ਫ਼ਜ਼ਲ ਖਾਨ ਵੱਟੂ ਨੂੰ 31 ਸਾਲ ਬਾਅਦ ਮਿਲੇ ਸੀ ਫਾਜ਼ਿਲਕਾ ਵਸਾਉਣ ਲਈ ਦਿਤੀ ਜਗਾਹ ਦੇ ਪੈਸੇ

Mosque in Salem Shah Village

     ਤੁਰਲੇ ਵਾਲੀ ਪੱਗ, ਚਿੱਟਾ ਕੁਰਤਾ ਤੇ ਚਾਦਰ, ਕੁੰਡੀਆਂ ਮੁੱਛਾਂ ਤੇ ਪੈਰਾਂ ਵਿੱਚ ਤਿੱਲੇ ਵਾਲੀ ਜੁੱਤੀ ਦੀ ਮੜਕ ਨੈਣ ਨਕਸ਼ ਤਿੱਖੇ, ਪੱਤਲੇ ਹੌਂਠ ਤੇ ਛੋਟਾ ਨੱਕ ਭਾਵੇਂ ਕੱਦ ਛੋਟਾ ਤੇ ਪੱਤਲਾ ਸੀ, ਪਰ ਜਦੋਂ ਤੁਰਦਾ ਸੀ ਤਾਂ ਟੌਹਰ ਵੱਖਰੀ ਹੀ ਲੱਗਦੀ ਸੀਜਦੋਂ ਘੋੜੇ ਤੇ ਬੈਠਾ ਹੋਵੇ ਤਾਂ ਸਾਰੇ ਅਦਬ ਨਾਲ ਸਲਾਮ ਕਰਦੇਜਮੀਨ ਵੀ ਬੜੀਦੂਰਦੂਰ ਤੱਕ ਲੋਕ ਜਾਨਦੇ ਸੀ ਕਿ ਮਿਆਂ ਫਜ਼ਲ ਖਾਨ ਵੱਟੂ ਨੂੰ ਅੰਗਰੇਜਾਂ ਨੇ ਨੰਬਰਦਾਰ ਬਣਾਇਆ ਉਹ ਕਿਸਾਨਾਂ ਤੋਂ ਫਸਲਾਂ ਦਾ ਟੈਕਸ ਇਕੱਠਾ ਕਰਦਾ ਤੇ ਅੰਗਰੇਜੀ ਖਜਾਨੇ ਵਿੱਚ ਜਮਾਂ ਕਰਵਾ ਦਿੰਦਾਤਾਹਿਓਂ ਤਾਂ ਪਿੰਡ ਫਜ਼ਿਲਕੀ ਅੰਗਰੇਜ ਅਫ਼ਸਰ ਆਉਂਦੇਆਉਂਦੇ ਵੀ ਫ਼ਜ਼ਲ ਖਾਂ ਦੇ  ਘਰਹਵੇਲੀ ਵੀ ਸ਼ਾਨਦਾਰ ਸੀ

An Old house in Village Salem shah

    1846 ਵਿੱਚ ਜਦੋਂ ਅੰਗਰੇਜ ਅਫਸਰ ਜੇ.ਐਚ.ਓਲੀਵਰ ਬੰਗਲੇ ਆਇਆ ਤਾਂ ਉਸ ਨੇ ਇਥੇ ਮੰਡੀ ਬਨਾਉਣ ਦੀ ਸੋਚੀ… ਮਿਆਂ ਫਜ਼ਲ ਖਾਨ ਵੱਟੂ ਨੂੰ ਬੁਲਾ ਲਿਆ… ਗੱਲ ਹੋਈ ਜਮੀਨ ਵੇਚਣ ਦੀ, ਤਾਂ ਕਿ ਇੱਥੇ ਮੰਡੀ ਬਨਾਈ ਜਾਵੇ… ਜਿਸ ਨਾਲ ਅੰਗਰੇਜ ਸਰਕਾਰ ਨੂੰ ਫਾਇਦਾ ਹੋਵੇਗਾ…ਫਿਰੋਜਪੁਰ ਨੂੰ ਲਾਹੌਰ ਨੇੜੇ ਸੀ…ਲੁਧਿਆਣਾ ਤੇ ਸਿਰਸਾ ਵੀ ਦੂਰ ਸੀ… ਹਾਂ, ਮਿਨਚਿੰਦਾਬਾਦ ਤੇ ਬਹਾਵਲਪੁਰ ਨੇੜੇ ਸੀ ਬੰਗਲੇ ਨੂੰ ਨੇੜੇ ਸੀ…ਹਵੇਲੀ ਤਾਂ ਬਹੁਤ ਨੇੜੇ … ਨੇੜੇ ਤੇੜੇ ਹੋਰ ਕੋਈ ਵੱਡੀ ਮੰਡੀ ਨਹੀਂ ਸੀ… ਬੰਗਲਾ ਹੀ ਵਿੱਚ ਵਿੱਚਕਾਰ ਸੀ, ਜਿੱਥੇ ਆਸੇਪਾਸੇ ਦੇ ਲੋਕ ਨਰਮਾ, ਕਪਾਹ ਤੇ ਉਨ ਵੇਚ ਸਕਣਗੇ… ਗੱਲ ਫਜ਼ਲ ਖਾਂ ਨੂੰ ਵੀ ਜੱਚ ਗਈ… ਉਹ ਜਮੀਨ ਵੇਚਣ ਨੂੰ ਤਿਆਰ ਹੋ ਗਿਆ, ਪਰ ਇਕ ਸ਼ਰਤ ਤੇ… ਸ਼ਰਤ ਸੀ ਕਿ ਮੰਡੀ ਦਾ ਨਾਮ ਉਸਦੇ ਨਾਮ ਤੇ ਰੱਖਿਆ ਜਾਵੇ… ਮੀਟਿੰਗਾਂ ਹੋਈਆ, ਸ਼ਰਤ ਮੰਨੀ ਗਈ… ਓਲੀਵਰ ਨੇ ਸਾਢੇ 32 ਏਕੜ ਭੂਮੀ ਖਰੀਦ ਲਈ… ਜਿਸ ਦਾ ਮੁੱਲ 144 ਰੁਪਏ 8 ਆਣੇ ਤਹਿ ਕੀਤਾ ਗਿਆ… ਮੰਡੀ ਦੀ ਨੀਂਹ ਵੀ ਫਜ਼ਲ ਖਾਨ ਦੇ ਹੱਥੋਂ ਰੱਖਵਾਈ ਗਈ… ਫਿਰ ਓਲੀਵਰ ਨੇ ਓਲੀਵਰ ਗੰਜ ਮਾਰਕਿਟ (ਮੋਜੂਦਾ ਮੇਹਰਿਆਂ ਬਾਜਾਰ) ਦੀ ਨੀਂਹ ਰੱਖੀ… ਉਨ ਮੰਡੀ ਤੇ ਲੱਕੜ ਮੰਡੀ ਵੀ ਬਣ ਗਈ… ਪਰ ਫਜ਼ਲ ਖਾਂ ਵੱਟੂ ਨੂੰ ਅੰਗਰੇਜਾਂ ਨੇ 144 ਰੁਪਏ 8 ਆਨੇ ਨਾ ਦਿੱਤੇ… ਮਾਮਲਾ ਅਦਾਲਤ ਤੱਕ ਪਹੁੰਚ ਗਿਆ… ਤਰੀਕ ਤੋਂ ਬਾਅਦ ਤਰੀਕ ਪੈਂਦੀ ਗਈ… 31 ਸਾਲ ਬਾਅਦ ਫੈਸਲਾ ਆਇਆ ਕਿ ਫਜ਼ਲ ਖਾਂ ਵੱਟੂ ਨੂੰ ਪੈਸੇ ਦਿੱਤੇ ਜਾਣ… ਫਿਰ 1877 ਵਿੱਚ ਵੱਟੂ ਨੂੰ ਪੈਸੇ ਮਿਲੇ…ਜਦੋਂ ਪੈਸੇ ਮਿਲੇ ਉਦੋਂ ਵੱਟੂ ਬਜੁਰਗ ਹੋ ਚੁੱਕਿਆ ਸੀ…ਉਸ ਦੇ ਚਾਰੋ ਪੁੱਤਰ ਸਲੀਮ ਖਾਂ ਵੱਟੂ, ਸਿਕੰਦਰ ਖਾਂ ਵੱਟੂ, ਚਿਰਾਗ ਖਾਂ ਵੱਟੂ ਤੇ ਜਾਬਤਾ ਖਾਂ ਵੱਟੂ ਵੀ ਜਵਾਨ ਹੋ ਗਏ… ਜੋ ਮੁਸਲਿਮ ਪੰਜਾਬੀ ਬੋਲਦੇ ਸਨ … ਜਿਹਨਾਂ ਦੇ ਨੱਕ ਨਾਲ ਬੋਲਣ ਵਾਲੇ ਵਿਅੰਜਨ ਜਿਆਦਾ ਸਨ…ਉਹ ਪਿੰਡ ਸਲੀਮ ਸ਼ਾਹ (ਸਲੇਮ ਸ਼ਾਹ) ‘ਚ ਰਹਿਣ ਲੱਗੇ ਤੇ ਫਜ਼ਲ ਖਾਂ ਮੌਜਮ ਰੇਲਵੇ ਫਾਟਕ ਨੇੜੇ ਆ ਕੇ ਵੱਸ ਗਿਆ… ਤੇ ਇੱਥੇ ਹੀ ਉਹ ਫੌਤ ਹੋ ਗਿਆ। (Lachhman Dost Whats App 99140-63937)

ਫ਼ਜ਼ਲ ਖਾਨ ਵੱਟੂ ਨੂੰ 31 ਸਾਲ ਬਾਅਦ ਮਿਲੇ ਸੀ ਫਾਜ਼ਿਲਕਾ ਵਸਾਉਣ ਲਈ ਦਿਤੀ ਜਗਾਹ ਦੇ ਪੈਸੇ&rdquo पर एक विचार;

टिप्पणी करे