕਾਂ ਨੇ ਪਿੰਡ ਛੱਡ ਦਿੱਤਾ ਤੇ ਮੌਜੂਦਾ ਜਗਹਾ ਤੇ ਆ ਕੇ ਵੱਸ ਗਏ। Lachhman Dost 99140-63937

टिप्पणी करे