ਉਹ ਪਿੰਡ, ਜਿਥੇ ਪੱਗ ਨਾ ਬੰਨਣ ਵਾਲੇ ਦੀ ਹੁੰਦੀ ਸੀ ਛਿੱਤਰ ਪਰੇਡ… ?

ਸਿਰ ਢੱਕਿਆ ਹੋਏ ਜਾਂ ਪੱਗ ਬੰਨੀ ਹੋਵੇ … ਵਿਅਕਤੀ ਦੇ ਮਾਣ ਸਨਮਾਨ ਅਤੇ ਆਤਮ ਵਿਸ਼ਵਾਸ਼ ਵਿਚ ਵਾਧਾ ਹੁੰਦਾ ਹੈ… ਇਹ ਧਾਰਮਿਕ ਨਿਸ਼ਾਨੀ ਵੀ ਹੈ ਤੇ ਪੱਗੜੀ ਦਾ ਸੱਭਿਆਚਾਰ ਵਿਚ ਵੀ ਮਹੱਤਵਪੂਰਣ ਸਥਾਨ ਰਿਹਾ ਹੈ… ਜੇ ਪੰਜਾਬ ਦੀ ਗੱਲ ਕਰੀਏ ਤਾਂ ਇਥੇ ਪੰਜਾਬੀ ਦੀ ਪੱਗੜੀ ਅਤੇ ਪੰਜਾਬਣ ਦੀ ਚੁੰਨੀ ਨੂੰ ਇੱਜ਼ਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਪਰ ਅੱਜ ਕੱਲ ਦੀ ਪੀੜੀ ਇਸ ਵਿਰਾਸਤ ਨੂੰ ਵਿਸਾਰਦੀ ਜਾ ਰਹੀ ਹੈ… ਜਦੋਂਕਿ ਉਹ ਵੀ ਸਮਾਂ ਸੀ… ਜਦੋਂ ਫਾਜ਼ਿਲਕਾ ਨੇੜੇ ਭਾਰਤ ਪਾਕਿਸਤਾਨ ਸਰਹੱਦ ਨੇੜੇ ਵਸੇ ਪਿੰਡ ਮੁਹੰਮਦ ਪੀਰਾ ਵਿਖੇ ਜੇ ਕੋਈ ਸਿਰ ਤੋਂ ਨੰਗਾ ਹੋ ਕੇ ਚਲਦਾ ਤਾਂ ਉਸ ਨੂੰ ਪੰਜ ਛਿੱਤਰ ਮਾਰੇ ਜਾਂਦੇ… ਗੱਲ ਇਸ ਤਰਾਂ ਹੈ… ਪਿੰਡ ਦਾ ਜ਼ੈਲਦਾਰ ਸੀ ਅਕਬਰ ਖਾਂ… ਪਿੰਡ ‘ਚ ਕ੍ਰਾਈਮ ਨਾਅ ਦੀ ਕੋਈ ਚੀਜ਼ ਨਹੀਂ ਸੀ … ਜੇ ਕੋਈ ਕਰਾਇਮ ਕਰਦਾ ਪਕੜਿਆ ਜਾਂਦਾ ਤਾਂ ਅਕਬਰ ਖਾਂ ਉਸ ਨੂੰ ਪਿੰਡ ਵਿਚ ਹੀ ਸਜ਼ਾ ਦਿੰਦਾ ਸੀ … ਪਿੰਡ ਦੇ ਬਜ਼ੁਰਗ ਨੈਣ ਸਿੰਘ ਨੇ ਅਕਬਰ ਖਾਂ ਨੂੰ ਅੱਖੀਂ ਵੇਖਿਆ ਹੋਇਆ ਸੀ… ਉਹ ਦੱਸਦੇ ਹਨ ਕਿ ਕੋਈ ਨੌਜਵਾਨ ਡਿਜਾਇਨ ਵਾਲੇ ਵਾਲ ਯਾਨੀ ਵਿੰਗੇ ਟੇਡੇ ਜਿਹੇ ਵਾਹ ਕੇ ਲੰਘਦਾ… ਜੇ ਉਹ ਗੱਲ ਅਕਬਰ ਖਾਂ ਕੋਲ ਪੁੱਜ ਜਾਂਦੀ ਤਾਂ ਅਕਬਰ ਖਾਂ ਖੋਜੇ ਨੂੰ ਬੁਲਾ ਕੇ ਉਸ ਦੇ 5 ਛਿੱਤਰ ਮਰਵਾਉਂਦਾ… ਜਿਸ ਕਾਰਨ ਪਿੰਡ ਦਾ ਕੋਈ ਵੀ ਵਿਅਕਤੀ ਸਿਰ ਤੋਂ ਨੰਗਾ ਨਹੀਂ ਰਹਿੰਦਾ ਸੀ… ਉਸ ਦੇ ਸਿਰ ਤੇ ਸਾਫ਼ਾ ਜਾਂ ਪਗੜੀ ਜ਼ਰੂਰ ਹੁੰਦੀ… ਪਿੰਡ ਕ੍ਰਾਈਮ ਤੋਂ ਮੁਕਤ ਸੀ… ਜਿਸ ਕਾਰਨ ਪਿੰਡ ਵਿਚ ਕਦੇ ਪੁਲਸ ਵਾਲਾ ਨਹੀਂ ਆਇਆ ਸੀ… ਹੁਣ ਕੀ ਹੈ ?… ਜਮਾਨਾ ਉਸ ਦੇ ਬਿਲਕੁਲ ਉਲਟ… ਹੁਣ ਇਸ ਉਲਟ ਜਮਾਨੇ ਨੂੰ ਉਲਟ ਕਰਨ ਦੀ ਲੋੜ ਹੈ ਤਾਂ ਜੋ ਪੰਜਾਬ ਓਹੀ ਪੰਜਾਬ ਬਣ ਜਾਵੇ, ਜਿਸ ਦੀ ਕਦੇ ਦੁਨੀਆਂ ਵਿਚ ਧਾਕ ਹੁੰਦੀ ਸੀ …

ਨੂਰ ਸਮੰਦ ਦੇ ‘ਪਠਾਣਾ ਡਾਕੂ’ ਨੇ ਕਿਉਂ ਮਾਰੀ ਖੁੱਦ ਨੂੰ ਗੋਲੀ ?

ਕੁੰਡੀਆਂ ਮੁੱਛਾਂ ਤੇ ਠੱਪਵੀਂ ਦਾੜੀ। ਲੰਬੇ ਕੱਦ ਦਾ ਤਕੜਾ ਜਵਾਨ ਸੀ ਪਠਾਣਾ। ਦੇਸ਼ ਦੀ ਵੰਡ ਵੇਲੇ ਉਹ ਆਪਣੇ ਮਾਂਪਿਉ ਤੇ ਭੈਣ ਨੂੰ ਦਰਿਆ ਕਿਨਾਰੇ ਛੱਡ ਕੇ ਗਿਆ ਸੀ ਤੇ ਕਹਿ ਗਿਆ ਗਿਆ ਕਿ ਉਹ ਵਾਪਸ ਪਿੰਡ ਚੱਲਿਆ ਹੈ, ਜੋ ਸਮਾਨ ਘਰ ਰਹਿ ਗਿਆ ਉਹ ਲੈ ਕੇ ਆਵੇਗਾ ਤੇ ਇਕੱਠੇ ਹੀ ਹਿੰਦੁਸਤਾਨ ਜਾਵਾਂਗੇ। ਉਦੋਂ ਤੱਕ ਬੇੜਾ ਵੀ ਜਾਵੇਗਾ। ਪਰ ਜਦੋਂ ਪਿੰਡੋਂ ਹੋ ਕੇ ਆਇਆ ਤਾਂ ਲਹੂ ਨਾਲ ਲੱਥਪੱਥ ਮਾਂਪਿਉ ਦੀਆਂ ਲਾਸ਼ਾਂ ਪਈਆਂ ਸਨ ਤੇ ਦਰਿਆ ਦੇ ਕਿਨਾਰੇ ਭੈਣ ਦੀ ਚੁੰਨੀ ਪਈ ਸੀ। ਦਰਿਆ ਵੱਲ ਦੌੜਦੇ ਹੋਏ ਭੈਣ ਦੇ ਪੈਰਾਂ ਦੇ ਨਿਸ਼ਾਨ ਵੀ ਸਾਫ਼ ਦਿੱਖ ਰਹੇ ਸਨ। ਕਈ ਬੰਦਿਆਂ ਦੇ ਨਿਸ਼ਾਨ ਵੀ ਸਨ। ਇੰਞ ਲੱਗਦਾ ਸੀ, ਜਿਵੇਂ ਉਨਾਂ ਨਾਲ ਕੁੱਝ ਬੰਦੇ ਹੱਥੋਪਾਈ ਹੋਏ ਹੋਣ। ਪਰ ਭੈਣ ਦੀ ਲਾਸ਼ ਤਾਂ ਦੂਰ ਤੱਕ ਵੀ ਨਜ਼ਰ ਨਹੀਂ ਰਹੀ ਸੀ। ਰਿਮਝਿਮ ਬਾਰਸ਼ ਵੀ ਸ਼ੁਰੂ ਹੋ ਗਈ। ਸਰਕੰਡਿਆਂ ਨੂੰ ਚੀਰਦੀ ਹੋਈ ਲੁਟੇਰਿਆਂ ਦੀ ਟੋਲੀ ਦੀ ਆਵਾਜ਼ ਆਈ,’ ਪਕੜ ਲਓ, ਮਾਰ ਦਿਓ ਟੋਲੀ ਦੇ ਕੁੱਝ ਬੰਦਿਆਂ ਨੂੰ ਪਠਾਣਾ ਜਾਣਦਾ ਵੀ ਸੀ। ਕੁੱਝ ਉਸ ਦੇ ਪਿੰਡ ਦੇ ਸਨ ਤੇ ਕੁੱਝ ਲਾਗਦੇ ਪਿੰਡਾਂ ਦੇ। ਟੋਲੀ ਵੇਖਦਿਆਂ ਹੀ ਪਠਾਣਾ ਨੇ ਦਰਿਆ ਛਾਲ ਮਾਰ ਦਿੱਤੀ ਤੇ ਤੈਰਦਾ ਹੋਇਆਪਿੰਡ ਨੂਰ ਸਮੰਦ ਗਿਆ। ਜਿੱਥੇ ਕੱਚੀ ਮਸੀਤ ਸੀ। ਰਾਤ ਬੀਤ ਗਈ ਤੇ ਸਵੇਰ ਹੋਈ ਤਾਂ ਦੇਖਿਆ ਕਿ ਪਿੰਡ ਸੁੰਨਸਾਨ ਪਿਆ ਸੀ। ਕੁੱਝ ਘਰਾਂ ਵਿਚ ਭੁੱਖੇ ਤਿਹਾਏ ਪਸ਼ੂ ਬੰਨੇ ਹੋਏ ਸਨ ਤੇ ਕੁੱਝ ਘਰਾਂ ਘੜੇ ਪਕਾਉਣ ਲਈ ਲੱਗੀ ਭੱਠੀ ਦੀ ਸੁਆਹ ਪਈ ਸੀ ਤੇ ਘਰਾਂ ਨੂੰ ਤਾਲੇ ਲੱਗੇ ਹੋਏ ਸਨ। ਪਠਾਣਾ ਕਈ ਪਿੰਡਾਂ ਗਿਆ ਤੇ ਉਸ ਨੇ ਨੌਜਵਾਨਾਂ ਦੀ ਇੱਕ ਟੋਲੀ ਤਿਆਰ ਕਰ ਲਈ। ਜੋ ਰਾਤ ਵੇਲੇ ਦਰਿਆ ਟੱਪ ਕੇ ਪਾਕਿਸਤਾਨ ਦੇ ਪਿੰਡਾਂ ਵਿਚ ਜਾਂਦੀ ਤੇ ਲੁੱਟਮਾਰ ਕਰਦੀ। ਹੋਲੀਹੋਲੀਪਠਾਣਾ ਡਾਕੂਦਾ ਨਾਂਅ ਮਸ਼ਹੂਰ ਹੋ ਗਿਆ। ਪਾਕਿਸਤਾਨੀ ਪਠਾਣਾ ਦੀ ਲੁੱਟਮਾਰ ਤੋਂ ਤੰਗ ਗਏ। ਉੱਥੋਂ ਦੇ ਨੌਜਵਾਨਾਂ ਨੇ ਵੀ ਟੋਲੀ ਬਣਾ ਲਈ ਤੇ ਪਿੰਡਨੂਰ ਸਮੰਦਵਿਚ ਡਾਕਾ ਮਾਰਿਆ। ਪਠਾਣਾ ਪਿੰਡ ਨਹੀਂ ਸੀ। ਟੋਲੀ ਨੇ ਪਿੰਡ ਬਹੁਤ ਲੁੱਟਮਾਰ ਕੀਤੀ। ਪਠਾਣਾ ਦੇ ਸਾਥੀਆਂ ਨੇ ਮੁਕਾਬਲਾ ਕੀਤਾ, ਪਰ 4 ਜਣੇ ਮਾਰੇ ਗਏ। ਪਠਾਣਾ ਨੇ ਆਉਂਦਿਆਂ ਹੀ ਰਾਈਫ਼ਲ ਚੁੱਕੀ ਤੇ ਪੁਰਾਣੇ ਪਿੰਡ ਪੁੱਜ ਗਿਆ। ਪਾਕਿਸਤਾਨ ਦੀ ਮਿਲਟਰੀ ਵੀ ਪੁੱਜ ਗਈ। ਪਠਾਣਾ ਤੇ ਉਸ ਦੇ 2 ਸਾਥੀਆਂ ਨੇ ਮਿਲਟਰੀ ਦਾ ਡਟ ਕੇ ਮੁਕਾਬਲਾ ਕੀਤਾ। ਪਠਾਣਾ ਦੇ ਸਾਥੀ ਮਰ ਗਏ ਤੇ ਅਸਲਾ ਵੀ ਖ਼ਤਮ ਹੋ ਗਿਆ। ਪਠਾਣਾ ਕੋਲ ਸਿਰਫ਼ ਇੱਕ ਗੋਲੀ ਬਾਕੀ ਸੀ। ਮਿਲਟਰੀ ਨੇ ਪਠਾਣਾ ਨੂੰ ਘੇਰ ਲਿਆ ਤੇ ਪਠਾਣਾ ਨੇ ਆਪਣੀ ਰਾਈਫ਼ਲ ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ।ਨੂਰ ਸਮੰਦਤੇ ਲਾਗਲੇ ਪਿੰਡਾਂ ਕਾਫ਼ੀ ਸਮਾਂਪਠਾਣਾ ਡਾਕੂਦੀ ਚਰਚਾ ਰਹੀ

ਕਿਉਂ ਪਿਆ ਪਿੰਡ ਦਾ ਨਾਂਅ ?

ਦਰਿਆ ਦੇ ਕਿਨਾਰੇ ਵਸਿਆ ਪਿੰਡ ਨੂਰ ਸਮੰਦ ‘ਵੱਟੂਆਂ’ ਦਾ ਆਖ਼ਰੀ ਪਿੰਡ ਸੀ। ਪਿੰਡ ਤੋਂ ਬਾਹਰ ਵੱਟੂਆਂ ਦੀ ਹੱਦ ਖ਼ਤਮ ਹੋ ਜਾਂਦੀ ਸੀ ਤੇ ਫਿਰ ‘ਬੋਦਲਿਆਂ’ ਦੀ ਹੱਦ ਸ਼ੁਰੂ ਹੋ ਜਾਂਦੀ ਸੀ। ਪਿੰਡ ‘ਚ ‘ਨੂਰਾ ਵੱਟੂ’ ਰਹਿੰਦਾ ਸੀ ਤੇ ਕੁੱਝ ਘਰ ਮਿੱਟੀ ਦੇ ਬਰਤਨ ਬਣਾਉਣ ਵਾਲੇ ਘੁਮਿਆਰਾਂ ਦੇ ਸਨ। ਨੂਰਾ ਵੱਟੂ ਕੋਲ ਇੱਕ ਵਧੀਆ ਘੋੜਾ ਸੀ, ਰੰਗ ਬਦਾਮੀ, ਜਿਸ ਦੀ ਗਰਦਨ ਅਤੇ ਪੂਛ ਤੇ ਕਾਲੇ ਵਾਲ ਪੁੱਠੇ ਸਨ। ਉਸ ਘੋੜੇ ਨੂੰ ਸਮੰਦ ਕਹਿੰਦੇ ਹਨ। ਜਿਸ ਕਾਰਨ ਪਿੰਡ ਦਾ ਨਾਂਅ ‘ਨੂਰ ਸਮੰਦ’ ਪੈ ਗਿਆ।

ਮੁੰਡਿਆਂ ਨੇ ਆਹ ਲਾਈ ਸਕੀਮ ਵਧੀਆ !!!

ਇਕ ਪਾਸੇ ਬੁੱਢਾ ਦਰਿਆ (ਸਤਲੁਜ) ਤੇ ਦੂਜੇ ਪਾਸੇ ਦਰਿਆ ਦੀ ਫਾਟ … ਸਰਕੰਡੇ ਤੇ ਵੱਡੇ-ਵੱਡੇ ਦਰਖ਼ਤ … ਵਿਚਕਾਰ ਦਿਲਾਵਰ ਖਾਂ ਦਾ ਘਰ … ਵੈਸੇ ਆਦਮੀ ਦਿਨ ਵੇਲੇ ਵੀ ਉੱਥੇ ਜਾਣ ਤੋਂ ਡਰ ਲੱਗਦਾ ਸੀ… ਡਰ ਸੀ ਕਿ ਜੇ ਉੱਥੇ ਗਿਆ ਤਾਂ ਕੋਈ ਜੰਗਲੀ ਜਾਨਵਰ ਮਾਰ ਦੇਵੇਗਾ … ਪਰ ਦਿਲਾਵਰ ਖਾਂ ਇਕੱਲਾ … ਉਸ ਨੂੰ ਡਰ ਕਿਉਂ ਨਹੀਂ … ਬੜੀ ਹੈਰਾਨੀ ਕਹੀਏ ਜਾਂ ਦਿਲਾਵਰ ਖਾਂ ਦੀ ਦਲੇਰੀ … ਪਰ ਹਕੀਕਤ ਕੀ ਸੀ, ਇਸ ਤਾਂ ਪਿੰਡ ਮੁਹਾਰ ਸੋਨਾ ਛੱਡ ਕੇ ਪਿੰਡ ਮੁਹੰਮਦ ਅਮੀਰਾ ‘ਚ ਆ ਕੇ ਵੱਸੇ ਜੱਗਾ ਸਿੰਘ ਨੇ ਦੱਸੀ… ਉਸ ਨੇ ਦੱਸਿਆ ਕਿ ਉੱਚੇ ਲੰਬੇ ਕੱਦ ਵਾਲਾ ਦਿਲਾਵਰ ਖਾਂ… ਦਿਨ ਵੇਲੇ ਲਾਗਦੇ ਪਿੰਡਾਂ ਦੀਆਂ ਢਾਣੀਆਂ ‘ਚ ਘੁੰਮਦਾ ਰਹਿੰਦਾ ਸੀ…  ਸਾਰੇ ਲੋਕਾਂ ਨਾਲ ਜਾਣ ਪਹਿਚਾਣ ਸੀ … ਉਹ ਕਦੇ ਕਿਸੇ ਘਰ ਵੜ ਜਾਂਦਾ ਤੇ ਕਦੇ ਕਿਸੇ ਘਰ … ਲੋਕ ਵੀ ਇੱਜ਼ਤ ਕਰਦੇ ਸੀ… ਵੈਸੇ ਉਹਨਾਂ ਦਿਨਾਂ ਵਿਚ ਲਾਗਦੇ ਪਿੰਡਾਂ ਦੀਆਂ ਢਾਣੀਆਂ ‘ਚ ਚੋਰੀਆਂ ਬੜੀਆਂ ਹੁੰਦੀਆਂ… ਢਾਣੀਆਂ ਦੇ ਮੋਹਤਬਰਾਂ ਨੇ ਪੰਚਾਇਤਾਂ ਕੀਤੀਆਂ … ਕਈ ਵਾਰ… ਚੋਰਾਂ ਨੂੰ ਕਿਵੇਂ ਪਕੜਿਆ ਜਾਵੇ… ਦਿਲਾਵਰ ਖਾਂ ਵੀ ਪੰਚਾਇਤ ‘ਚ ਹੁੰਦਾ ਤੇ ਉਸ ਦੇ ਕਹਿਣ ਤੇ ਪਿੰਡਾਂ ਦੇ ਜਵਾਨ 2-2 ਢਾਣੀਆਂ ਤੇ ਰਾਤ ਦਾ ਪਹਿਰਾ ਲਾਉਂਦੇ… ਜਿੱਥੇ ਪਹਿਰਾ ਹੁੰਦਾ, ਉੱਥੇ ਚੋਰੀ ਨਾ ਹੁੰਦੀ ਤੇ ਦੂਜੀ ਢਾਣੀ ਤੇ ਚੋਰੀ ਹੋ ਜਾਂਦੀ… ਕਮਾਲ ਹੈ… ਪੰਚਾਇਤ ਵੀ ਹੈਰਾਨ ਸੀ…

ਆਖ਼ਿਰ ਇਕ ਦਿਨ ਪਿੰਡ ਦੇ ਮੁੰਡਿਆਂ ਨੇ ਸਕੀਮ ਲਾਈ… 2 ਪਿੰਡਾਂ ਵਿੱਚ ਪਹਿਰਾ ਦੇਣ ਦਾ ਹੌਕਾ ਫੇਰ ਦਿੱਤਾ … ਰਾਤ ਹੋਈ … ਮੰਡੇ ਉਸ ਪਿੰਡ ਪਹਿਰਾ ਦੇਣ ਨਾ ਗਏ… ਚੋਰਾਂ ਨੂੰ ਪਤਾ ਲੱਗ ਗਿਆ ਕਿ ਅੱਜ ਦੀ ਰਾਤ ਪਿੰਡ ਮਨਸੇ ਤੇ ਮੁਹਾਰ ਸੋਨਾ ਵਿੱਚ ਪਹਿਰਾ ਨਹੀਂ ਲੱਗੇਗਾ… ਜਿਸ ਕਾਰਨ 7-8 ਜਣੇ ਖੱਚਰਾਂ ਤੇ ਆਏ ਤੇ ਝੋਨੇ ਦੀਆਂ ਬੋਰੀਆਂ ਭਰ ਲਈਆਂ… ਜਦੋਂ ਉਹ ਤੁਰਨ ਲੱਗੇ ਤਾਂ ਲੁਕੇ ਬੈਠੇ ਮੁੰਡਿਆਂ ਨੇ ਚੋਰਾਂ ਨੂੰ ਘੇਰਾ ਪਾ ਲਿਆ… ਬੋਲੇ, ਰੁਕ ਜਾਓ ਓਏ, ਜੇ ਹਿੱਲੇ ਤਾਂ ਡਾਂਗਾਂ ਨਾਲ ਕੁੱਟਾਂਗੇ… ਮੁੰਡਿਆਂ ਨੇ ਜਦੋਂ ਚੋਰਾਂ ਦਾ ਚਿਹਰਾ ਵੇਖਿਆ ਤਾਂ ਉਨ•ਾਂ ‘ਚ ਇਕ ਚੋਰ ਦਿਲਾਵਰ ਖਾਂ ਵੀ ਸੀ… ਸਾਰੇ ਹੈਰਾਨ… ਬਈ ਦਿਲਾਵਰ ਖਾਂ ਤਾਂ ਪੰਚਾਇਤ ਵਿਚ ਹੁੰਦਾ ਸੀ… ਮੁਹਤਬਰ ਆਦਮੀ ਹੈ, ਪਰ ਹੈ ਚੋਰ… ਬੱਸ ਫਿਰ ਕੀ ਸੀ… ਮੁੰਡਿਆਂ ਨੇ ਸਾਰਿਆਂ ਨੂੰ ਪਕੜ ਲਿਆ ਤੇ ਬੜਾ ਕੁੱਟਿਆ … ਫੜ• ਕੇ ਜਦੋਂ ਜਦੋਂ ਸਾਰਿਆਂ ਨੂੰ ਦਿਲਾਵਰ ਖਾਂ ਦੇ ਘਰ ਲੈ ਗਏ ਤਾਂ ਉੱਥੇ ਚਾਵਲ, ਝੋਨਾ ਤੇ ਕਣਕ ਦੀ ਬੋਰੀਆਂ ਭਰੀਆਂ ਪਈਆਂ ਸੀ… ਜਿਨ•ਾਂ ਨੂੰ ਦਿਲਾਵਰ ਖਾਂ ਤੇ ਉਸ ਦੇ ਸਾਥੀਆਂ ਨੇ ਚੋਰੀ ਕੀਤਾ ਸੀ… ਉਹ ਇਹ ਬੋਰੀਆਂ ਭਰ ਲੈਂਦਾ ਤੇ ਜਾ ਕੇ ਮੰਡੀ ਵੇਚ ਆਉਂਦਾ… ਸ਼ਿਕਾਇਤ ਭੇਜੀ … ਪੁਲਸ ਵੀ ਆ ਗਈ ਅਤੇ ਦਿਲਾਵਰ ਖਾਂ ਨੂੰ ਫੜ ਕੇ ਲੈ ਗਈ… ਉਸ ਤੋਂ ਬਾਅਦ ਢਾਣੀਆਂ ‘ਚ ਚੋਰੀਆਂ ਬੰਦ ਹੋ ਗਈਆਂ… ਬਾਅਦ ਵਿਚ ਉਸਦੇ ਨਾਂਅ ਤੇ ਹੀ ਪਿੰਡ ਦਾ ਨਾਂਅ ਦਿਲਾਵਰ ਭੈਣੀ ਰੱਖਿਆ ਗਿਆ… ਇਹ ਤਾਂ ਦੇਸ਼ ਦੇ ਬਟਵਾਰੇ ਤੋਂ ਪਹਿਲਾਂ ਦੀ ਗੱਲ ਹੈ… ਚੋਰੀਆਂ ਤਾਂ ਅੱਜ ਵੀ ਹੁੰਦੀਆਂ ਨੇ … ਕੀ ਅੱਜ ਦੇ ਨੌਜਵਾਨ ਪਿੰਡਾਂ ਵਿਚ ਪਹਿਰਾ ਦਿੰਦੇ ਨੇ … ਜੇ ਨਹੀਂ ਤਾਂ ਘੱਟੋ ਘੱਟ ਤਿਰਛੀ ਨਜ਼ਰ ਹੀ ਰੱਖ ਲੈਣ … ਸ਼ਾਇਦ ਕੋਈ ਫ਼ਰਕ ਪੈ ਜਾਵੇ।  

ਜਦੋਂ 75 ਪੈਸੇ ਕਿਲੋ ਸੀ ਘਿਓ, ਓਦੋਂ ਵੰਡੇ ਸੀ 5-5 ਰੁਪਏ-ਇਹ ਹੁੰਦੀ ਏ ਧੀ ਦੇ ਜਨਮ ਦੀ ਖੁਸ਼ੀ

Mian Mohammad Sarwar Bodla

ਹਵੇਲੀ ਦੇ ਬਾਹਰ ਨਿੰਮ, ਟਾਹਲੀ ਤੇ ਕਿੱਕਰ ਦੇ ਦਰਖਤਾਂ ਦੀ ਛਾਂ ਥੱਲੇ ਬੋਦਲਿਆਂ ਦੇ ਸੀਰੀ… ਖੇਤ ਮਜ਼ਦੂਰ, ਆਜੜੀ ਤੇ ਪਿੰਡ ਵਾਸੀ ਬੈਠੇ ਸਨ…  ਸਾਰਿਆਂ ਦੇ ਚਿਹਰੇ ਉਦਾਸ…  ਹੋਰਨਾਂ ਪਿੰਡਾਂ ਵਿਚੋਂ ਹੁੰਦਾ ਹੋਇਆ ਮੁਹੰਮਦ ਸਰਵਰ ਬੋਦਲਾ ਵੀ ਘੋੜੀ ਤੇ ਆ ਗਿਆ…  ਲੋਕਾਂ ਨੇ ਖੜੇ ਹੋ ਕੇ ਅਦਬ ਨਾਲ ਸਲਾਮ ਕੀਤਾ…  ਸਰਵਰ ਬੋਦਲਾ ਨੇ ਲਟਕੇ ਚਿਹਰਿਆਂ ਦਾ ਕਾਰਨ ਪੁੱਛਿਆ…  ਸਾਰੇ ਚੁੱਪ…  ਕਿਸੇ ਦੀ ਹਿੰਮਤ ਨਾ ਪਈ ਕਿ ਉਹ ਸਰਵਰ ਬੋਦਲੇ ਨਾਲ ਅੱਖ ਮਿਲਾ ਕੇ ਗੱਲ ਦੱਸ ਸਕਣ…  ਗੱਲ ਅਜੇ ਚੱਲ ਹੀ ਰਹੀ ਸੀ ਕਿ ਇਹ ਅਹਿਲਕਾਰ ਸ. ਬਿਸ਼ਨ ਸਿੰਘ ਆਇਆ ਤੇ ਉਸ ਨੇ ਸਰਵਰ ਬੋਦਲਾ ਨੂੰ ਦੱਸਿਆ ਕਿ ਬੇਗ਼ਮ ਨਵਾਬ ਨੇ ਧੀ ਨੂੰ ਜਨਮ ਦਿੱਤਾ ਹੈ…  ਬੋਦਲਾ ਬੜਾ ਖੁੱਸ ਹੋਇਆ ਤੇ ਕਹਿਣ ਲੱਗਾ ਕਿ ਜਾਓ, ਪਿੰਡ ‘ਚ ਲੱਡੂ ਵੰਡੋ…  ਇਕ ਬੋਲਿਆ, ‘ਨਵਾਬ ਸਾਹਿਬ, ਤੁਹਾਡੇ ਘਰ ਧੀ ਜੰਮੀ ਏ, ਜੇ ਨਵਾਬ ਹੁੰਦਾ ਤਾਂ ਸਾਨੂੰ ਸਾਰਿਆਂ ਨੂੰ ਇਨਾਮ ਮਿਲਦਾ’…  ਨਵਾਬ ਬੋਲਿਆ, ਓ ਤਾਂ ਕੀ ਹੋਇਆ, ਏਹ ਵੀ ਅੱਲਾਹ ਦੀ ਦਾਤ ਏ, ਤੁਹਾਨੂੰ ਸਾਰਿਆਂ ਨੂੰ ਖੁਸ਼ ਹੋਣਾ ਚਾਹੀਦਾ ਹੈ…  

Haveli Gate Mian M. Sarwar Bodla

ਮੈਂ ਤੁਹਾਨੂੰ ਧੀ ਦੇ ਜਨਮ ਦੀ ਖ਼ੁਸ਼ੀ ਵਿਚ ਇਨਾਮ ਦੇਵਾਂਗਾ ਤੇ ਨਾਲੇ ਜਾਓ, ਪਿੰਡ ਨੂੰ ਆਉਣ ਵਾਲੀਆਂ ਸੜਕਾਂ ਤੇ ਖੜੇ ਹੋ ਜਾਓ ਤੇ ਇੱਧਰ ਆਉਣ ਵਾਲੇ ਹਰ ਵਿਅਕਤੀ ਨੂੰ 5-5 ਰੁਪਏ ਵੰਡੋ’…  ਪੈਸੇ ਲੈ ਕੇ ਕੁੱਝ ਬੰਦੇ ਪਿੰਡ ਸ਼ਮਸ਼ਾਬਾਦ ਦੇ ਨੇੜਿਓ ਨਿਕਲਦੀ ਨਹਿਰ ਵਾਲੀ ਸੜਕ ਜੋ ਪਿੰਡ ਬਹਿਕ ਬੋਦਲਾ ਨੂੰ ਜਾਂਦੀ ਸੀ ਤੇ ਕੁੱਝ ਬੰਦੇ ਫ਼ਿਰੋਜਪੁਰ ਰੋਡ ਤੋਂ ਪਿੰਡ ਬਹਿਕ ਬੋਦਲਾ ਨੂੰ ਆਉਣ ਵਾਲੀ ਸੜਕ ਤੇ ਖੜ ਗਏ…  ਉੱਥੇ ਜੋ ਵੀ ਵਿਅਕਤੀ ਆਉਣਾ, ਉਸ ਨੂੰ 5 ਰੁਪਏ ਦਿੱਤੇ ਜਾਂਦੇ… ਭਾਰਤ ਵੰਡ ਤੋਂ ਪਹਿਲਾਂ ਲੋਕ ਧੀ ਨੂੰ ਇਤਨਾ ਪਿਆਰ ਕਰਦੇ ਸੀ… ਹੁਣ ਕੀ ਹੈ ? ਧੀਆਂ ਤਾਂ ਉਹੀ ਨੇ … ਮਾਪਿਆਂ ਨੂੰ ਪਿਆਰ ਵੀ ਉਤਨਾ ਹੀ ਕਰਦੀਆਂ ਨੇ ਤੇ ਦੇਸ਼ ਨੂੰ ਤਰੱਕੀ ਦੀ ਰਾਹ ਤੇ ਵੀ ਲੈ ਕੇ ਜਾਂਦੀਆਂ ਨੇ… ਕਈ ਅਫ਼ਸਰ ਲੱਗ ਗਈਆਂ… ਦੇਸ਼ ਨੂੰ ਵੀ ਚਲਾ ਕੇ ਦਿਖਾ ਦਿੱਤਾ… ਫਿਰ ਵੀ ਕਈ ਲੋਕ ਧੀ ਨੂੰ ਦੁਨੀਆ ਦੇਖਣ ਤੋਂ ਪਹਿਲਾਂ ਹੀ ਕਿਉਂ ਮਾਰ ਦਿੰਦੇ ਨੇ … ਜਿਹੜੇ ਇਹ ਪਾਪ ਕਰਦੇ ਹਨ … ਉਹ ਅੱਜ ਵੀ ਸੋਚ ਲੈਣ …ਸ਼ਾਇਦ ਉਹੀ ਧੀ ਉਹਨਾਂ ਦਾ ਨਾਂਅ ਰੌਸ਼ਨ ਕਰ ਦੇਵੇ …

Mian Bodla And other

ਪੀਰ ਦੇ ਸਰਾਪ ਨਾਲ ਗਰਕ ਗਿਆ ਪਿੰਡ !!!

ਪਿੰਡ ਸੀ ਕਿਲੀ, ਹੱਸਦਾ ਵੱਸਦਾ ਪਿੰਡ…… ਕੱਚੇ ਮਕਾਨ … ਖੁੱਲੇ ਵੇਹੜੇ ਤੇ ਲੱਕੜ ਦੇ ਬਣੇ ਵੱਡੇ-ਵੱਡੇ ਦਰਵਾਜ਼ੇ ਦੇਖ ਕੇ ਲਗਦਾ ਸੀ ਜਿਵੇਂ ਰਾਜੇ ਮਹਾਰਾਜਿਆਂ ਦਾ ਕਿਲਾ ਹੋਵੇ… ਪਿੰਡ ਦੇ ਬਾਹਰਲੇ ਪਾਸੇ ਖੂਹ, ਜਿਥੋਂ ਹਾਂਸ ਜਾਤੀ ਦੀਆਂ ਮੁਸਲਮ ਔਰਤਾਂ ਘੜਿਆਂ ‘ਚ ਪਾਣੀ ਭਰ ਕੇ ਲਿਆਉਂਦੀਆਂ… ਪਿੱਪਲ ਤੇ ਬੋਹੜ ਦੇ ਦਰੱਖਤਾਂ ਨੇ ਪਿੰਡ ਦੀ ਹਰਿਆਲੀ ਸ਼ਾਨ ਸੀ… ਪਿੰਡ ‘ਚ ਹਾਂਸ ਜਾਤੀ ਦੇ ਮੁਸਲਮਾਨ ਰਹਿੰਦੇ ਸੀ… ਲੋਕ ਕਿਰਤੀ ਤੇ ਧਾਰਮਿਕ ਸੁਭਾਅ ਦੇ… ਪਿੰਡ ‘ਚ ਹੀ ਲੰਬੇ ਕੱਦ ਤੇ ਮੋਟੀਆਂ-ਮੋਟੀਆਂ ਅੱਖਾਂ ਵਾਲਾ ਇਕ ਮੁਸਲਮਾਨ ਰਹਿੰਦਾ ਸੀ … ਅੱਲਾਹ ਦੀ ਭਗਤੀ ‘ਚ ਮਗਨ, ਮੀਂਹ ਹੋਵੇ ਜਾਂ ਹਨਰੀ, ਉਹ ਆਪਣੀ ਕੱਚੀ ਕੋਠੜੀ ਦੇ ਬਾਹਰ ਵੱਲ ਬਣੇ ਸਰਕੰਡਿਆਂ ਦੇ ਬਣੇ ਛੱਪਰ ਹੇਠ ਹੀ ਮਸਤ ਰਹਿੰਦਾ… ਮਹੀਨਾ-ਮਹੀਨਾ ਧੂਣਾ ਲਾਈ ਰੱਖਦਾ… ਕਈ ਵਾਰ ਪਿੰਡ ਦੇ ਬਾਹਰਲੇ ਪਾਸੇ ਬਣੇ ਕੱਚੇ ਟਿੱਬੇ ਤੇ ਚਲਾ ਜਾਂਦਾ… ਟਿੱਬਾ ਤਿਕੌਣਾ ਸੀ… ਧੂਣਾ ਲਾਉਂਦਾ ਤੇ ਮਸਤ ਹੋ ਕੇ ਪਥੱਲਾ ਮਾਰ ਕੇ ਬੈਠ ਜਾਂਦਾ… ਕੋਈ ਆਵੇ, ਕੋਈ ਜਾਵੇ, ਉਸਨੂੰ ਕੋਈ ਮਤਲਬ ਨਹੀਂ… ਆਸੇਪਾਸੇ ਜੰਗਲ ਤੇ ਨਾਲ ਹੀ ਕੁਝ ਢਾਣੀਆਂ… ਸੱਪ, ਬਿੱਛੂ ਤੇ ਹੋਰ ਜੰਗਲੀ ਜਾਨਵਰ ਤਾਂ ਆ ਹੀ ਜਾਂਦੇ, ਪਰ ਉਹ ਬੇਪਰਵਾਹ… ਗਰਮੀ-ਸਰਦੀ ਦਾ ਵੀ ਕੋਈ ਅਸਰ ਨਹੀਂ… ਧੂੜ-ਮਿੱਟੀ ਨਾਲ ਕਪੜੇ ਭਰ ਜਾਣ, ਪਰ ਉਸ ਨੂੰ ਕੋਈ ਚਿੰਤਾ ਨਹੀਂ… ਇਕ ਦਿਨ ਫਿਰ ਉਹ ਆਪਣੀ ਘਰ ਆਇਆ, ਦੇਖਿਆ, ਛੱਪਰੀ ਤਾਂ ਸੁਆਹ ਹੋ ਚੁੱਕੀ ਸੀ… ਧੂਣਾ ਵੀ ਗਾਇਬ, ਧੂਣੇ ਦੀ ਜਗਾਹ ਬਨਾਈ ਤੇ ਪਥੱਲੀ ਮਾਰ ਕੇ ਬੈਹ ਗਿਆ… ਕਈ ਮਹੀਨਿਆਂ ਬਾਅਦ ਉਠਿਆ ਤੇ ਫਿਰ ਟਿੱਬੇ ਤੇ ਚਲਾ ਗਿਆ… ਟਿੱਬਾ ਵੀ ਗੁੰਮ, ਬੜਾ ਗੁੱਸਾ ਆਇਆ… ਚੇਹਰੇ ਸਾਮਣੇ ਇਕ ਤਸਵੀਰ ਆਈ ਕਿ ਰੇਲਵੇ ਲਾਇਨ ਬਣਾਉਂਣ ਲਈ ਟਿੱਬਾ ਪੁੱਟ ਦਿੱਤਾ।… ਇਸ ਗੱਲ ਦਾ ਗੁੱਸਾ ਨਹੀਂ ਸੀ, ਪਰ ਪਿੰਡ ਵਾਸੀਆਂ ਨੇ ਟਿੱਬਾ ਢਾਹੁੰਣ ਲਈ ਮਜਦੂਰੀ ਕੀਤੀ ਤਾਂ ਗੁੱਸਾ ਆਇਆ ਤੇ ਸਰਾਪ ਦੇ ਦਿੱਤਾ ਕਿ ਪਿੰਡ ਗਰਕ ਹੋ ਜਾਵੇ… ਫਿਰ ਉਹ ਕਿੱਥੇ ਗਿਆ, ਕਿਸੇ ਨੂੰ ਕੋਈ ਪਤਾ ਨਹੀਂ… ਪਰ ਪਿੰਡ ਜਰੂਰ ਗਰਕ ਗਿਆ। ਗੱਲ ਤਾਂ ਸੁਣੀ ਸਨਾਈ ਹੈ, ਪਰ ਆਖਦੇ ਹਨ ਕਿ ਬਾਧਾ ਝੀਲ ਦਾ ਪਾਣੀ ਨੇ ਹੋਲੀ-ਹੋਲੀ ਪਿੰਡ ਕਿਲੀ ਦੇ ਥੱਲਿਓਂ ਜਗਾਹ ਖੌਰ ਦਿੱਤੀ… ਉੱਤੇ ਸੀ ਹੱਸਦਾ ਵੱਸਦਾ ਪਿੰਡ ਤੇ ਕੀਰਤੀ ਲੋਕ… ਇਕ ਦਿਨ ਪਾਣੀ ਦਾ ਉਫ਼ਾਨ ਆਇਆ ਤੇ ਪਿੰਡ ਗਰਕ ਗਿਆ… ਇਹ ਪਿੰਡ ਬਾਧਾ ਪਿੰਡ ਦੇ ਕੋਲ ਸੀ… ਇਸ ਵਿੱਚੋਂ ਹੀ ਫਾਜ਼ਿਲਕਾ ਤੋਂ ਫਿਰੋਜਪੁਰ ਜਾਣ ਲਈ ਸੜਕ ਨਿਕਲਦੀ ਹੈ… ਜਿੱਥੇ ਕਿਲੀ ਪੀਰ ਉਰਫ਼ ਮੁਹੰਮਦ ਅਲੀ ਦੀ ਮਜਾਰ ਹੈ, ਜਿੱਥੇ ਅੱਜੇ ਵੀ ਹਰ ਸਾਲ ਮੇਲਾ ਲਾਇਆ ਜਾਂਦਾ ਹੈ… ਨਾਲ ਹੀ ਰੇਲ ਗੱਡੀ ਦੀਆਂ ਲਾਇਨਾਂ… ਕਹਿੰਦੇ ਹਨ ਕਿ ਇਹ ਪਿੰਡ ਦੁਬਾਰਾ ਵਸਾਇਆ ਗਿਆ ਹੈ। (Lachhman Dost- whatsApp 99140-63937)

Dargah Mohammad ali

ਬਿਨ੍ਹਾਂ ਖਰਚ, ਘੱਟ ਮੇਹਨਤ – ਇਕ ਲੱਖ ਪਸ਼ੂ – ਰੋਜ਼ 60 ਮਣ ਘਿਓ

Sukhera Basti Abohar

ਅਠਾਰਵੀਂ ਸਦੀ ਦੀ ਸੁਰੂਆਤ ‘ਚ ਫਾਜ਼ਿਲਕਾ ਨੇੜੇ ਟਾਵਾਂ ਟਾਵਾਂ ਹੀ ਪਿੰਡ ਸਨ… ਕਿਉਂਕਿ ਇਥੇ ਸਤਲੁਜ ਦਰਿਆ ਵੱਗਦਾ ਸੀ ਤੇ ਦਰਿਆ ਦੇ ਨੇੜੇ ਸੰਘਣੇ ਜੰਗਲ ਸਨ … ਦਰਿਆ ਸੁੰਗੜਦਾ ਗਿਆ ਤੇ ਪਿੰਡ ਵੱਸਦੇ ਗਏ … ਗੱਲ 1828 ਦੀ ਹੈ … ਫਤਹਿਬਾਦ (ਹਰਿਆਣਾ) ਦੇ ਨੇੜੇ ਇੱਕ ਪਿੰਡ ਹੈ ਬਿਗੜ … ਜਿੱਥੇ ਅਮਰਾ ਸੁਖੇਰਾ ਰਹਿੰਦਾ ਸੀ … ਉਸਦੀ ਅਗੁਵਾਈ ਹੇਠ ਮੁਸਲਮਾਨ ਪਰਿਵਾਰ ਉੱਥੋਂ ਉਠ ਕੇ ਅਬੋਹਰ ਆ ਗਏ, ਜਿੱਥੇ ਉਹਨਾਂ ਨੇ ਸੁਖੇਰਾ ਬਸਤੀ ਵਸਾਈ … ਉਸ ਵੇਲੇ ਫਾਜ਼ਿਲਕਾ ਨੇੜੇ (ਤੱਕ ਫਾਜ਼ਿਲਕਾ ਸ਼ਹਿਰ ਨਹੀਂ ਵੱਸਿਆ ਸੀ) ਪਿੰਡ ਸਲੇਮਸ਼ਾਹ, ਅਬੋਹਰ ਨੇੜੇ ਪਿੰਡ ਮਲੋਟ, ਭੱਟਨੇਰ, ਗੁੱਦਾ, ਗੋਰਦਆਣਾ ਪਿੰਡ ਸਨ…

Mian Bagh Ali Sukhera with A.C.Macleod – Commissioner Of Jalandhar Division etc

ਵੈਸਟ ਤੇ ਸਾਉਥ ਵੈਸਟ ਵੱਲ 100 ਮੀਲ ਤੱਕ ਕੋਈ ਪਿੰਡ ਨਹੀਂ ਸੀ… ਅੰਗਰੇਜ ਸਰਕਾਰ ਦੇ ਕੈਪਟਨ ਥੋਰੇਟੀ ਨੇ ਅਮਰਾ ਸੁਖੇਰਾ ਤੇ ਹੋਰ ਮੁਸਲਮਾਨਾਂ ਨੂੰ 777 ਸਕੇਅਰ ਕਿਲੋਮੀਟਰ ਭੂਮੀ ਲੀਜ ਤੇ ਦੇ ਦਿੱਤੀ … ਅਬੋਹਰ ‘ਚ ਉਹਨਾਂ ਨੇ 1400 ਘਰ ਬਨਾਏ… ਉਹਨਾਂ ਕੋਲ ਇੱਕ ਲੱਖ ਪਸ਼ੂ ਸਨ… ਜਿਹਨਾਂ ‘ਚ ਗਾਵਾਂ ਦੀ ਸੰਖਿਆ ਜਿਆਦਾ ਸੀ… ਪਸ਼ੂਆ ਲਈ ਕਵਾਟਰ ਬਨਾਏ ਗਏ… ਆਸਪਾਸ ਜੰਗਲ ਤੇ ਰੇਤਲਾ ਇਲਾਕਾ ਸੀ… ਜੰਗਲ ਵਿੱਚ ਘਾਹ ਤੇ ਹਰੇ ਚਾਰੇ ਦੀ ਤਾਂ ਕੋਈ ਕਮੀਂ ਨਹੀਂ ਸੀ …ਜਿਸ ਕਾਰਨ ਬਿਨਾਂ ਖਰਚ ਤੇ ਘੱਟ ਮੇਹਨਤ ਦੇ ਹੀ ਇੱਕ ਲੱਖ ਪਸ਼ੂ ਪਲਦੇ ਰਹੇ… ਉਹਨਾਂ ਦੇ ਪਸ਼ੂਆਂ ਦੇ ਦੁੱਧ ਤੋਂ ਰੋਜਾਨਾ 60 ਮਣ ਘਿਓ ਨਿਕਲਦਾ ਸੀ… ਜਿਸਨੂੰ ਵੇਚ ਕੇ ਕਾਫ਼ੀ ਕਮਾਈ ਹੁੰਦੀ… ਉਹਨਾਂ ਨੇ ਘਿਓ ਵੇਚ ਕੇ ਬੜੀ ਕਮਾਈ ਕੀਤੀ…

Mosque at Sukhera Basti (Patel Nagar Abohar) bulit by Bagh Ali Sukhera in the memory of his mother.
(Photo Courtesy :- Abohar Digital Museum: History and Memory )

ਉਸ ਕਮਾਈ ਤੋਂ ਉਹਨਾਂ ਨੇ ਦੇਸ਼ ਦੇ ਕਈ ਇਲਾਕਿਆਂ ਵਿੱਚ ਕਾਲੋਨੀਆਂ ਵਸਾਈਆਂ… ਉਹਨਾਂ ‘ਚ ਫਾਜ਼ਿਲਕਾ ਦੀਆਂ ਵੀ ਕਈ ਕਲੋਨੀਆਂ ਸ਼ਾਮਿਲ ਹਨ… ਜੋ ਅੱਜਕੱਲ ਪਿੰਡ ਬਣ ਚੁੱਕੇ ਹਨ… ਭਾਰਤ ਬਟਵਾਰੇ ਤੋਂ ਬਾਅਦ ਭਾਵੇਂ ਇਹ ਪਿੰਡ ਬਾਰਡਰ ਦੇ ਨੇੜੇ ਆ ਗਏ, ਪਰ ਉਸ ਤੋਂ ਪਹਿਲਾਂ ਇਹਨਾਂ ਪਿੰਡ ਦੀ ਬੜੀ ਧਾਕ ਸੀ… ਖੁੱਲੀਆਂ ਤੇ ਸਾਫ ਗਲੀਆਂ… ਵੱਡੀਆਂ ਵੱਡੀਆਂ ਹਵੇਲੀਆ, ਖੁੱਲੀ ਹਵਾ ਤੇ ਪਿੰਡ ਦੇ ਬਾਹਰਲੇ ਪਾਸੇ ਟਿੰਡਾ ਵਾਲੇ ਖੂਹ, ਪਿੱਪਲ, ਟਾਹਲੀਆਂ, ਨਿੰਮ ਤੇ ਬੋਹੜ ਦੇ ਦਰੱਖਤ, ਪਿੰਡ ਦੇ ਵਿੱਚ ਵਿਚਕਾਰ ਸੱਥ… ਜਿੱਥੇ ਪੰਚਾਇਤਾਂ ਤੇ ਫੈਸਲੇ ਹੁੰਦੇ ਸੀ… ਪਰ ਅੱਜ ਕੱਲ ਤੰਗ ਸੜਕਾ, ਦਰੱਖਤ ਵੀ ਟਾਵੇਂ ਟਾਵੇ, ਕਿਸੇ ਕਿਸੇ ਪਿੰਡ ‘ਚ ਸੱਥ ਤਾਂ ਨਜਰ ਆਉਂਦੇ ਹਨ, ਪਰ ਟਿੰਡਾ ਵਾਲੇ ਖੂਹ ਨਹੀਂ ਵੱਗਦੇ… ਪਿੰਡਾ ‘ਚ ਹੁਣ ਮਹੋਲ ਵੀ ਬਦਲਾ ਬਦਲਾ ਹੀ ਨਜ਼ਰ ਆਉਂਦਾ ਹੈ… ਕੀ ਨਵੀਂ ਪੀੜੀ ਪਿੰਡਾ ਦਾ ਮਾਹੋਲ ਬਦਲਣ ਦੀ ਕੋਸ਼ਿਸ਼ ਕਰੇਗੀ ? ਇਹ ਤਾਂ ਸਮਾਂ ਹੀ ਦੱਸ ਸਕੇਗਾ। (Photo -FB-) (Mr. Zain Sukhera – My Version Of The Story)

Sukhera Faimly

पंजाब के 153 गांवों में क्यों नहीं मनाई जाती दिवाली ?

देश भर में दिवाली मनाई जाती है, मगर भारत-पाक सरहद से सटे पंजाब के सरहदी जिलों के 153 गांव ऐसे हैं जो जिनमें दिवाली पर्व नहीं मनाया जाएगा। जबकि रैवेन्यू रिकॉर्ड में इन गांवों की भूमि की हदबंदी भी है, लेकिन आज इन गांवों में कोई बसासत नहीं है। ये गांव फिरोजपुर में 39, अमृतसर 39 और 75 गुरदासपुर जिले से संबंधित हैं। इन बेचिराग गांवों की दास्तान अजीब है। जब भारत विभाजन हुआ तो रेड क्लिफ आयोग ने एक लाइन खींचकर देश का बटवारा कर दिया। जिस कारण कई गांव दोनों देशों में बंट गए। इनमें 153 गांव ऐसे हैं जिनकी आबादी वाला हिस्सा पाकिस्तान में चला गया और कृषि योज्य भूमि वाला हिस्सा भारत में रह गया। इस कृषि वाली भूमि पर कुछ लोग बसे, लेकिन 1965 व 1971 के भारत पाक युद्ध और हदबंदी के कारण वह लोग भी मकान छोडक़र अन्य गांवों में बस गए। अब वहां सिर्फ कृषि योज्य भूमि है। इस संबंध में रेवन्यू विभाग के अधिकारियों का कहना है कि ब्रिटिश साम्राज्य की ओर से बनाया गया हदबस्त नंबर आज भी लागू होने के कारण पटवारी और कानूनगो के बसतों में 1880 व 1912 वाला हदबस्त नंबर चला आ रहा है।

Villages of District GurdaspurDera Baba Nanak

Alipur Veeran, Gugran, Kota, Shroff

Batala

-Faijula

Pathankot

-Behlolpur, Nabi Nagar, Devidas,

Qadin

Tananiwal, Sunaiya, Kharkhara, Zaheedpur

Kahnuwan

-Gaddiya Khurd, Sarna, Mokal Moth Sarai, Chahal Khurd, Neeka, Abba, Ahluwal

Kalanor

Firoza, Fet Barkat, Bahadur Lahiri, Sangatuwal, Bhatto, Parso ka Pind, Kot Todar Mal, Khokhowal, Chakka Sahu

Narot Jamal Singh

-Machharala, Chahgil, Chakk Amir, Chakka Chayo, Chakk Chimna, Chakk dakh, Chakk Ram Sahai, Cheema Kalan, Masana, Majra, Shaheedpur, Rajpur Jattan, Raji Bailey, Raj Purani, Karnama, Hakimpur, Beri, Bharatha, Jagowal Jattan

Gurdaspur

-Mehrbet, Uncha, Keshopur

, Shahpur Goraya, Gill, Kotli Jawahar, Bhaderoya, Bhani Mian Khan, Chakk Deepewala, Chakka Sidhwan, Hayayati Chak, Jati Sarai

Dinanagar

– Daulat, Aluwal, Lil Kalan, Miyani Mulara, Jhawar, Raymal, Edmal, Lakhowal, Munan Kalan, Nawan Pind, Mahal Nangal, Maheshu Dogra, Manika Khizarpur, Manjianwala, Najabatpur

Dhariwal

– Chak Maan Singh Wala

District AmritsarBlock Ajnala

Dadiyan, Kamalpur Kalan, Kamalpur Khurd, Chhanan, Wadhai Cheema, Dariya Mansoor, Phulpur, Dhyan Singh Pura, Shahabad, Saharan, Kotli Saidan, Langarpur, Kotli Barwala, Araji Darya, Araji Kasowala, Araji Razada, Araji Sangoke, Bhani Gill, Bhiyan, Sundergarh, Bohgaon, Budha Warsal, Kasowal

Majitha

-Bandianwali

Patti – Bhanke

Valtoha

Mohamdiwala, chakk ladhoke

Shri Amritsar Sahib

– Khijarpura, Durgapur Sikri, Fatta, Rakh Banwalipur, Bhadru, Bhalot, Chak Desal, Junardar, Chak Thathai.

District Fazilka and District Ferozepur

Villages of Fazilka subdivision Khokhar, Gulshah, Jhangad, Jeevanpura, Kandarke, Ganjbakhsh Saini, Mohammad Usman and Mohammad Asman, villages of Jalalabad, Bahk Hasta Hithad, Lakkhevali Hasli, Lakkhe Hithad, Chakk sarkari 1 or 2, Chakk sarkari Mahi, Gatti Haasal, Lamochadkal Hithad, Guru har sahai ke Dona Ghugi and Dona gudar Panjgariya, Dona Bahadur K of Mamdot, Dona Raja Dina Nath, Fattewala Utad, Jaimal Wala, Gatti Teluwala Mai , Gatti Gasta number 1, Ferozepur ke Theth, Sodiwala, Ali Alakh, Lamochad, Gandu Kilcha Hithad, Bala Megha, Jama Megha, Chakk Pahar Singhwala of Jeera and Bodal Baga of Makhu, Bhurian, Bhedawala, Tibbi Bandra, Dhangarh, Hidiyat, Ullashah villages are Bechirag. (Lachhman Dost- whats app 99140-63937)

Bechirag Village Jhangar (photo- mr. Pardeep Kumar)

ਜਦੋਂ ਪਿਤਾ ਦੀ ਅਦਾਲਤ ਨੇ ਸੁਣਾਇਆ ਵੱਡਾ ਫੈਸਲਾ, ਹਰ ਕੋਈ ਰਹਿ ਗਿਆ ਦੰਗ !!!

   ਬੱਚੇ ਨੇ…ਖੇਡਨਾ ਤਾਂ ਬੱਚਿਆਂ ਦਾ ਕੰਮ ਹੈ… ਖੇਡ ਖੇਡ ਵਿਚ ਥੋੜੀ ਬਹੁਤ ਸੱਟ ਵੀ ਲੱਗ ਹੀ ਜਾਂਦੀ ਹੈ … ਪਰ ਇਸ ਦਾ ਮਤਲਬ ਇਹ ਵੀ ਨਹੀਂ ਕਿ ਸੱਟ ਇਤਨੀ ਜ਼ੋਰ ਨਾਲ ਮਾਰ ਦਿਓ ਕਿ ਦੂਸਰਾ ਬੱਚਾ ਜਿੰਦਾ ਹੀ ਨਾ ਬਚੇ … ਜੇ ਉਹ ਬੱਚਾ ਇਕਲੋਤਾ ਹੋਵੇ ਤਾਂ ਮਾਪਿਆਂ ਦਾ ਕੀ ਹਾਲ ਹੋਵੇਗਾ, ਇਹ ਦੁੱਖ ਹਰ ਕੋਈ ਸਮਝ ਸਕਦਾ ਹੈ … ਪਰ ਜੇ ਦੁੱਖੀ ਮਾਪਿਆਂ ਨੂੰ ਇਨਸਾਫ਼ ਮਿਲ ਜਾਵੇ… ਉਹਨਾਂ ਨੂੰ ਦੁੱਖੀ ਕਰਨ ਵਾਲਾ ਬੱਚਾ ਉਹਨਾਂ ਦੀ ਔਲਾਦ ਬਣ ਕੇ ਸੇਵਾ ਕਰਨ ਲੱਗ ਜਾਵੇ ਤਾਂ ਕੁੱਝ ਸਹਾਰਾ ਮਿਲ ਸਕਦਾ ਹੈ… ਇਸ ਤਰ੍ਹਾਂ ਹੀ ਫ਼ਾਜ਼ਿਲਕਾ ਦੇ ਪਿੰਡ ਚਿਸ਼ਤੀ ਵਿਚ ਹੋਇਆ ਸੀ… ਜਿਥੇ ਇੱਕ ਧਾਰਮਿਕ ਅਤੇ ਪਿੰਡ ਦੇ ਮੁੱਖੀ ਮੁਹੰਮਦ ਯਾਰ ਚਿਸ਼ਤੀ ਦੇ ਪੁੱਤਰ ਨੇ ਖੇਡਦੇ ਖੇਡਦੇ ਇੱਕ ਬੱਚੇ ਦੇ ਸਿਰ ਵਿਚ ਡੰਡਾ ਮਾਰ ਦਿੱਤਾ… ਕੁੱਝ ਦਿਨਾਂ ਬਾਆਦ ਉਸ ਦੀ ਮੌਤ ਹੋ ਗਈ … ਪਿੰਡ ‘ਚ ਪੰਚਾਇਤ ਹੋਈ … ਫੈਸਲਾ ਪਿੰਡ ਦੇ ਮੁੱਖੀ ਮੁਹੰਮਦ ਯਾਰ ਚਿਸ਼ਤੀ ਤੇ ਛੱਡਿਆ ਗਿਆ… ਮ੍ਰਿਤਕ ਦੇ ਮਾਤਾ-ਪਿਤਾ ਵੀ ਆ ਗਏ …  ਪਿੰਡ ਦੇ ਮੁੱਖੀ ਮੁਹੰਮਦ ਯਾਰ ਚਿਸ਼ਤੀ ਨੇ ਫੈਸਲਾ ਦਿੱਤਾ ਕਿ ਦੋਸ਼ੀ ਨੋਜਵਾਨ ਮ੍ਰਿਤਕ ਦੇ ਮਾਤਾ ਪਿਤਾ ਦੀ ਸਾਰੀ ਉਮਰ ਸੇਵਾ ਕਰੇਗਾ … Àਹਨਾਂ ਦੇ ਪਸ਼ੂ ਚਾਰੇਗਾ … ਕਿਉਂਕਿ ਮ੍ਰਿਤਕ ਦਾ ਕੋਈ ਹੋਰ ਭੈਣ ਭਰਾ ਨਹੀਂ ਸੀ … ਸਰੀਰਕ ਸਜ਼ਾ ਦੇ ਤੌਰ ਤੇ ਉਸ ਤੋਂ ਪਿੰਡ ਵਿੱਚ ਖੂਹ ਵੀ ਖੁੱਦਵਾਇਆ ਗਿਆ… ਜਿੱਥੋਂ ਲੋਕ ਪੀਣ ਲਈ ਪਾਣੀ ਭਰਦੇ ਸਨ… ਹੌਲੀ ਹੌਲੀ ਬੱਚਾ ਜਵਾਨ ਹੋ ਗਿਆ ਤੇ ਉਹ ਉਹਨਾਂ ਨੂੰ ਮਾਤਾ ਪਿਤਾ ਸਮਝ ਕੇ ਪਾਲਣ ਕਰਨ ਲੱਗ ਪਿਆ …

ਕਹਿੰਦੇ ਹਨ ਕਿ ਭਾਰਤ ਦਾ ਬਟਵਾਰਾ ਤੱਕ ਨੋਜਵਾਨ ਉਹਨਾਂ ਦੀ ਸੇਵਾ ਕਰਦਾ ਰਿਹਾ, ਪਰ ਉਸ ਤੋਂ ਬਾਅਦ ਚਿਸ਼ਤੀ ਪਿੰਡ ਪਾਕਿਸਤਾਨ ਵਿੱਚ ਚਲਿਆ ਗਿਆ … ਪਰ ਕਾਫੀ ਸਮੇਂ ਤੱਕ ਲੋਕਾਂ ਨੂੰ ਇਹ ਪਤਾ ਨਹੀਂ ਲੱਗਿਆ ਕਿ ਪਿੰਡ ਪਾਕਿਸਤਾਨ ‘ਚ ਹੈ ਜਾਂ ਭਾਰਤ ‘ਚ … ਜਦੋਂ ਪਤਾ ਲੱਗਾ ਤਾਂ ਹਿੰਦੂ ਸਿੱਖ ਭਾਰਤ ‘ਚ ਆ ਗਏ … ਇਹ ਕਹਾਣੀ ਦੱਸਣ ਵਾਲੇ ਮਹਿਤਾਬ ਸਿੰਘ ਨੇ ਸਰਹੱਦ ਦੇ ਨੇੜੇ ਹੀ ਇਕ ਢਾਣੀ ਬਣਾ ਲਈ ਤੇ ਢਾਣੀ ਦਾ ਨਾਮ ਮਹਿਤਾਬ ਸਿੰਘ ਦੀ ਢਾਣੀ ਪੈ ਗਿਆ … ਉਹ ਪਿੰਡ ਦਾ ਨੰਬਰਦਾਰ ਤੇ ਸਰਪੰਚ ਵੀ ਬਣਿਆ … ਢਾਣੀ ਕੋਲ ਉਹ ਲੋਕ ਵੀ ਆ ਕੇ ਵੱਸ ਗਏ, ਜੋ ਪਹਿਲਾਂ ਚਿਸ਼ਤੀ ਪਿੰਡ ‘ਚ ਰਹਿੰਦੇ ਸੀ… ਉੱਥੇ ਉਹਨਾਂ ਨੇ ਪੱਕਾ ਵਸੇਰਾ ਕਰ ਲਿਆ …ਬੱਸ, ਇਸ ਕਾਰਨ ਹੀ ਪਿੰਡ ਦਾ ਨਾਮ ਹੀ ਪੱਕਾ ਚਿਸ਼ਤੀ ਪੈ ਗਿਆ… ਚਿਸ਼ਤੀ ਫਾਜ਼ਿਲਕਾ ਖੇਤਰ ਦੇ ਪਿੰਡ ਚੂਹੜੀਵਾਲਾ ਚਿਸ਼ਤੀ ਤੇ ਪੱਕਾ ਚਿਸ਼ਤੀ ਤੋਂ ਲੈ ਕੇ ਪਿੰਡ ਲੋਕੀਆ (ਪਾਕਿਸਤਾਨ) ਤੱਕ ਫੈਲੇ ਹੋਏ ਸਨ… ਇਹ ਉਹੀ ਚਿਸ਼ਤੀਆਂ ਦੀ ਕਹਾਣੀ ਹੈ, ਜਿਹਨਾਂ ਦੇ ਬਜੁਰਗਾਂ ਨੇ 19ਵੀਂ ਸਦੀ ‘ਚ ਪਾਕਪੱਟਨ ਤੋਂ ਸਤਲੁਜ ਦਰਿਆ ਪਾਰ ਕੀਤਾ ਤੇ ਇਸ ਇਲਾਕੇ ‘ਚ ਆ ਕੇ ਵੱਸ ਗਏ… (Lachhman Dost – Whats App… 99140-63937)

ਜਿਥੇ ਰਾਤ ਨੂੰ ਬੰਦੇ ਤੁਰਦੇ ਨਜ਼ਰ ਆਉਂਦੇ, ਕਿਥੇ ਗਿਆ ਉਹ ਬੁਰਜ਼ ?

ਕੱਚੀ ਮਿੱਟੀ ਦਾ ਬਣਿਆ ਬੁਰਜ … ਲਗਭਗ 70 ਫੁੱਟ ਉੱਚਾ ਤੇ 15 ਫੁੱਟ ਚੌੜਾ … ਅੰਦਰ ਛੋਟੇ-ਛੋਟੇ ਕਮਰੇ ਤੇ ਛੱਤ ਤਿਕੌਣੀ … ਛੱਤ ਤੇ ਚੜ•ਣ ਲਈ ਪੌੜੀਆਂ ਵੀ… ਛੱਤ ਦੇ ਵਿੱਚਕਾਰ ਇਹੋ ਜਿਹੀ ਜਗਾਹ ਬਨਾਈ ਗਈ, ਜਿੱਥੇ ਇੱਕ ਵੱਡਾ ਨਗਾੜਾ ਰੱਖਿਆ ਹੁੰਦਾ ਸੀ … ਜਦੋਂ ਨਗਾੜਾ ਵੱਜਦਾ ਤਾਂ 12-12 ਕੌਹ ਤੱਕ ਅਵਾਜ਼ ਸੁਣਦੀ … ਇਹ ਨਗਾੜਾ ਓਦੋਂ ਵਜਾਇਆ ਜਾਂਦਾ, ਜਦੋਂ ਕੋਈ ਅਮੀਰ ਜਮੀਂਦਾਰ ਜਾਂ ਕੋਈ ਅੰਗਰੇਜ ਅਧਿਕਾਰੀ ਆਉਂਦਾ … ਨਗਾੜਾ ਸੁਣ ਕੇ ਲੋਕ ਪਿੰਡ ਝੋਕ ਡਿਪੂਲਾਣਾ ‘ਚ ਬਣੇ ਡਿਪੂ ਤੇ ਪੁੱਜ ਜਾਂਦੇ … ਜਮੀਂਦਾਰ ਜਾਂ ਅੰਗਰੇਜ ਅਧਿਕਾਰੀ ਉਥੇ ਆਪਣੀ ਗੱਲ ਦੱਸਦਾ ਸੀ … ਇਹ ਬੁਰਜ ਸੀ … ਪਿੰਡ ਥੇਹ ਕਲੰਦਰ ਤੋਂ ਜਦੋਂ ਪਿੰਡ ਝੋਕ ਡਿਪੂਲਾਣਾ ਨੂੰ ਜਾਈਏ ਤਾਂ ਪਿੰਡ ਵੜਨ ਤੋਂ ਪਹਿਲਾਂ ਇੱਕ ਢਾਣੀ ਆਉਂਦੀ ਹੈ … ਬੁਰਜ … ਉਸ ਨੂੰ ਬੁਰਜਾਂ ਕਹਿ ਲਓ ਜਾਂ ਠੁਲ ਬੁਰਜ … ਇਕ ਹੀ ਗੱਲ ਹੈ … ਭਾਰਤ ਦੇ ਬਟਵਾਰੇ ਤੋਂ ਪਹਿਲਾਂ ਇਹ ਢਾਣੀ ਨਹੀਂ ਸੀ… ਢਣਾ ਦਾ ਨਾਂਅ ਬੁਰਜ ਇਸੇ ਬੁਰਜ ਤੋਂ ਹੀ ਪਿਆ ਹੈ। ਪਰ ਹੌਲੀ ਹੌਲੀ ਲੋਕ ਇਸ ਬੁਰਜ ਤੋਂ ਮਿੱਟੀ ਪੁੱਟ ਕੇ ਲੈ ਜਾਂਦੇ … ਕਹਿੰਦੇ ਹਨ ਕਿ 90 ਦੇ ਦਸ਼ਕ ‘ਚ ਇਕ ਰਾਤ ਇਹ ਬੁਰਜ ਢਹਿ ਢੇਰੀ ਹੋ ਗਿਆ … ਪਿੰਡ ਝੋਕ ਡਿਪੂਲਾਣਾ ਦੇ ਨਿਵਾਸੀ ਸਵਾਵਾ ਸਿੰਘ ਦੱਸਦੇ ਹਨ ਕਿ ਉਹ ਬੁਰਜ ਦੇ ਨਾਲ ਖੇਤੀ ਕਰਦਾ ਸੀ … ਜਦੋਂ ਖੇਤੀ ਲਈ ਜਗਾਹ ਪੱਟਦੇ ਤਾਂ ਜਮੀਨ ਦੇ ਇੱਕ ਹਿੱਸੇ ‘ਚ ਹੱਡੀਆਂ ਵਗੈਰਾ ਨਿਕਲਦੀਆਂ …ਜਾਹਿਰ ਹੈ ਕਿ ਉੱਥੇ ਪਹਿਲਾਂ ਕਬਰਸਤਾਨ ਸੀ … ਜਮੀਨ ਦੇ ਕੁਝ ਹਿੱਸੇ ‘ਚ ਕੰਡੇਦਾਰ ਝਾੜੀਆਂ ਸੀ … ਜਿੱਥੇ ਸੱਪ, ਬਿੱਛੂ ਤੇ ਹੋਰ ਖਤਰਨਾਕ ਜਾਨਵਰ ਰਹਿੰਦੇ ਸਨ … ਹਾਂ, ਇਹ ਓਹੀ ਬੁਰਜ਼ ਸੀ ਜੋ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਬਨਾਇਆ ਗਿਆ ਸੀ … ਉਹ ਤਾਂ ਇਹ ਵੀ ਕਹਿੰਦੇ ਹਨ ਕਿ ਕਈ ਵਾਰ ਜਦੋਂ ਉਹ ਰਾਤ ਵੇਲੇ ਜਮੀਨ ਨੂੰ ਪਾਣੀ ਲਾਉਣ ਜਾਂਦੇ ਤਾਂ ਕਈ ਵਾਰ ਤੁਰਦੇ ਫਿਰਦੇ ਲੋਕ ਨਜ਼ਰ ਆਉਂਦੇ … ਪਰ ਉਹ ਨੇੜੇ ਨਹੀਂ ਸੀ ਆਉਂਦੇ … ਹੌਲੀ ਹੌਲੀ ਇਹ ਦਿਸਣੇ ਬੰਦ ਹੋ ਗਏ … ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਉਥੇ ਦਿਨ ਵੇਲੇ ਕੁੱਝ ਵੀ ਨਹੀਂ, ਪਰ ਜਦੋ ਸਵੇਰੇ ਲੋਕ ਲੰਘਦੇ ਤਾਂ ਜਮੀਨ ਤੇ ਕਬਰਸਤਾਨ ‘ਚ ਟੌਏ ਪਏ ਹੁੰਦੇ … ਪੇਡੂ ਹੈਰਾਨ ਸੀ … ਹੌਲੀ ਹੌਲੀ ਪਤਾ ਲੱਗਾ ਕਿ ਟੌਏ ਤਾਂ ਉਹ ਮੁਸਲਮਾਨ ਮਾਰ ਕੇ ਜਾਂਦੇ ਸਨ, ਜੋ ਪਹਿਲਾ ਬੁਰਜ ਦੇ ਆਸੇ-ਪਾਸੇ ਰਹਿੰਦੇ ਸਨ … ਸ਼ਾਇਦ ਭਾਰਤ ਦੇ ਬਟਵਾਰੇ ਤੋਂ ਪਹਿਲਾਂ ਉਹਨਾਂ ਇਥੋਂ ਜਾਣ ਤੋਂ ਪਹਿਲਾਂ ਧੰਨ ਜਾਂ ਕੋਈ ਹੋਰ ਸਮਾਨ ਪੂਰਿਆ ਹੋਵੇ।

ਫ਼ਜ਼ਲ ਖਾਨ ਵੱਟੂ ਨੂੰ 31 ਸਾਲ ਬਾਅਦ ਮਿਲੇ ਸੀ ਫਾਜ਼ਿਲਕਾ ਵਸਾਉਣ ਲਈ ਦਿਤੀ ਜਗਾਹ ਦੇ ਪੈਸੇ

Mosque in Salem Shah Village

     ਤੁਰਲੇ ਵਾਲੀ ਪੱਗ, ਚਿੱਟਾ ਕੁਰਤਾ ਤੇ ਚਾਦਰ, ਕੁੰਡੀਆਂ ਮੁੱਛਾਂ ਤੇ ਪੈਰਾਂ ਵਿੱਚ ਤਿੱਲੇ ਵਾਲੀ ਜੁੱਤੀ ਦੀ ਮੜਕ ਨੈਣ ਨਕਸ਼ ਤਿੱਖੇ, ਪੱਤਲੇ ਹੌਂਠ ਤੇ ਛੋਟਾ ਨੱਕ ਭਾਵੇਂ ਕੱਦ ਛੋਟਾ ਤੇ ਪੱਤਲਾ ਸੀ, ਪਰ ਜਦੋਂ ਤੁਰਦਾ ਸੀ ਤਾਂ ਟੌਹਰ ਵੱਖਰੀ ਹੀ ਲੱਗਦੀ ਸੀਜਦੋਂ ਘੋੜੇ ਤੇ ਬੈਠਾ ਹੋਵੇ ਤਾਂ ਸਾਰੇ ਅਦਬ ਨਾਲ ਸਲਾਮ ਕਰਦੇਜਮੀਨ ਵੀ ਬੜੀਦੂਰਦੂਰ ਤੱਕ ਲੋਕ ਜਾਨਦੇ ਸੀ ਕਿ ਮਿਆਂ ਫਜ਼ਲ ਖਾਨ ਵੱਟੂ ਨੂੰ ਅੰਗਰੇਜਾਂ ਨੇ ਨੰਬਰਦਾਰ ਬਣਾਇਆ ਉਹ ਕਿਸਾਨਾਂ ਤੋਂ ਫਸਲਾਂ ਦਾ ਟੈਕਸ ਇਕੱਠਾ ਕਰਦਾ ਤੇ ਅੰਗਰੇਜੀ ਖਜਾਨੇ ਵਿੱਚ ਜਮਾਂ ਕਰਵਾ ਦਿੰਦਾਤਾਹਿਓਂ ਤਾਂ ਪਿੰਡ ਫਜ਼ਿਲਕੀ ਅੰਗਰੇਜ ਅਫ਼ਸਰ ਆਉਂਦੇਆਉਂਦੇ ਵੀ ਫ਼ਜ਼ਲ ਖਾਂ ਦੇ  ਘਰਹਵੇਲੀ ਵੀ ਸ਼ਾਨਦਾਰ ਸੀ

An Old house in Village Salem shah

    1846 ਵਿੱਚ ਜਦੋਂ ਅੰਗਰੇਜ ਅਫਸਰ ਜੇ.ਐਚ.ਓਲੀਵਰ ਬੰਗਲੇ ਆਇਆ ਤਾਂ ਉਸ ਨੇ ਇਥੇ ਮੰਡੀ ਬਨਾਉਣ ਦੀ ਸੋਚੀ… ਮਿਆਂ ਫਜ਼ਲ ਖਾਨ ਵੱਟੂ ਨੂੰ ਬੁਲਾ ਲਿਆ… ਗੱਲ ਹੋਈ ਜਮੀਨ ਵੇਚਣ ਦੀ, ਤਾਂ ਕਿ ਇੱਥੇ ਮੰਡੀ ਬਨਾਈ ਜਾਵੇ… ਜਿਸ ਨਾਲ ਅੰਗਰੇਜ ਸਰਕਾਰ ਨੂੰ ਫਾਇਦਾ ਹੋਵੇਗਾ…ਫਿਰੋਜਪੁਰ ਨੂੰ ਲਾਹੌਰ ਨੇੜੇ ਸੀ…ਲੁਧਿਆਣਾ ਤੇ ਸਿਰਸਾ ਵੀ ਦੂਰ ਸੀ… ਹਾਂ, ਮਿਨਚਿੰਦਾਬਾਦ ਤੇ ਬਹਾਵਲਪੁਰ ਨੇੜੇ ਸੀ ਬੰਗਲੇ ਨੂੰ ਨੇੜੇ ਸੀ…ਹਵੇਲੀ ਤਾਂ ਬਹੁਤ ਨੇੜੇ … ਨੇੜੇ ਤੇੜੇ ਹੋਰ ਕੋਈ ਵੱਡੀ ਮੰਡੀ ਨਹੀਂ ਸੀ… ਬੰਗਲਾ ਹੀ ਵਿੱਚ ਵਿੱਚਕਾਰ ਸੀ, ਜਿੱਥੇ ਆਸੇਪਾਸੇ ਦੇ ਲੋਕ ਨਰਮਾ, ਕਪਾਹ ਤੇ ਉਨ ਵੇਚ ਸਕਣਗੇ… ਗੱਲ ਫਜ਼ਲ ਖਾਂ ਨੂੰ ਵੀ ਜੱਚ ਗਈ… ਉਹ ਜਮੀਨ ਵੇਚਣ ਨੂੰ ਤਿਆਰ ਹੋ ਗਿਆ, ਪਰ ਇਕ ਸ਼ਰਤ ਤੇ… ਸ਼ਰਤ ਸੀ ਕਿ ਮੰਡੀ ਦਾ ਨਾਮ ਉਸਦੇ ਨਾਮ ਤੇ ਰੱਖਿਆ ਜਾਵੇ… ਮੀਟਿੰਗਾਂ ਹੋਈਆ, ਸ਼ਰਤ ਮੰਨੀ ਗਈ… ਓਲੀਵਰ ਨੇ ਸਾਢੇ 32 ਏਕੜ ਭੂਮੀ ਖਰੀਦ ਲਈ… ਜਿਸ ਦਾ ਮੁੱਲ 144 ਰੁਪਏ 8 ਆਣੇ ਤਹਿ ਕੀਤਾ ਗਿਆ… ਮੰਡੀ ਦੀ ਨੀਂਹ ਵੀ ਫਜ਼ਲ ਖਾਨ ਦੇ ਹੱਥੋਂ ਰੱਖਵਾਈ ਗਈ… ਫਿਰ ਓਲੀਵਰ ਨੇ ਓਲੀਵਰ ਗੰਜ ਮਾਰਕਿਟ (ਮੋਜੂਦਾ ਮੇਹਰਿਆਂ ਬਾਜਾਰ) ਦੀ ਨੀਂਹ ਰੱਖੀ… ਉਨ ਮੰਡੀ ਤੇ ਲੱਕੜ ਮੰਡੀ ਵੀ ਬਣ ਗਈ… ਪਰ ਫਜ਼ਲ ਖਾਂ ਵੱਟੂ ਨੂੰ ਅੰਗਰੇਜਾਂ ਨੇ 144 ਰੁਪਏ 8 ਆਨੇ ਨਾ ਦਿੱਤੇ… ਮਾਮਲਾ ਅਦਾਲਤ ਤੱਕ ਪਹੁੰਚ ਗਿਆ… ਤਰੀਕ ਤੋਂ ਬਾਅਦ ਤਰੀਕ ਪੈਂਦੀ ਗਈ… 31 ਸਾਲ ਬਾਅਦ ਫੈਸਲਾ ਆਇਆ ਕਿ ਫਜ਼ਲ ਖਾਂ ਵੱਟੂ ਨੂੰ ਪੈਸੇ ਦਿੱਤੇ ਜਾਣ… ਫਿਰ 1877 ਵਿੱਚ ਵੱਟੂ ਨੂੰ ਪੈਸੇ ਮਿਲੇ…ਜਦੋਂ ਪੈਸੇ ਮਿਲੇ ਉਦੋਂ ਵੱਟੂ ਬਜੁਰਗ ਹੋ ਚੁੱਕਿਆ ਸੀ…ਉਸ ਦੇ ਚਾਰੋ ਪੁੱਤਰ ਸਲੀਮ ਖਾਂ ਵੱਟੂ, ਸਿਕੰਦਰ ਖਾਂ ਵੱਟੂ, ਚਿਰਾਗ ਖਾਂ ਵੱਟੂ ਤੇ ਜਾਬਤਾ ਖਾਂ ਵੱਟੂ ਵੀ ਜਵਾਨ ਹੋ ਗਏ… ਜੋ ਮੁਸਲਿਮ ਪੰਜਾਬੀ ਬੋਲਦੇ ਸਨ … ਜਿਹਨਾਂ ਦੇ ਨੱਕ ਨਾਲ ਬੋਲਣ ਵਾਲੇ ਵਿਅੰਜਨ ਜਿਆਦਾ ਸਨ…ਉਹ ਪਿੰਡ ਸਲੀਮ ਸ਼ਾਹ (ਸਲੇਮ ਸ਼ਾਹ) ‘ਚ ਰਹਿਣ ਲੱਗੇ ਤੇ ਫਜ਼ਲ ਖਾਂ ਮੌਜਮ ਰੇਲਵੇ ਫਾਟਕ ਨੇੜੇ ਆ ਕੇ ਵੱਸ ਗਿਆ… ਤੇ ਇੱਥੇ ਹੀ ਉਹ ਫੌਤ ਹੋ ਗਿਆ। (Lachhman Dost Whats App 99140-63937)

गांव के बराबर…भैंस का मूल्य

Fazilka Clock Tower

Indo Pak border के निकट एक गांव है Alam Shah …काफी प्रसिद्ध है…सुंदर भी…हालांकि सरहद पर बसा होने के कारण इस गांव के बाशिंदों को कई बार उजडऩा पड़ा…इसके बावजूद ग्रामीण बुलंद हौंसले वाले हंै…खेती के अलावा पशु पालन इन का धंधा है…यह गांव पशु पालन के लिए आज नहीं…देश के विभाजन से पहले भी प्रसिद्ध था। अगर बात भारत विभाजन से पहले की करें तो फाजिल्का व आसपास के गांवों में अधिकांश संख्या मुस्लिम परिवारों की थी…इनमें गांव आलमशाह भी था…जिसमें मुस्लिम परिवार ही रहते थे…इस गांव का मुखिया Mian Alam Shah Bodla था…जिसने यह गांव बसाया था…अपने नाम पर…काफी मशहूर व्यक्ति था…पशुओं को वह काफी प्यार करते थे…परिवार की तरह…धंधा भी था पशु पालन और शौंक भी…शायद ही कोई पशु मेला हो…जहां उनका पशु विजेता न होता…हरेक मेले में मियां आलम शाह के पशु की धूम…वैसे पशुओं के शौकीन तो फरीदकोट के Maharaja भी थे…उनके पास भी कई पशु थे…दोनों दोस्त भी थे…एक बार जब पशुओं के दूध दोहन का मुकाबला हुआ तो मुकाबला मियां आलम शाह व नवाब की भैंस में था…दोनों ने अपने अपने पशुओं पर मान था…मुकाबला शुरू हुआ…दोनों की भैंसों का दूध दोहन किया गया…हुआ क्या…विजय मिली…मियां आलम शाह की भैंस को…वो भैंस Maharaja को भी पसंद आई…उसने भैंस खरीदने की ठान ली…व्यापारी भेजे…बात न बनी तो दोस्तों को भेजा…फिर भी मियां Bodla ने इंकार किया तो Maharaja खुद आलम शाह पहुंच गए…भैंस की मांग की…वैसे मियां साहिब भैंस देना नहीं चाहते थे…मगर जब Maharaja खुद आ गया तो इंकार नहीं कर सका…बदले में Maharaja ने मियां आलम शाह को दिया गांव सम्मेवाली, जो जिला श्री मुक्तसर साहिब का गांव है।

Alam Shah Minor

Village Alam Shah

Mian Alam Shah Bodla owner of village Alam Shah near Fazilka have very buffalos on his time Maharaja of Faridkot also very famous for buffalos On mela buffalo of Mian Alam Shah Bodla won the competition of milk, buffalo was so beautiful whom won competition in mela Maharaja was a friend of Mian Alam Ahah, he asked to get money as he wish@of this buffalo but he refused to give him at any cost Maharaja sent some matual friend to Mian alam shah bodla for sake of buffalo but he again refused At last Maharaja himself came in village alam shah to Mian alam shah bodla for Buffalo On his owner Mian give him buffalo to Maharaja Sahb and Maharaja Sahb give Mian alam shah bodla whole village of sammay wali due buffalo For one famouse buffalo he gave whole village to Mian Bodla

Old Masjid now Guruduara

ਪਾਕਿਸਤਾਨ ਦੀ ਸਰਹੱਦ ਤੋਂ ਸਿਰਫ਼ 7 ਫੁੱਟ ਦੂਰ ਇੱਕ ਮਜਾਰ, ਜਿਥੇ ਦੋਵੇਂ ਦੇਸ਼ਾਂ ਦੇ ਲੋਕ ਕਰਦੇ ਹਨ ਸਿੱਜਦਾ

ਭਾਰਤ ਪਾਕਿਸਤਾਨ ਦੀ ਸਰਹੱਦ ਨੇੜੇ ਪਿੰਡ ਹੈ ਗੁਲਾਬਾ ਭੈਣੀ…ਪਾਕਿਸਤਾਨ ਦੀ ਸਰਹੱਦ ਤੋਂ ਸਿਰਫ਼ 7 ਫੁੱਟ ਦੂਰ ਪੀਰ ਦੀ ਮਜਾਰ ਹੈ…ਜਿਥੇ ਹਰ ਸਾਲ 18 ਜੂਨ ਨੂੰ ਮੇਲਾ ਲਗਾਇਆ ਜਾਂਦਾ ਹੈ। ਸਰਹੱਦ ਨੇੜੇ ਹੋਣ ਕਾਰਨ ਸੁਰੱਖਿਆ ਦੇ ਮੱਦੇ ਨਜ਼ਰ ਭਾਵੇਂ ਸੁਰੱਖਿਆ ਸਖਤ ਹੁੰਦੀ ਹੈ, ਪਰ ਮੇਲੇ ਵਿਚ ਭਾਰੀ ਸੰਖਿਆ ਵਿਚ ਲੋਕ ਪੁੱਜਦੇ ਹਨ… ਕਹਿੰਦੇ ਹਨ ਕਿ ਪੀਰ ਬਾਬਾ ਰਹਿਮਤ ਅਲੀ ਦੀ ਇਸ ਮਜਾਰ ਤੇ ਮੇਲਾ ਕਾਫ਼ੀ ਸਮੇਂ ਤੋਂ ਲੱਗ ਰਿਹਾ ਹੈ।ਭਾਰਤ ਵਿਭਾਜਨ ਹੋਇਆ ਤਾਂ ਬਾਅਦ ਵਿਚ ਪਾਕਿਸਤਾਨ ਤੋਂ ਵੀ ਕਬੱਡੀ ਅਤੇ ਕੁਸ਼ਤੀ ਦੇਖਿਡਾਰੀ ਮੁਕਾਬਲਿਆਂ ਲਈ ਆਉਂਦੇ ਹਨ। ਪਰ 90 ਦੇ ਦਸ਼ਕ ਤੋਂ ਬਾਅਦ ਇਹ ਮੁਕਾਬਲੇ ਬੰਦ ਹੋ ਗਏ। ਹੁਣ ਕਰਦੇ ਹਾਂ ਮੇਲੇ ਦੀ ਮਾਨਤਾ ਦੀ ਗੱਲ…ਆਖਦੇ ਨੇ ਕਿ ਜਦੋਂ ਸਤਲੁਜ ਦਰਿਆ ਵਿਚ ਹੜ ਆਇਆ ਸੀ ਤਾਂ ਇਹ ਮਜਾਰ ਪਾਣੀ ਵਿਚ ਨਹੀਂ ਡੁੱਬੀ… ਜਦੋਂ ਕਿ ਆਸੇ-ਪਾਸੇ ਤਾਂ ਸਾਰਾ ਇਲਾਕਾ ਹੀ ਖਾਲੀ ਹੋ ਗਿਆ ਸੀ…ਸੱਚ ਹੈ ਜਾਂ ਝੂਠ ਮੇਰਾ ਇਹ ਵਿਸ਼ਾ ਨਹੀ…ਪਰ ਇਹ ਜਰੂਰ ਹੈ ਕਿ ਇਹ ਮੇਲਾ ਦੇਖਣ ਲਈ ਹੁਣ ਵੀ ਪਾਕਿਸਤਾਨ ਤੋਂ ਵੀ ਲੋਕ ਆਉਂਦੇ ਹਨ …ਪਰ ਦੋਵਾਂ ਦੇਸ਼ਾ ਦੇ ਤਨਾਅ ਕਾਰਨ ਕੁੱਝ ਦੂਰੀ ਤੋਂ ਹੀ ਦਰਸ਼ਨ ਕਰਕੇ ਉਹਨਾਂ ਨੂੰ ਵਾਪਸ ਜਾਣਾ ਪੈਂਦਾ ਹੈ…ਭਾਰਤ ਵਾਲੇ ਪਾਸੇ ਢੋਲਢ ਮੱਕੇ…ਜਲੇਬੀਆਂ…ਝੂਟੇ ਅਤੇ ਰੋਣਕਾਂ…ਮਤਲਬ ਧਾਰਮਿਕ ਆਸਥਾ ਅਤੇਮੇਲ ਮਿਲਾਪ

भारत पाक सरहद से सिर्फ 7 फीट दूर मेला, जहां दोनों देशों के लोग करते हैं सिजदा

फाजिल्का की अंतिम छोर पर बसे गांव गुलाबा भैणी में स्थित एक मजार भी भारत पाक के रिश्तों को मजबूत कर रही है। यह मजार भारत-पाक अंतर्राष्ट्रीय सरहद की जीरो लाइन पर स्थित है। जहां हर साल 17 या 18 जून को मेला लगाया गया। जिसमें भारतीय श्रद्धालुओं के अलावा पाक श्रद्धालु भी पहुंचते हैं और उन्होंने पीर बाबा की मजार पर माथा टेकते हैं। यह मेला दोनों देशों के लोगों को निकट लाता है। भारत-पाक की पुरानी संस्कृतिक विरासत का प्रतीक दोनों देशों में शांति का संदेश देता है। बात 1965 की है जब भारत-पाक के बीच युद्ध हुआ तो युद्ध के बाद अन्य गांवों से अपनी जगह छोडक़र आए ग्रामीणों ने गांव गुलाबा भैणी बसा लिया। गुलाबा भैणी के एक ओर (सरहद की तरफ) भारतीय सेना की ओर से तारबंदी की गई है। तारबंदी के पार बाबा रहमत अली की मजार है। मजार के सेवादार बलबीर सिंह बताते हैं कि 90 के दशक से पहले इस मजार पर पाक की ओर से हजारों की तादाद में श्रद्धालु माथा टेकने के लिए आते थे और दोनों देशों के पहलवानों के बीच कुश्ती और कबड्डी के अलावा अन्य खेल मुकाबले भी होते थे, लेकिन जब 90 के दशक में तारबंदी की गई तो यह मुकाबले बंद करवा दिए गए। यह भी बताते हैं कि एक बार सतलुज दरिया में काफी बाढ़ आई थी और पानी अन्य गांवों तक पहुंच गया, लेकिन मजार नहीं डूब सकी। चलो खैर, मान्यता जो भी हो, मेला तो मेला है जो दोनों देशों में प्यार का संदेश देता है।

…ਡਾ’ ਤੇ ਤੋਤੇ ਪਾ’ ਤੇ ਮੋਸ਼ੇ..ਡਾਇਲਾਗ ਬੋਲਣ ਵਾਲੇ ਮਹਾਨ ਕਲਾਕਾਰ ਦੀ ਬਰਸੀ ਤੇ ਨਮਨ…

ਮੈਂ ਕਿਹਾ…ਚੱਕ ਤੇ ਫੱਟੇ…ਡਾ’ ਤੇ ਤੋਤੇ ਪਾ’ ਤੇ ਮੋਸ਼ੇ…ਪੰਜਾਬੀ ਫਿਲਮਾਂ ਦੇਖਣ ਵਾਲਿਆਂ ਨੂੰ ਤਾਂ ਇਹ ਡਾਇਲਾਗ ਜਰੂਰ ਯਾਦ ਹੋਣਗੇ…ਇਹ ਡਾਇਲਾਗ ਦੇਣ ਵਾਲਾ ਪੰਜਾਬੀ ਫ਼ਿਲਮਾਂ ਦੀ ਸ਼ਾਨ ਰਿਹਾ ਹੈ…ਮੇਹਰ ਮਿੱਤਲ…ਅੱਜ 22 ਅਕਤੂਬਰ ਨੂੰ ਉਹਨਾਂ ਦੀ ਬਰਸੀ ਹੈ…ਯਾਦ ਹੈ ਜਦੋਂ ਉਹ ਫ਼ਾਜ਼ਿਲਕਾ ਆਏ ਸਨ…

ਵੈਸੇ ਇੱਕ ਵਾਰ ਨਹੀਂ, ਕਈ ਵਾਰ ਆਏ ਸਨ… ਐਡਵੋਕੇਟ ਰਾਜੇਸ਼ ਅੰਗੀ ਦਾ ਉਹਨਾਂ ਨਾਲ ਕਾਫ਼ੀ ਪਿਆਰ ਸੀ…ਇੱਕ ਵਾਰ ਜਦੋਂ ਉਹ ਫ਼ਾਜ਼ਿਲਕਾ ਬ੍ਰਹਮਕੁਮਾਰੀ ਸੰਸਥਾ ਦਾ ਪ੍ਰਚਾਰ ਲਈ ਆਏ ਸਨ ਤਾਂ ਉਹਨਾਂ ਲੀਲਾਧਰ ਸ਼ਰਮਾ ਦੇ ਘਰ ਨੇੜੇ ਪੋਦਾ ਲਗਾਇਆ ਸੀ…ਮੇਰੀ ਮੁਲਾਕਾਤ ਹੋਈ ਤਾਂ ਕਹਿੰਦੇ…ਦੋਸਤਾ…ਪੈਸਾ ਮੈਂ ਬਹੁਤ ਕਮਾ ਲਿਆ…ਪਰ ਕਿਸੇ ਨੂੰ ਵੰਡਿਆ ਨਹੀ…ਹੁਣ ਪੋਦੇ ਲਗਾ ਕੇ ਘੱਟੋ ਘੱਟ ਮੁਫ਼ਤ ਦੀ ਛਾਂ ਤਾਂ ਲੋਕਾਂ ਨੂੰ ਦੇ ਜਾਵਾਂ…ਕਈ ਤਾਂ ਮੁਫ਼ਤ ਦੀ ਚੀਜ਼ ਦੇਣ ਵੇਲੇ ਵੀ ਕੰਜੂਸੀ ਕਰ ਲੈਂਦੇ ਨੇ…

Mehar Mittal with Krishan Taneja

ਮੇਹਰ ਮਿੱਤਲ ਦਾ ਜਨਮ ਤਾਂ ਪਿੰਡ ਦਾ ਸੀ…ਪਰ ਬਚਪਨ ਵਿਚ ਹੀ ਆਪਣੇ ਪਿਤਾ ਨਾਲ ਬਠਿੰਡਾ ਸ਼ਹਿਰ ਆ ਗਏ…ਉਥੇ ਪੜੇ…ਰਾਮਲੀਲਾ ਅਤੇ ਡਰਾਮਿਆਂ ਵਿਚ ਕੰਮ ਕੀਤਾ…ਅਧਿਆਪਕ ਬਣੇ…ਚੰਡੀਗੜ ਤੋਂ ਐਲ.ਐਲ.ਬੀ. ਦੀ ਡਿਗਰੀ ਕਰ ਕੇ ਇਨਕਮ ਟੈਕਸ ਵਕੀਲ ਰਹੇ…ਪਰ ਕਲਾਕਾਰੀ ਉਹਨਾਂ ਨੂੰ ਫਿਲਮਾਂ ਵੱਲ ਖਿੱਚ ਕੇ ਲੈ ਆਈ… ਉਹਨਾਂ ਦੀ ਪਹਿਲੀ ਫ਼ਿਲਮ ‘ਤੇਰੀ ਮੇਰੀ ਇਕ ਜਿੰਦੜੀ’ ਸੀ,

Mehar Mittal with Adv. Rajesh Angi

ਪਰ ‘ਮਾਂ ਦਾ ਲਾਡਲਾ’ ਪਹਿਲਾਂ ਰਿਲੀਜ਼ ਹੋਈ…ਵੈਸੇ ਉਹਨਾਂ ਦੀ ਖਾਸੀਅਤ ਸੀ ਕਿ ਉਹ ਡਾਇਲਾਗ ਆਪਣੇ ਲਿਖਦੇ ਤੇ ਆਪਣੇ ਅੰਦਾਜ਼ ਵਿਚ ਹੀ ਬੋਲਦੇ…ਉਸ ਦਾ ਸਮਾਂ ਸੀ…ਕੋਈ ਫ਼ਿਲਮ ਬਣਦੀ ਤਾਂ ਪਹਿਲਾਂ ਮੇਹਰ ਮਿੱਤਲ ਨੂੰ ਸਾਇਨ ਕੀਤਾ ਜਾਂਦੇ ਤੇ ਫ਼ਿਰ ਹੀਰੋ ਨੂੰ…ਕਿਉਂਕਿ ਮੇਹਰ ਮਿੱਤਲ ਤੋਂ ਬਿਨਾ ਕੋਈ ਫ਼ਿਲਮ ਹਿੱਟ ਨਹੀਂ ਸਮਝੀ ਜਾਂਦੀ ਸੀ…ਅੱਜ ਉਹਨਾਂ ਦੀ ਬਰਸੀ ਤੇ ‘ ਰੰਗਲਾ ਬੰਗਲਾ ਫ਼ਾਜ਼ਿਲਕਾ’ ਵੱਲੋਂ ਇਸ ਮਹਾਨ ਕਲਾਕਾਰ ਨੂੰ ‘ਨਮਨ’…

Mehar Mittal with leeladhar, Adv. Parveen Dhanju

Golden Track था – फोटो भी Golden होगी Boss ! ! !

There was a time. … when there was a Golden Track from Fazilka to Karachi. … Fazilka was also Golden at the time. … The track stopped, even gold went to iron……!!!!!11

1st Train in Fazilka 1898
Gol Chakkar Near Mouzam Railway Crosing Fazilka
Amruka Railway Station Pakistan
Amruka Railway Station Pakistan
Track Amruka Pakistan
Railway Station Samasata Pakistan
The END

गब्बर सिंह डाकू…माड़े खां चोर… और आम आदमी…?

भूल गए या याद है गब्बर सिंह, जिसकी दहशत कई गांवों में फैली हुई थी। डायलॉग मशहूर था-‘जब कोई बच्चा रोता है तो मां कहती है सो जा, नहीं तो गब्बर सिंह आ जाएगा’…याद है न सभी को गब्बर सिंह की दहशत…यह फिल्म शोले में था जो 1975 में बनी थी…ऐसा ही माड़े खां था, लेकिन वो डकैत नहीं, सिर्फ चोर था…वो भी अकेला…सतलुज दरिया किनारे उसका गांव था दोना सिकंदरी…पुलिस में उसकी पूरी दहशत थी…उसका एक दोस्त जहान खां फाजिल्का मुहम्मदन थाने में दरोगा था और ब्रिटिश अधिकारियों ने उसके दोस्त की डयूटी लगा दी कि वह माड़े खां को पकड़े…बचपन के दोस्त थे…जहान खां ने दोस्त को पकडऩे की बजाए दरोगा की नौकरी से इस्तीफा दे दिया…माड़े खां जब दो चार दरोगों के हाथ न आया तो उसे पकडऩे के लिए 12 दरोगों की डयूटी लगा दी गई…कुछ दिन बाद माड़े खां पकड़ा गया…उसे थाने लाया गया…पीटा गया…माड़े खां बोला…पीट लो…लेकिन मुझे कोई अपशब्द न बोलना…वो पिटता रहा, चोरी की बात न कबूली… दरोगा बोला, उल्टा लटका दो साले चोर को…बस फिर क्या था…दरोगे पर टूट पड़ा…पुलिस ने उसे पीटने के बाद घोड़े के पीछे बांधा और घसीटना शुरू कर दिया…मगर रास्ते में रस्सी टूट गई और वह भाग निकला…पुलिस ने उस पर गोलियां चलाई…पीठ पर गोली लगी…इससे पहले कि दूसरी गोली लगती, माड़े खां ने सतलुज दरिया में छलांग लगा दी…पुलिस दो दिन तक उसे ढूंढ़ती रही…तीसरे दिन उसका शव दरिया के पास झाडिय़ों में मिला…फिर भी पुलिस ने उस पर कई गोलियां चलाई…जब कोई हरकत न हुई तो उसकी लाश को उठाया गया…अगर हाकम सिंह (जिसने यह बताया) की बात माने तो भारत विभाजन तक किसी दरोगे ने चोर डाकू को गाली नहीं निकाली थी…लेकिन आज कई ऐसे भी पुलिस वाले हैं जो अपशब्द के बिना बात ही नहीं करते…शायद यही कारण है कि पुलिस और आम लोगों के बीच कुछ दूरियां हैं… जिन्हें खत्म करने की जरूरत है।

अवैध मुहब्बत करने वालों को पनाह नहीं देता अल्हा…सुनते ही जल्लाद ने खींच दी फांसी की रस्सी

फाजिल्का के करीब चार किलोमीटर दूर है गांव गंजूआणा हस्ता। जहां भारत विभाजन से पहले यहां बोदला जाति के समुदाय का बोलबाला था। इनमें एक जमींदार की दास्तान बड़ी अनोखी है। उस जमींदार में खासियत थी कि वह अवैध प्रेम से नफरत करता था। वह जमींदार था गुलाम नबी बोदला। जो घोड़े रखने का काफी शौकीन था, मगर शराब से उसे नफरत थी। सुबह घोड़े पर चढक़र घूमना और दिनभर खेत में गुजार देना उनकी दिनचर्या में शामिल था। गांव मेें उनकी एक बड़ी सुंदर हवेली थी जिसकी धूम आसपास के गांवों के अलावा अन्य शहरों में भी थी। एक बेटी तथा एक बेटे का पिता गुलाम नबी का सारा दिन हवेली के बाहर गुजरता था। हां, सुबह एक घंटा वह हवेली में जरूर रहता और लोगों की मुश्किलें सुनकर उनका समाधान करता। रोजाना कई लोग उसके पास फरियाद लेकर आते। जिनका निपटारा वह मौके पर ही कर देता। इस कारण उसकी चर्चा दूर-दूर के गांवों तक फैली हुई थी। लोग उसे सम्मान सहित अदब करते थे।उस ने गांव में सूंदर मसीत भी बनवाई हुई थी –

Guru duara vill. Ganju Hasta -Fazilka

       एक रात जब गुलाम नबी हवेली में देर से लौटे तो उसके नौकर ने घोड़ा पकड़ा और तबेले में बांध दिया, लेकिन नौकर के चेहरे पर रोजाना की तरह मुस्कराहट नहीं थी। उसकी नजरें देखकर गुलाम नबी समझ गया कि कोई कोई बात जरूर है। पूछने पर भी नौकर ने नहीं बताया। बेटी के चेहरे पर मुस्कराहट और ही बेटे के चेहरे पर शरारत। पत्नी अलग कमरे में शांत बैठी थी। गुलाम नबी ने सबका चेहरा पढ़ा, लेकिन हकीकत नही पढ़ पाया। बच्चों की मां की आंखों में भरा धोखा गुलाम नबी नही समझ पाए। आखिर बेटे ने मुंह खोला और बोल दिया कि वह अब मां के साथ नही रहेगा। उसे मां से सख्त नफरत हो गई। मगर ज्यादा बताने से साफ मना कर गया। समय बीतता गया। बेटा युवा अवस्था में पहुंच चुका था। रोजाना मां से नफरत भरी आंखों के चलते गुलाम नबी ने अपने बेटे और बेटी को अलग जगह दे दी, लेकिन वह अपने बेटे की जुबान का ताला नही खोल पाया। गांव में तरहतरह के किस्से फैल चुके थे। एक दिन इस किस्से की हवा गुलाम नबी के कानों तक पहुंची, लेकिन उसे पत्नी पर पूरा भरोसा था। उसने पत्नी से पूछा, लेकिन पत्नी बताने वाली नहीं थी। जो लोग उसे अदब से सलाम करते थे, वह उससे दूर रहने लगे। लोग भी फरियाद लेकर आना बंद कर गए। जमींदार को अपमान महसूस होने लगा। मगर वह हकीकत को जाने कैसे ? इस गम को भूलाने के लिए उसने शराब का सहारा लिया। बात दूरदूर तक पहुंच चुकी थी। गांव के नंबरदार विजय हांडा बताते हैं कि जमींदार शराब का आदि बन गया। जमींदार रोजाना घोड़े पर सवार होकर फाजिल्का आता और पीपल वाला चौंक के ठेके से शराब पीने लग जाता। एक रात हवेली में एक अजनबी को देखकर उसका शक यकीन में बदल गया। आंखों में गुस्से की लाली और चेहरे पर हकीकत को पत्नी तुरंत पहचान गई। मन में चोर था। इसलिए पत्नी ने जुबान नहीं खोली। अजनबी तो भाग गया, लेकिन शक से फैली नफरत की आंधी के कारण गुलाम नबी अपने गुस्से पर काबू नही पा सका। उसकी आँखों में खून उतर आया। गुलाम नबी हवेली के अंदर गया और तेजधार हथियार उठाकर पत्नी की तरफ दौड़ा। पलक झपकते ही उसने अन्य व्यक्ति से अवैध संबन्ध बनाने वाली पत्नी पर हथियार से वार करके हत्या कर दी। हत्या के बाद वह बेखौफ खड़ा रहा। थोड़ी देर सोचने के बाद उसने लाश को उठाया और तबेले में जाकर घोड़े पर रख दी। नौकर हादसा देखकर भाग गया। जमींदार घोड़े पर बैठा और लाश सहित चल पड़ा। घोड़ा आराम से चल रहा था। घोड़े पर रखी लाश से निकलती खून की बूंदें हॉर्स शू लेक तक गिरती गई, लेकिन जमींदार पर इसका कोई असर नहीं था। उसकी तो एक मात्र सोच थी कि जो अवैध सम्बन्ध बनाता है। उसे स्वर्ग में कभी जगह नही मिलती। भगवान उसे कभी माफ नही करता तो फिर इंसान होकर उसे माफ कैसे कर सकता है ? जो लोग उसे झुककर सलाम करते थे, वह लोग उसकी पत्नी के इश्क की चर्चा का मजा ले रहे थे। वह गुलाम नबी की सहनशक्ति से बाहर था। यही कारण था कि उसने पत्नी की हत्या कर दी। जिसका उसे जरा भी अफसोस नही था।

Haveli Gulam Nabi

सूर्य उदय हो चुका था। किसी तरह ब्रिटिश पुलिस को हत्या की खबर मिल गई। पुलिस हत्या की गुत्थी सुलझाने के लिए गांव में पहुंच गई। जहां से उन्हें हत्या का सुराग मिला और उन्होंने जमींदार गुलाम नबी को गिरफ्तार कर जेल की सलाखों के पीछे धकेल दिया। इसके बावजूद जमींदार के माथे पर कभी अफसोस नही आया। जेल में ही उसे फांसी की सजा की सूचना मिली। समय की घड़ी चलती गई। फांसी की तैयारियां शुरू हो गई। चेहरे पर काला कपड़ा लपेटकर गुलाम नबी को फांसी के रस्से के नजदीक लाया गया और उसकी अंतिम इच्छा पूछी गई, तब भी उसकी जुबान से एक शब्द निकला। वह शब्द था – अवैध संबंध बनाना पाप है। अल्हा उसे कभी पनाह नहीं देता जो स्त्री पति के होते हुए अन्य व्यक्ति से संबंध बनाती है। रस्सी को उसके गले में डाल दिया गया। पलक झपकते ही गुलाम नबी की लाश रस्सी से लटकती हुई नजर आई। बरसों तक गुलाम नबी के इस किस्से की कहानी माताएं अपनी बेटियों को सुनाती रही। इस कहानी के बाद कभी गांव में इश्क की चर्चा तक नही हुई। भारत विभाजन हुआ तो गुलाम नबी का बेटा-बेटी पाकिस्तान चले गए। पीछे से खाली रह गई एक बड़ी हवेली और गुलाम नबी की दर्द-भरी दास्तान।

लाधूका – न्याय हो तो Wali Muhammad Wattu जैसा

 उसकी आँखों ने जिंदगी भर किसी का चेहरा नहीं देखा, लेकिन फिर भी आँखे न्याय को पहचाननें में कभी धोखा नहीं खा सकती थी। अंधा था, मगर न्याय करते समय अगर बेटे की बात भी झूठ साबित हो गई तो वह उसे भी सजा देने से नहीं घबराता। ऐसा न्यायप्रिय था, मुहम्मद लाधु खान का बेटा वली मुहम्मद खान। वली मुहम्मद खान तीन भाईयों में सबसे बड़ा था। उसका छोटा भाई कुत्तुबदीन ऑनरेरी मजिस्ट्रेट था और सबसे छोटा नजामदीन तो इज्जत का रखवाला के नाम से आसपास के इलाके में प्रसिद्ध था। वली मुहम्मद खान की आँखों की रोशनी बचपन से ही नहीं थी। मगर उसकी काबलियत का लोहा पूरा इलाका माानता था। जमींदार मुस्लमान लाधु खान के परिवार के न्याय के किस्से तो दूर तक के लोग मानते थे। जमींदार लाधु खान की मौत हुई तो गांव का नाम ही लाधुका पड़ गया। सतलुज दरिया से तीन किलोमीटर दूर बसा गांव लाधुका की गलियों जैसी साफसफाई तो निकट के किसी गांव में नहीं थी। खुली गलियां, गांव के बीच चौपाल, कुआं और बड़ीबड़ी हवेलियां गांव की शान थी। मुहम्मद लाधु खान की भूमि का रक्बा बहुत बड़ा था। गांव किडिय़ांवाली तक उनकी सरहद थी। लाधु खान के भाई लक्खा खान की भूमि का रक्बा भी कम नहीं था। गांव लक्खा मुसाहिब, लक्खा कड़ाईयां, लक्खेके हिठाड, लक्खे के उत्ताड़, लक्खा असली मुहम्मद लक्खा खान के गांव थे। मगर इनका अधिकतर ध्यान अपनी भूमि की संभल की तरफ था और लाधु खान के बेटे मुहम्मद वली खान अपना ध्यान लोगों को न्याय दिलाने की तरफ जयादा देता था।

      बात 1850 के आसपास की है। वली मुहम्मद का बेटा सादिक पशुओं का व्यापार करता था। सादिक का एक व्यापारी साथी सतलुज दरिया के पार से पशु खरीदकर दरिया के इस ओर सरकंडे के साथ बांध देता था। सरकंडे की निशानी पर सादिक पहुंचता और पशु लेकर बेच देता। पशु बेचने के बाद सादिक दूसरे व्यापारी को उसका हिस्सा अदा कर देता। एक बार सादिक के साथी व्यापारी ने दरिया के इस ओर सटे किनारे तक भंैस भेज दी। भैंस के नैंन नक्श सुंदर थे। दूध तो इतना था कि देखने वाला भी दंग रह जाता। दूसरे दिन सादिक ने व्यापारी के पास संदेश भेजा कि वह रात को भैंस लेने गया था। मगर वहां भैंस नहीं मिली। व्यापारी हैरान हो गया कि जब वह भैंस ठिकाने पर खुद बांधकर आया है तो सादिक कैसे कह रहा है कि वहां भैंस नहीं है ? व्यापारी चोर की तलाश में दरिया के इस ओर आ गया। चोर की तलाश करते-करते तीन दिन बीत गए। मगर चोर का पता नहीं चला। बात वली मुहम्मद तक पहुंची। सादिक को चौपाल में बुलाया गया। मगर सादिक ने वहां से भैंस नहीं लेकर आने की बात कही। इस बारे में दोनों ने सौगंध उठाई। अब झूठ से पर्दा उठाकर हकीकत को सामने लेकर आने के लिए वली मुहम्मद ने एक योजना बनाई। योजना मुताबिक उस सरकंडे को गवाह बनाया गया, जहां भैंस बांधी गई थी। वली मुहम्मद ने दोनों को उस सरकंडे से एक टहनी तोडक़र लाने को कहा, जहां व्यापारी भैंस बाधता था। सादिक और व्यापारी सरकंडे की टहनी के लिए चल पड़े। सादिक तो टहनी लेकर आ गया, लेकिन व्यापारी देरी से पहुंचा। उसके बाद वली मुहम्मद की ओर से सादिक और व्यापारी के पीछे हकीकत जानने के लिए भेजे गए व्यक्ति भी आ गए। उन्होंने बताया कि सादिक ने तो गांव के बाहर खड़े सरकंडे से टहनी तोड़ी है। जबकि व्यापारी ने उस स्थान पर मौजूद सरकंडे की टहनी तोड़ी है, जहां भैंस के पैरों के निशान आज भी हैं। सच्चाई कुछ हद तक सामने आ चुकी थी। इस दौरान वह व्यक्ति भी आ पहुंचा, जिसने भैंस खरीदी थी। उसने बताया कि भैंस बेचने वाला सादिक था। अब हकीकत सामने आ गई। वली मुहम्मद ने अपने फैसला सुनाया कि सादिक सजा के तौर पर भैंस का मूल्य व्यापारी को तीन दिन में अदा करेगा। साथ ही लाधुका और आसपास के गांवों में एक माह के बीच जितनी भी लड़कियों की शादी होगी। उसका खर्च सादिक उठाएगा। ऐसे न्याय की दास्तां सुनते हुए गांव लाधुका में बरसों गुजारने के बाद फाजिल्का की मास्टर कालोनी में बसे बाऊ राम कहते हैं कि कुत्तुबदीन और नजामदीन भी नयाय करते समय धर्म और परिवार को एक तरफ रखकर ही फैसला सुनाते थे।

Ladhuka Haveli- mian Ladhu khan Wattu

चाहे पुरातन पंथी कहो, मगर ओल्ड इज गोल्ड है बॉस

फाजिल्का शहर की पहचान गलीकूचों के दिलचस्प नामों से भी होती है। भारत ही नहीं, पाकिस्तान में भी ऐसे लोगों की बड़ी तदाद है। जिनके जहन में आज भी फाजिल्का की इन गलियों की यादें ताजा हैं। बंगला से लेकर फाजिल्का तक के सफर में व्यापारिक गतिविधियों का गढ़ कहा जाने वाला फाजिल्का शहर कई परिवर्तनों का साक्षी रहा। यहां ऐसे कई गलीकूचे, सडक़ें और स्थान हैं, जिनके नाम बहुत अनूठे हैं।

अनोखे नाम से पहचान

भारत विभाजन से पूर्व कॉलेज रोड पर पहले मुलतानी चुंगी हुआ करती थी, आज भी मुलतानी चुंगी का नाम काफी मशहूर है। जबकि वहां आज मुलतानी चुंगी नहीं है। वहीं बीकानेरी रोड और भठिंडा रोड भी हैं। भारत विभाजन के बाद यह रोड अब बीकानेर या भठिंडा से नहीं जुड़ी। इसी तरह लाल सडक़ के नाम से फ्रीडम फाइटर रोड और शर्मा आई अस्पताल रोड कहते हैं। बुजुर्ग उसे लाल सडक़ कहकर पुकारते हैं। यहां कभी ईंटों, रोड़ों से बनी सडक़ हुआ करती थी। पोस्ट ऑफिस के सामने वाली गली का नाम प्रेमी गली है। यहां विभाजन से पूर्व मुजरा हुआ करता था। आज भी उसे प्रेम गली के नाम से जाना जाता है। इस तरह आबादी सुलतानपुरा इस्लामाबाद में इस्लाम को मानने वाला कोई नहीं रहता। फिर भी नाम पुराने हैं। सुलतानपुरा आबादी का नाम जोरा सिंह मान नगर रखा गया है। लोग उसे आबादी सुलतानपुरा के नाम से ही पुकारते हैं। इस तरह मेहरियां बाजार में अब मेहरियां दाने नहीं भोनती। जंड बाजार की निशानी जंड नहीं रहा। ऊन और वाण का अस्तित्व लगभग खत्म हो चुका है। यहां ऊन की दुकानें है और वाण की, मगर नाम ऊन बाजार और वाण बाजार है। कई उद्यमियों ने छोटे होटल बिजनेस से शुरूआत की और होटलों के नाम से होटल बाजार पड़ गया। मात्र चंद होटलों के नाम से होटल बाजार है। अबोहरी बस स्टेंड से सीधे कोई बस अबोहर नहीं जाती और उसका नाम अबोहरी बस स्टेंड है। घास मंडी में घास का तिनका तक नहीं है, धोबी घाट में धोबी कपड़ों की सफाई नहीं करते। इसी तरह से एक अटपटा नाम है डैड रोड, जहां जालिम को फांसी नहीं लगाई जाती और ब्रिटिश साम्राजय वाला नाम डैड रोड ही पुकारा जाता है। जबकि चार बार रोड का नाम बदला जा चुका है। फिर भी ढर्रा….डैड रोड।

नामों से हो चुके अभ्यस्त

पिछले कुछ बरसों में कई अनूठे नाम बदल दिये गए, लेकिन लोग नएं नामों का इस्तेमाल नहीं करते। वह स्थानों को पुराने नामों से ही पुकारते हैं और व्यवहार में लाते हैं। आज भी लोगों के बीच वही नाम प्रचलित है, जो कभी हकीकत में हुआ करता था। यह अनोखे नाम सिर्फ दुकानों के बोर्ड पर ही नहीं, बल्कि विजीटिंग कार्डों, बैनरों और विभिन्न वैबसाइटों पर भी आसानी से देखे जा सकते हैं। डाक पते पर यही नाम लिखे जाते हैं, क्योंकि लोग इन्हीं नामों से अभ्यस्त हो चुके हैं। हालांकि अजब गजब नामों वाले कई गली-कूचों के नाम बदल चुके हैं। इसके बावजूद फाजिल्कावासी पुराने नामों को प्रचलन में बनाये रखे हुए हैं। भले ही लोग पुरातन पंथी क्यों न कहें, लेकिन फाजिल्कावासी इन नामों से जुड़ी अपनी ऐतिहासिक स्मृतियों को जिंदा रखे हुए हैं और ओल्ड इज गोल्ड की तर्ज पर इन पुराने नामों को सहजे हुए हैं।

अंग्रेजों द्वारा राय साहेब के खिताब से नवाजा गया था यह शख्स

Ladies Hospital Fazilka

फाजिल्का में जिन्होंने घंटा घर बनवाया…जनाना अस्पताल बनवाया…1928 से 1931 तक और 1931 से 39 तक म्यूनिसिप्ल कमेटी के चुने हुए प्रधान रहे… वह पांच साल तक अबोहर में ऑनरेरी मैजिस्टे्रट थे…वह थे सेठ श्योपत राय पैड़ीवाल…जिनका जन्म मार्च 1881 में हुआ…

Photo 1939

फाजिल्का में सबसे बड़े जमींदार और जायदाद के मालिक श्योपत राय के पास दस हजार से ज्यादा घुमाव से अधिक जमीन थी…बीकानेर स्टेट और बहावलपुर रियासत में भी बहुत जायदाद के मालिक सेठ श्योपत राए अनुभवी शिक्षित और सार्वजनिक सेवा प्रेमी सज्जन थे।

Fazilka Clock Tower 1st Photo

        ब्रिटिश साम्राज्य की ओर से इन्हें राय साहेब के खिताब से नवाजा गया था। वह सेठ श्योपत राय के तीन सुपुत्र हुए…जिनमें सबसे बड़े सेठ गंगा प्रसाद, सेठ लक्ष्मी नारायण और सेठ राम प्रसाद…इनमें सेठ लक्ष्मी नारायण पेड़ीवाल 1960 व 1985 में नगर कौंसिल के प्रधान रहे हैं।

Fazilka Clock Tower

जिन्होंने राज्य के पूर्व कृषि मंत्री स्व. कांशी राम के कार्यकाल में शहर के ऐतिहासिक प्रताप बाग का जीर्णोद्धार करवाया और प्रताप बाग का नाम संजय गांधी पार्क रखा…स्व. सेठ राम प्रसाद पेड़ीवाल की धर्मपत्नी की याद में श्री सनातन धर्म कन्या हाई स्कूल में एक विशाल भवन का निर्माण करवाया गया है…सेठ श्योपत राय पेड़ीवाल का निधन एक अप्रैल 1968 को हुआ था…सेठ लक्ष्मी नारायण पेड़ीवाल के सुपुत्र सुशील पेड़ीवाल बताते हैं कि गेरूवाला में सेठ श्योपत राय पेड़ीवाल की याद में ट्रस्ट बनाई गई है…

Seth Shopat Rai Periwal

अगर पिछड़ी जाति को पांच-पांच एकड़ भूमि दी गई है तो वह भी पेड़ीवाल परिवार ही है… इस परिवार की ओर से हरीजन, नाई और कुम्हार को भूमि दान की गई है। यहां तक कि भूमि की रजिस्टरी का खर्च भी इस परिवार की ओर से किया गया था…इसके अलावा सेठ श्योपत राय पेड़ीवाल का इलाके में काफी रसूख था।

गरीब को दे दिया गर्म कोट – खुद कांपते हुए घर लौटा यह शख्स

Perival Haveli

एक दयालु इंसान…जब सुबह सैर को निकलते थे तो उनकी जेब सिक्कों (पैसे) से भरी होती थी…उन्हें रास्ते में जो निर्धन व्यक्ति मिलता, उसके हाथ में वह सिक्के रख देते…बात भारत विभाजन से पहले की है, जब वह सर्दी के दिनों में सैर को जाते थे…एक दिन अधिक सर्दी का मौसम था…एक गरीब ठंड में कांप रहा था…अचानक उनकी नजर उस पर पड़ी तो उन्होंने अपना गर्म कोट उस गरीब को दे दिया और खुद ठंड में कांपते हुए घर पहुंचे…

Ladies Hospital Fazilka

यह शख्स सेठ मदन गोपाल पैड़ीवाल थे…जिस परिवार ने फाजिल्का को घंटा घर दिया…लेडीज अस्पताल दिया…इसके अलावा फाजिल्का, बठिंडा, सूरतगढ़ सहित कई अन्य शहरों में काफी कुछ दिया है। उनका जन्म 1874 में हुआ थाफाजिल्का के निकट सतलुज दरिया होने के कारण इलाका बाढ़ के प्रकोप में आ जाता था। अन्यों के अलावा यह परिवार ही था जो बाढ़ पीडि़तों की हर संभव सहायता करता था। आर्थिक तौर पर संपन्न परिवार और परोपकारी होने के कारण ही ब्रिटिश साम्राज्य की ओर से सेठ मदन गोपाल पेड़ीवाल को राय साहेब का खिताब दिया गया। बताते हैं कि जब गंग केनाल का निर्माण हो रहा था तो उसे देखने के लिए अक्सर ही महाराजा गंगा सिंह फाजिल्का तहसील में आया करते थे। जब वह फाजिल्का आते तो वह यहां अपने एक मात्र दोस्त राय साहेब मदन गोपाल पेड़ीवाल के पास ही ठहरते थे।

Maharaja Ganga Singh

वह 1903 में नगर कौंसिल के सदस्य चुने गए और इसी साल सीनीयर उपप्रधान रहे। परोपकारी होने के कारण उन्हें ब्रिटिश सरकार ने राय साहेब का खिताब दिया और बहुत से सर्टिफिकेट भी दिए। वह श्री सनातन धर्म स्कूल के संस्थापक और व्यवस्थापकों में एक रहे। इसके लिए उन्होंने एक विशाल मैदान बनाकर भी दिया। हिन्दू सभा फाजिल्का के प्रधान और गोशाला के उपप्रधान रहे सेठ मदन गोपाल 20 साल तक ऑनरेरी मजिस्टेट व 34 साल तक पार्षद रहे। उनके चार पुत्र सूरज मल, चांदनमल, गोरी शंकर और जस राज थे। इनमें सूरज मल और चंदनमल का स्वर्गवास 1936 में हो गया। इस साल ही आपका भी स्वर्गवास हो गया। बाबू सूरज मल धार्मिक व्यक्ति थे और उन्हें साहित्य का बहुत शौंक था।

Seth Madan Gopal Perival- Fazilka

अच्छे वक्ता, लेखक और कवि सेठ मदन गोपाल ने गीता, भजनावली, व्यापार ब्यूरो, बीजगति भी लिखी। बाबू चंदनमल 9 साल तक पार्षद, सतानम धर्म स्कूल के 20 साल तक प्रधान रहे। उनका मशीनरी ज्ञान तीव्र था। बाबू गोरी शंकर सनातन धर्म स्कूल के प्रधान, संस्कृत विद्यालय के उपप्रधान, साधू आश्रम पुस्कालय के उपप्रधान के अलावा अन्य कई संस्थाओं से जुड़े रहे। बाबू जस राज 1934 में पार्षद चुने गए। सन् 1936 में वह असेसर और अटेंडन्स ऑफिसर ऑफ स्कूल रहे और सनातन धर्म गल्र्स स्कूल और गोशाला के उपप्रधान रहे । सेठ आई दान व्यापार को कुशलता पूर्वक करते रहे। उनके नाम पर आज भी एक गली का नाम आईदान है। (Lachhman Dost- WhatsApp No- 99140-63937)

Fazilka Clock Tower